ਸੰਗਰੂਰ, 15 ਅਪ੍ਰੈਲ (ਹਰਿੰਦਰਪਾਲ ਸਿੰਘ ਖਾਲਸਾ)-ਸਥਾਨਿਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਆਡੀਟੋਰੀਅਮ ਹਾਲ ਵਿਖੇ ਜਨਰਲ ਅਬਜਰਵਰ ਸ੍ਰੀ ਚੰਚਲ ਕੁਮਾਰ ਤਿਵਾੜੀ ਅਤੇ ਰਿਟਰਨਿੰਗ ਅਫ਼ਸਰ ਕਮ-ਡਿਪਟੀ ਕਮਿਸ਼ਨਰ, ਸ੍ਰੀਮਤੀ ਕਵਿਤਾ ਸਿੰਘ ਜੀ ਦੀ ਹਾਜਰੀ ਵਿੱਚ ਅੱਜ ਪੀ.ਡੀ.ਐਮ.ਐਸ( ਪੋਲ ਡੇ ਮੋਨਿਟਰਿੰਗ ਸਿਸਟਮ) ਦੀ ਸਿਖਲਾਈ ਸੰਗਰੂਰ ਅਤੇ ਬਰਨਾਲਾ ਜ਼ਿਲ੍ਹੇ ਦੇ ਸਮੂਹ ਏ.ਆਰ.ਓਜ, ਸੈਕਟਰ ਮੈਜਿਸਟ੍ਰੇਟਸ ਅਤੇ ਮਾਸਟਰ ਟਰੇਨਰਜ਼ ਨੂੰ ਦਿੱਤੀ ਗਈ। ਇਸ ਮੌਕੇ ਸਮੂਹ ਅਧਿਕਾਰੀਆਂ ਨੂੰ ਸਿਖਲਾਈ ਦੇਣ ਲਈ ਪਹੁੰਚੇ ਸ੍ਰੀ ਪੰਕਜ਼ ਜੈਨ ਜ਼ਿਲ੍ਹਾ ਵਿਗਿਆਨ ਅਤੇ ਸੂਚਨਾ ਅਫਸਰ ਨੇ ਇਸ ਟਰੇਨਿੰਗ ਵਿੱਚ ਪੋ¦ਿਗ ਡੇ ਵਾਲੇ ਦਿਨ ਪੋ¦ਿਗ ਪਾਰਟੀ ਵੱਲੋਂ ਪੋ¦ਿਗ ਬੂਥ ਤੇ ਹੋਣ ਵਾਲੀਆਂ ਗਤੀਵਿਧੀਆਂ ਜਿਵੇਂ ਕਿ ਪੋ¦ਿਗ
ਪਾਰਟੀ ਦੇ ਪੋ¦ਿਗ ਬੂਥ ਤੇ ਪਹੁੰਚਣ ਦੀ ਸੂਚਨਾ, ਪੋ¦ਿਗ ਸ਼ੁਰੂ ਹੋਣ ਦੀ ਸੂਚਨਾ, ਪੋ¦ਿਗ ਬੂਥ ਤੇ ਪੈਣ ਵਾਲੀਆਂ ਵੋਟਾਂ ਦੀ ਗਿਣਤੀ ਆਦਿ ਐਸ.ਐਮ. ਐਸ. ਰਾਹੀਂ ਭੇਜਣ ਬਾਰੇ ਦੱਸਿਆ। ਇਸ ਸਿਸਟਮ ਦੇ ਨਾਲ ਸੀ.ਈ. ਓ/ ਆਰ.ਓ/ ਏ.ਆਰ.ਓ ਵੱਲੋਂ ਵੈਬਸਾਈਟ ਉਤੇ ਪੋ¦ਿਗ ਬੂਥਾਂ ਤੇ ਹੋਣ ਵਾਲੀਆਂ ਗਤੀਵਿਧੀਆਂ ਮਿੰਟਾਂ ਸਕਿੰਟਾਂ ਵਿੱਚ ਹੀ ਦੇਖੀਆਂ ਜਾ ਸਕਦੀਆਂ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪ੍ਰੀਤਮ ਸਿੰਘ ਜੌਹਲ,ਸਹਾਇਕ ਰਿਟਰਨਿੰਗ ਅਫ਼ਸਰ ਪੂਨਮਦੀਪ ਕੌਰ , ਸਹਾਇਕ ਰਿਟਰਨਿੰਗ ਅਫ਼ਸਰ ਧੂਰੀ ਸ੍ਰੀਮਤੀ ਈਸ਼ਾ ਸਿੰਗਲ, ਸਹਾਇਕ ਰਿਟਰਨਿੰਗ ਅਫ਼ਸਰ ਮਲੇਰਕੋਟਲਾ ਸ੍ਰੀ ਅਮਿਤ ਬੈਂਬੀ, ਐਸ.ਡੀ.ਐਮ. ਬਰਨਾਲਾ ਅਮਨਦੀਪ ਬਾਂਸਲ, ਐਸ.ਡੀ.ਐਮ. ਤਪਾ ਸ਼ਿਵ ਕੁਮਾਰ, ਵਧੀਕ ਜ਼ਿਲ੍ਹਾ ਚੋਣ ਅਫ਼ਸਰ ਬਰਨਾਲਾ ਸ: ਗੁਰਮੀਤ ਸਿੰਘ, ਮਿਸ ਸੋਨਮ ਚੌਧਰੀ, ਮਿਸ ਨਵਰੀਤ ਕੋਰ ਸੇਖੋਂ, ਸਹਾਇਕ ਕਮਿਸ਼ਨਰ ਜਨਰਲ ਸ: ਸਤਵੰਤ ਸਿੰਘ, ਤਹਿਸੀਲ ਚੋਣ ਜਗਰੂਪ ਸਿੰਘ ਅਤੇ ਵੱਡੀ ਗਿਣਤੀ ਵਿੱਚ ਅਧਿਕਾਰੀ ਸ਼ਾਮਲ ਸਨ।



