Skip to content
Independent perspectives. Global stories.
BREAKING

ਟੀਨੂੰ ਦੀ ਚੋਣ ਮੁਹਿੰਮ ਨੂੰ ਹੁਲਾਰਾ : ਦਰਜਨਾਂ ਕਾਂਗਰਸੀ ਵਰਕਰ ਅਕਾਲੀ ਦਲ ’ਚ ਸ਼ਾਮਿਲ

Share this story

image ਜਲੰਧਰ 15 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਜਲੰਧਰ ਲੋਕ ਸਭਾ ਹਲਕਾ ਤੋ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਪਵਨ ਕੁਮਾਰ ਟੀਨੂੰ ਦੀ ਚੋਣ ਮੁਹਿੰਮ ਨੂੰ  ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦ ਪਿੰਡ ਲਾਂਬੜਾ ਵਿਖੇ ਵਿਸ਼ਾਲ ਚੋਣ ਜਲਸੇ ਸਮੇਂ ਵੱਖ-ਵੱਖ ਪਿੰਡਾਂ ਦੇ ਦਰਜਨਾਂ ਕਾਂਗਰਸੀ ਵਰਕਰਾਂ ਵੱਲੋ ਕਾਂਗਰਸ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਤੋ ਤੰਗ ਆ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਕਾਂਗਰਸੀ ਵਰਕਰ ਹਰਵੀਰ ਸਿੰਘ ਫੂਲਪੁਰ, ਸਰਿੰਦਰ ਸਿੰਘ ਲਾਂਬੜੀ, ਮਨਿੰਦਰ ਸਿੰਘ ਜੁਗਰਾਲ, ਨਰਿੰਦਰ ਸਿੰਘ ਜੁਗਰਾਲ, ਮੋਹਿਤ ਸ਼ਰਮਾ ਜਗਰਾਲ, ਗੁਰਪ੍ਰੀਤ ਸਿੰਘ ਲੱਲੀਆਂ, ਦਿਦਾਰ ਸਿੰਘ ਚਿਟੀ, ਵਰੁਣ ਸ਼ਰਮਾ

ਚਿਟੀ, ਰਾਹੁਲ ਸ਼ਰਮਾ, ਰਣਜੀਤ ਕੁਮਾਰ, ਸੰਮੀਪੁਰ, ਸੰਨੀ ਜਸਲ ਲਾਂਬੜਾ, ਜਤਿੰਦਰ ਸਿੰਘ ਲਾਂਬੜਾ, ਸੇਵਾ ਸਿੰਘ ਲਾਂਬੜਾ ਤੇ ਹੋਰ ਅਨੇਕਾ ਕਾਂਗਰਸੀ ਵਰਕਰਾਂ ਦਾ ਪਵਨ ਕੁਮਾਰ ਟੀਨੂੰ, ਕੈਬਨਿਟ ਮੰਤਰੀ ਸਰਵਨ ਸਿੰਘ ਫਿਲੌਰ, ਅਰੁਣ ਸ਼ਰਮਾ ਜ਼ਿਲ੍ਹਾ ਭਾਜਪਾ ਪ੍ਰਧਾਨ, ਨਰਿੰਦਰ ਕੁਮਾਰ ਬੱਬੂ ਯੂ.ਕੇ., ਜਥੇਦਾਰ ਸ਼ਮਿੰਦਰ ਸਿੰਘ, ਪ੍ਰਭਦਿਆਲ ਸਿੰਘ ਲਾਂਬੜਾ, ਸ਼ਾਮ ਲਾਲ, ਜੁਗਿੰਦਰ ਰਾਮ ਸਰਪੰਚ, ਪਰਮਜੀਤ ਸਿੰਘ ਰਾਏਪੁਰ ਮੈਂਬਰ ਸ਼੍ਰੋਮਣੀ ਕਮੇਟੀ, ਬੀਬੀ ਗੁਰਦੇਵ ਕੌਰ ਸੰਘਾ ਵਲੋ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ। ਇਸ ਸਮੇਂ ਚੋਣ ਜਲਸੇ ਨੂੰ ਸੰਬੋਧਨ ਕਰਦੇ ਹੋਏ ਪਵਨ ਟੀਨੂੰ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਡੁਬਦੀ ਬੇੜੀ ਦੇਖ ਕੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਕਾਂਗਰਸੀ ਨੇਤਾ, ਵਰਕਰ ਅਕਾਲੀ ਦਲ ਵਿੱਚ ਧੜਾਧੜ ਸ਼ਾਮਿਲ ਹੋ ਰਹੇ ਹਨ ਜਿਨ੍ਹਾਂ ਦਾ ਅਕਾਲੀ ਦਲ ਵੱਲੋ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਟੀਨੂੰ ਨੇ ਕਿਹਾ ਕਿ ਲੋਕ ਸਭਾ ਚੋਣ ਦੀ ਜਿੱਤ ਪ੍ਰਾਪਤ ਕਰਨ ਬਾਅਦ ਮੇਰਾ ਰੋਮ ਰੋਮ ਜਲੰਧਰ ਨਿਵਾਸੀਆ ਦਾ ਰਿਣੀ ਹੋਵੇਗਾ ਅਤੇ ਜਿਲ੍ਹਾ ਜਲੰਧਰ ਦੇ ਵਿਕਾਸ ਲਈ ਕੇਂਦਰ ਸਰਕਾਰ ਤੋ ਵੱਧ ਤੋਂ ਵੱਧ ਪ੍ਰਾਜੈਕਟ ਲਿਆ ਕੇ ਜ਼ਿਲ੍ਹੇ ਭਰ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਉਪਰਾਲਾ ਕਰਾਂਗਾ।
ਇਸ ਸਮੇਂ ਗੁਰਮੀਤ ਕੌਰ ਸਰਪੰਚ ਪਿੰਡ ਸਿੰਘਾਂ, ਗੇਜੋ ਪੰਚ, ਬਲਰਾਜ ਸਿੰਘ ਪੰਚ ਰਕੇਸ਼ ਕੁਮਾਰ ਪੰਚ, ਸੋਹਨ ਲਾਲ ਪੰਚ, ਸਵਰਨ ਸਿੰਘ, ਤਰਸੇਮ ਸਿੰਘ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਭਾਜਪਾ ਦੇ ਵਰਕਰ ਹਾਜ਼ਰ ਸਨ।

WRITTEN BY