ਮਾਨਸਾ, 15 ਅਪ੍ਰੈਲ (ਗੁਲਾਬਦੀਪ ਰਾਠੀ, ਪਰਵਿੰਦਰ ਮਾਨ, ਜੀਵਨ ਭੈਣੀਬਾਘਾ)-ਹਲਕਾ ਬਠਿੰਡਾ ਦੇ ਪਿੰਡ ਭਾਈਦੇਸਾ ਵਿਖੇ ਸ੍ਰੋਮਣੀ ਅਕਾਲੀ ਦਲ ਬਾਦਲ ਦੀ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਵੱਲੋ ਕੀਤੀ ਗਈ ਰੈਲੀ ਜਿਸ ਵਿੱਚ ਡਿਪਟੀ ਸੀ.ਐਮ. ਸ: ਸੁਖਵੀਰ ਸਿੰਘ ਬਾਦਲ ਜੀ ਆਏ ਅਤੇ ਉਹਨਾ ਵੱਲੋ ਇਲਾਕਾ ਨਿਵਾਸੀਆ ਨੂੰ ਸ੍ਰੋਮਣੀ ਅਕਾਲੀ ਦਲ ਪਾਰਟੀ ਦੀ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਵੋਟਾ ਪਾ ਕੇ ਕਾਮਯਾਬ ਕਰਨ ਦੀ ਬੇਨਤੀ ਕੀਤੀ ਸ: ਸੁਖਵੀਰ ਸਿੰਘ ਬਾਦਲ ਵੱਲੋ ਬੋਲਦੇ ਹੋਏ ਆਖਿਆ ਕਿ ਮਨਪ੍ਰੀਤ ਸਿੰਘ ਬਾਦਲ ਨੇ ਆਪਣੀ ਹਾਰ ਮੰਨ ਲਈ ਹੈ ਇਸ ਲਈ ਮਨਪ੍ਰੀਤ ਸਿੰਘ ਬਾਦਲ ਨੇ ਪੁੱਠੇ ਸਿੱਧੇ ਬਿਆਨ ਦੇ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਸੁਖਵੀਰ ਬਾਦਲ ਨੇ ਇੱਕ ਹੋਰ ਮਨਪ੍ਰੀਤ ਸਿੰਘ
ਬਾਦਲ ਖੜ੍ਹਾ ਕਰ ਦਿੱਤਾ ਹੈ ਅਤੇ ਉਸਨੂੰ ਪਤੰਗ ਚੋਣ ਨਿਸਾਨ ਦੇ ਦਿੱਤਾ ਹੈ ਇਸ ਸਾਡਾ ਕੀ ਹੱਥ ਹੋ ਸਕਦਾ ਹੈ ਕੋਈ ਵੀ ਵਿਅਕਤੀ ਉਮੀਦਵਾਰ ਖੜ੍ਹਾ ਹੋ ਸਕਦਾ ਹੈ ਅਤੇ ਸਬੰਧਤ ਅਧਿਕਾਰੀ ਉਸਨੂੰ ਚੋਣ ਨਿਸਾਨ ਵੀ ਦੇ ਸਕਦਾ ਹੈ ਦਸੋ ਇਸ ਵਿੱਚ ਸੁਖਵੀਰ ਬਾਦਲ ਕੀ ਸਬੰਧ ਹੈ ਅਸਲ ਵਿੱਚ ਸ੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਦਿੱਤੇ ਜਾ ਰਹੇ ਲੋਕਾ ਸਮਰੱਥਨ ਨੂੰ ਵੇਖ ਕੇ ਮਨਪ੍ਰੀਤ ਡਰ ਗਿਆ ਹੈ । ਸਾਡੀ ਪਾਰਟੀ ਨੇ ਬਠਿੰਡੇ ਮਾਨਸਾ ਜਿਲ੍ਹੇ ਵਿੱਚ ਵਿਕਾਸ ਹੀ ਇੰਨਾ ਕਰਵਾਇਆ ਹੈ ਉਸਦੇ ਅਧਾਰ ਤੇ ਹੀ ਲੋਕ ਸਾਨੂੰ ਸਮਰੱਥਨ ਕਰ ਰਹੇ ਹਨ ਅਤੇ ਸ: ਜਗਦੀਪ ਸਿੰਘ ਨਕੱਈ ਅਤੇ ਪ੍ਰੇਮ ਮਿੱਤਲ ਵੀ ਆਏ ਅਤੇ ਉਹਨਾ ਵੱਲੋ ਵੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਲੋਕਾ ਨੂੰ ਵੋਟਾ ਪਾਉਣ ਲਈ ਬੇਨਤੀ ਕੀਤੀ ਇਸ ਮੋਕੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਲੋਕਾ ਨੂੰ ਬੇਨਤੀ ਕੀਤੀ ਕਿ ਮੈਨੂੰ ਵੋਟਾ ਪਾਉ ਅਤੇ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਸੱਤਾ ਵਿੱਚ ਲਿਆਉ ਤਾ ਜੋ ਮੈਂ ਪਹਿਲਾ ਜਿੰਨਾ ਵਿਕਾਸ ਕੀਤਾ ਹੈ ਉਸਤੋ ਦੂਗਣਾ ਵਿਕਾਸ ਇਲਾਕੇ ਦਾ ਕਰ ਸਕਾ ਅਤੇ ਇਲਾਕੇ ਵਿੱਚ ਕਿਸੇ ਕਿਸਮ ਦੀ ਦਿੱਕਤ ਨਾ ਰਹਿਣ ਦੇਵਾ ਜੋ ਇਸ ਵਾਰ ਇਸ ਇਲਾਕੇ ਵਿੱਚ ਦਿੱਕਤਾ ਰਹਿ ਗਈਆ ਹਨ ਇਸਦਾ ਕਾਰਨ ਸੀ ਕਿ ਸੇਂਟਰ ਵਿੱਚ ਕਾਗਰਸ ਸਰਕਾਰ ਸੀ ਜੋ ਪੰਜਾਬ ਸਰਕਾਰ ਨੂੰ ਬਾਕੀ ਸੂਬਿਆ ਵਾਗ ਸਹੀ ਰਾਸੀ ਅਤੇ ਸਹੂਲਤਾ ਨਹੀ ਦੇ ਰਹੀ ਸੀ ਕਿਉਕਿ ਉਹ ਆਪਣੀ ਸੱਤਾ ਕਾਇਮ ਰੱਖਣ ਲਈ ਭਾਜਪਾ ਅਤੇ ਸ੍ਰੋਮਣੀ ਅਕਾਲੀ ਦਲ ਨੂੰ ਕਾਮਜਾਬ ਹੋਣ ਤੋ ਰੋਕਣ ਲਈ ਪੰਜਾਬ ਨੂੰ ਸਹੂਲਤਾ ਨਹੀ ਦੇ ਰਹੀ ਸੀ , ਹੁਣ ਜਦ ਭਾਜਪਾ ਦੀ ਸਰਕਾਰ ਬਣ ਜਾਵੇਗੀ ਤਾ ਉਹ ਪੰਜਾਬ ਨੂੰ ਵੱਧ ਤੋ ਵੱਧ ਸਹੂਲਤਾ ਅਤੇ ਗਰਾਂਟਾ ਦੇਣਗੇ ਜਿਸ ਨਾਲ ਮੈਂ ਆਪਣੇ ਇਲਾਕੇ ਦੀਆ ਰਹਿੰਦੀਆ ਸਾਰੀਆ ਸਮੱਸਿਆਵਾ ਦੂਰ ਕਰ ਦੇਵਾਗੀ । ਇਸ ਮੋਕੇ ਜ਼ਸਪਾਲ ਕੌਰ ਜਿਲ੍ਹਾ ਪ੍ਰੀਸਦ ਦੀ ਵਾਇਸ ਚੈਅਰਮੈਨ, ਹਰਬੰਸ ਸਿੰਘ ਕਲੱਬ ਪ੍ਰਧਾਨ , ਭੂਰਾ ਸਿੰਘ ਸਾਬਕਾ ਸਰਪੰਚ, ਗੁਰਮੀਤ ਸਿੰਘ ਸਾਬਕਾ ਪੰਚ, ਸੁਖਦੇਵ ਸਿੰਘ ਨੰਬਰਦਾਰ, ਪਾਲੀ ਸਿੰਘ ਸਿੱਧੂ , ਅਵਤਾਰ ਸਿੰਘ, ਬਲਵਿੰਦਰ ਸਿੰਘ, ਦਵਿੰਦਰ ਸਿੰਘ , ਨਿਰਮਲ ਸਿੰਘ ਨੇ ਕਿਹਾ ਕਿ ਅਸੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਵੱਡੇ ਫਰਕ ਨਾਲ ਜਿਤਾਵਾਗੇ ਤਾ ਜੋ ਉਹ ਇਸ ਹਲਕੇ ਦਾ ਹੋਰ ਵੱਧ ਤੋ ਵੱਧ ਵਿਕਾਸ ਕਰ ਸਕੇ।



