Skip to content
Independent perspectives. Global stories.
BREAKING

ਮੋਦੀ ਦੀ ਅਗਵਾਈ ਵਾਲੀ ਐ¤ਨ.ਡੀ.ਏ. ਸਰਕਾਰ ਦਾ ਗਠਨ ਤੈਅ : ਇਆਲੀ

Share this story

image ਲੁਧਿਆਣਾ, 15 ਅਪ੍ਰੈਲ (ਜਸਮੀਤ)-ਲੁਧਿਆਣਾ ਲੋਕ ਸਭਾ ਸੀਟ ਤੋਂ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੀ ਜੇਤੂ ਚੋਣ ਮੁਹਿੰਮ ਨੂੰ ਹੋਰ ਪ੍ਰਚੰਡ ਕਰਦਿਆਂ ਹਲਕਾ ਕੇਂਦਰੀ ਦੇ ਵਾਰਡ ਨੰਬਰ 20, ਇਸਲਾਮੀਆ ਸਕੂਲ ਰੋਡ ਵਿਖੇ ਡਾ. ਮਨਿੰਦਰਪਾਲ ਅਰੋੜਾ ਅਤੇ ਡਾ. ਨਰਿੰਦਰ ਅਰੋੜਾ ਦੀ ਅਗਵਾਈ ਹੇਠ ਇੱਕ ਚੋਣ ਮੀਟਿੰਗ ਕਰਵਾਈ ਗਈ, ਜਿਸਨੂੰ ਸੰਬੋਧਨ ਕਰਦਿਆਂ ਉਮੀਦਵਾਰ ਇਆਲੀ ਨੇ ਕਿਹਾ ਕਿ ਭ੍ਰਿਸ਼ਟ ਕਾਂਗਰਸ ਨੇ ਸਮੁੱਚੇ ਦੇਸ਼ ਨੂੰ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਕੇ ਰੋਜ਼ੀ ਰੋਟੀ ਤੋਂ ਅਵਾਜਾਰ ਕਰ ਦਿੱਤਾ ਹੈ, ਜਿਸ ਦੀ ਬਦੌਲਤ ਕਾਂਗਰਸ ਦਾ ਉਮੀਦਵਾਰ ਮਨੀਸ਼ ਤਿਵਾੜੀ ਹਾਰ ਕਬੂਲਦਾ ਹੋਇਆ ਪਹਿਲਾਂ ਹੀ ਚੋਣ ਮੈਦਾਨ ਛੱਡ ਕੇ ਭੱਜ ਗਿਆ ਹੈ ਅਤੇ ਹੁਣ ਕਾਂਗਰਸ ਪਾਰਟੀ ਨੇ ਬਿੱਟੂ ਨੂੰ ਬਲੀ ਦਾ

ਬੱਕਰਾ ਬਣਾ ਕੇ ਚੋਣ ਮੈਦਾਨ ਵਿੱਚ ਉਤਾਰਿਆ ਹੈ। ਉਹਨਾਂ ਕਿਹਾ ਕਿ ਵਿਰੋਧੀ ਉਮੀਦਵਾਰਾਂ ਕੋਲ ਕੋਈ ਵੀ ਚੋਣ ਮੁੱਦਾ ਨਹੀਂ ਹੈ ਅਤੇ ਝੂਠ, ਕੂੜ ਦਾ ਪ੍ਰਚਾਰ ਕਰਕੇ ਵੋਟਰਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਤੁਸੀ ਆਪਣੀ ਜ਼ਮੀਰ ਦੀ ਆਵਾਜ਼ ਨਾਲ ਵੋਟਾਂ ਪਾਓ ਤਾਂ ਜੋ ਪਿਛਲੇ 5 ਸਾਲਾਂ ਵਾਂਗ ਪਛਤਾਉਣਾ ਨਾ ਪਵੇ। ਉਹਨਾਂ ਕਿਹਾ ਕਿ ਅੱਜ ਪੂਰੇ ਦੇਸ਼ ਵਿੱਚ ਮੋਦੀ ਦੀ ਲਹਿਰ ਚੱਲ ਰਹੀ ਹੈ ਅਤੇ ਕੇਂਦਰ ਵਿੱਚ ਐਨ.ਡੀ.ਏ. ਦੀ ਸਰਕਾਰ ਦਾ ਗਠਨ ਤੈਅ ਹੈ। ਉਹਨਾਂ ਕਿਹਾ ਕਿ ਅਸੀਂ ਵਿਕਾਸ ਦੇ ਮੁੱਦੇ ਨੂੰ ਲੈ ਕੇ ਚੋਣ ਮੈਦਾਨ ਵਿੱਚ ਆਏ ਹਾਂ, ਤੁਸੀ 30 ਅਪ੍ਰੈਲ ਨੂੰ ਤੱਕੜੀ ਦੇ ਚੋਣ ਨਿਸ਼ਾਨ ਵਾਲਾ ਬਟਨ ਦਬਾ ਕੇ ਸਾਨੂੰ ਕਾਮਯਾਬ ਕਰੋ ਤਾਂ ਜੋ ਕੇਂਦਰ ਵਿੱਚੋਂ ਵੱਡੇ-ਵੱਡੇ ਪ੍ਰੋਜੈਕਟ ਅਤੇ ਗ੍ਰਾਂਟਾਂ ਲਿਆ ਕੇ ਸ਼ਹਿਰ ਦਾ ਸਰਵਪੱਖੀ ਵਿਕਾਸ ਕਰਵਾ ਕੇ ਇਸ ਦੀ ਨੁਹਾਰ ਬਦਲ ਸਕੀਏ। ਇਸ ਮੌਕੇ ਡਾ. ਮਨਿੰਦਰਪਾਲ ਅਰੋੜਾ, ਡਾ. ਨਰਿੰਦਰ ਅਰੋੜਾ, ਕੌਂਸਲਰ ਦਵਿੰਦਰ ਜੱਗੀ, ਅਸ਼ੋਕ ਮੱਕੜ, ਬਲਦੇਵ ਕ੍ਰਿਸ਼ਨ ਅਰੋੜਾ, ਗਗਨ ਦੂਆ, ਰਾਹੁਲ ਦੂਆ, ਕੁਨਾਲ ਰਲਹਨ, ਡਾ. ਗਗਨਦੀਪ ਸਿੰਘ, ਪ੍ਰਧਾਨ ਰਾਣਾ, ਗੁਲਸ਼ਨ ਲੁੱਥਰਾ, ਦਿਨੇਸ਼ ਲੁੱਥਰਾ, ਰਾਹੁਲ ਜੈਨ, ਨਵੀਨ ਭਾਰਦਵਾਜ ਆਦਿ ਭਾਰੀ ਗਿਣਤੀ ਵਿੱਚ ਵਾਰਡ ਵਾਸੀ ਅਤੇ ਅਕਾਲੀ-ਭਾਜਪਾ ਵਰਕਰ ਹਾਜ਼ਰ ਸਨ, ਜਿਨ੍ਹਾਂ ਨੇ ਉਮੀਦਵਾਰ ਇਆਲੀ ਨੂੰ ਰਿਕਾਰਡਤੋੜ ਲੀਡ ਨਾਲ ਜਿਤਾ ਕੇ ਸੰਸਦ ਵਿੱਚ ਭੇਜਣ ਦਾ ਭਰੋਸਾ ਦੁਆਇਆ।

WRITTEN BY