Skip to content
Independent perspectives. Global stories.
BREAKING

ਵੋਟਾਂ ਦੀ ਰੰਜ਼ਿਸ਼ ਵਿੱਚ ਵਾਰਡ ਦੀ ਮੈਂਬਰ ਵੱਲੋਂ ਅਮਰੀਕ ਸਿੰਘ ਨਾਲ ਕੀਤਾ ਜਾ ਰਿਹਾ ਹੈ ਧੱਕਾ

Share this story

image ਮਾਨਸਾ, 15 ਅਪ੍ਰੈਲ  (ਜੀਵਨ ਭੈਣੀਬਾਘਾ, ਜਸਵੰਤ ਮਾਨ)-ਜ਼ਿਲ੍ਹਾ ਮਾਨਸਾ ਦੇ ਪਿੰਡ ਬੁਰਜ ਰਾਠੀ ਦੇ ਅਮਰੀਕ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਆਪਣੀ ਦੁੱਖ ਭਰੀ ਕਹਾਣੀ ਦੱਸੀ ਕਿ ਮੈਂ ਇੱਕ ਗਰੀਬ ਕਿਸਾਨ ਹਾਂ ਅਤੇ ਜੋ ਪਿੰਡ ਦੀਆਂ ਹੁਣ ਗਲੀਆਂ ਨਾਲੀਆ ਬਣਾਈਆ ਗਈਆ ਹਨ ਉਹ ਬਹੁੱਤ ਹੀ ਉਚੀਆ ਚੁੱਕ ਕੇ ਬਣਾ ਦਿੱਤੀਆ ਗਈਆ ਹਨ ਅਤੇ ਸੜ੍ਹਕ ਸਰਕਾਰੀ ਹੁਕਮਾ ਦੇ ਉਲਟ ਕਰੀਬ 3 ਫੁੱਟ ਚੁੱਕ ਦਿੱਤੀ ਗਈ ਹੈ ਜਿਸ ਕਾਰਨ ਮੇਰੇ ਘਰ ਦੇ ਪਾਣੀ ਦਾ ਨਿਕਾਸ ਬਿਲਕੁੱਲ ਬੰਦ ਹੋ ਗਿਆ ਹੈ ਅਤੇ ਬਾਹਰਲਾ ਪਾਣੀ ਮੇਰੇ ਘਰ ਵਿੱਚ ਵੜੇਗਾ ਜਦ ਮੈਂ ਇਸ ਸਬੰਧੀ ਵਾਰਡ ਦੀ ਮੈਬਰ ਦਲੀਪ ਕੌਰ ਨੂੰ ਮਿਲਿਆ ਕਿ ਇਹ ਗਲੀ ਨੂੰ ਜੇਕਰ ਇੱਕ ਫੁੱਟ ਉਚੀ ਚੁੱਕ ਕੇ ਬਣਾਈ ਜਾਵੇ ਤਾ ਕਿਸੇ ਵੀ ਘਰ ਨੂੰ ਕੋਈ ਪ੍ਰੇਸਾਨੀ ਨਹੀ ਹੋਵੇਗੀ ਅਤੇ ਮੇਰੇ ਘਰ ਦੇ

ਪਾਣੀ ਦਾ ਨਿਕਾਸ ਵਿੱਚ ਚੱਲਦਾ ਰਹੇਗਾ ਪਰੰਤੂ ਉਕੱਤ ਦਲੀਪ ਕੌਰ ਮੈਬਰ ਨੇ ਕਿਹਾ ਕਿ ਵੋਟਾ ਕਿਸੇ ਹੋਰ ਨੂੰ ਪਾਉਦਾ ਹੈ ਅਤੇ ਘਰਬਚਾਉਣ ਲਈ ਮੈਨੂੰ ਕਹਿੰਦਾ ਹੈ ਤਾ ਮੈਂ ਸਰਪੰਚ ਸਾਹਿਬ ਕੋਲ ਗਿਆ ਅਤੇ ਉਹਨਾ ਨੂੰ ਸਾਰੀ ਸਮੱਸਿਆ ਦੱਸੀ ਤਾ ਉਹਨਾ ਨੇ ਆਖਿਆ ਕਿ ਮੈਂ ਮੋਕਾ ਵੇਖਾਗਾ ਅਤੇ ਤੇਰੀ ਪ੍ਰੇਸਾਨੀ ਦੂਰ ਕਰ ਦੇਵਾਗੇ ਅਤੇ ਤੇਰੇ ਗੰਦੇ ਪਾਣੀ ਦੇ ਨਿਕਾਸ ਦਾ ਕੋਈ ਇਤਜਾਮ ਕਰ ਦੇਵਾਗੇ ਪਰੰਤੂ ਅਜਿਹਾ ਨਹੀ ਹੋਇਆ। ਜਦ ਵਾਰਡ ਦੇ ਮੈਬਰ ਨਾਲ ਸਾਡੇ ਪੱਤਰਕਾਰ ਨੇ ਸਪਰੰਕ ਕਰਨ ਦੀ ਕੋਸਿਸ ਕੀਤੀ ਤਾ ਸਪਰੰਕ ਨਹੀ ਹੋ ਸਕਿਆ ਅਤੇ ਪੱਤਰਕਾਰ ਵੱਲੋ ਸਰਪੰਚ ਨਾਲ ਰਾਬਤਾ ਕਾਇਮ ਕੀਤਾ ਤਾ ਉਹਨਾ ਵੱਲੋ ਆਖਿਆ ਗਿਆ ਕਿ ਮੈਨੂੰ ਇਸ ਵਾਰੇ ਜਾਣਕਾਰੀ ਨਹੀ ਹੈ ਅਤੇ ਇਸ ਗਲੀ ਦੀ ਜੁੰਮੇਵਾਰੀ ਵਾਰਡ ਦੀ ਮੈਬਰ ਦਲੀਪ ਕੌਰ ਦੀ ਸੀ ਅਤੇ ਇਹ ਸਭ ਕੁੱਝ ਵਾਰਡ ਦੀ ਮੈਬਰ ਦਲੀਪ ਕੌਰ ਦੀ ਰਹਿਨੁਮਾਈ ਵਿੱਚ ਹੋਇਆ ਹੈ।

WRITTEN BY