ਹਜ਼ਾਰੀ ਬਾਗ਼, 15 ਅਪ੍ਰੈਲ (ਪੀ.ਟੀ.)- ਗੁਜਰਾਤ ਦੇ ਵਿਕਾਸ ਮਾਡਲ ਨੂੰ ‘ਟਾਫ਼ੀ’ ਮਾਡਲ ਦੱਸਣ ਲਈ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ’ਤੇ ਪਲਟਵਾਰ ਕਰਦਿਆਂ ਮੋਦੀ ਨੇ ਅੱਜ ਉਨ੍ਹਾਂ ਦੀ ਤੁਲਨਾ ਬੱਚਿਆਂ ਨਾਲ ਕੀਤੀ ਤੇ ਕਿਹਾ ਕਿ ‘ਗ਼ੁਬਾਰੇ’ ਤੋਂ ਬਾਅਦ ਹੁਣ ‘ਟਾਫ਼ੀ’ ਸ਼ਬਦ ਉਨ੍ਹਾਂ ਦੀ ਜ਼ੁਬਾਨ ’ਤੇ ਚੜ੍ਹ ਗਿਆ ਹੈ। ਇੱਥੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਇਨ੍ਹਾਂ ਚੋਣਾਂ ’ਚ ਹਾਲਾਂਕਿ ਗੰਭੀਰ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ ਤੇ ਲਾਲ ਕ੍ਰਿਸ਼ਨ ਅਡਵਾਨੀ, ਸੁਸ਼ਮਾ ਸਵਰਾਜ, ਯਸ਼ਵੰਤ ਸਿਨ੍ਹਾ, ਅਰੁਣ ਜੇਤਲੀ ਤੇ ਮੁਰਲੀ ਮਨੋਹਰ ਜੋਸ਼ੀ ਸਮੇਤ ਕਈ ਨੇਤਾ ਵ¤ਖ-ਵ¤ਖ ਵਿਸ਼ਿਆਂ ‘ਤੇ ਬੋਲ ਰਹੇ ਹਨ ਤੇ ਦੂਜੇ ਪਾਸੇ ਅਜਿਹੇ ਵੀ ਨੇਤਾ ਹਨ ਕਿ ਜਿਨ੍ਹਾਂ ਦਾ ਦਿਮਾਗ ਹਾਲੇ ਬਚਪਨ ਤੋਂ ਵ¤ਖ ਨਹੀਂ ਹੋ ਸਕਿਆ। ਦੇਸ਼ ਦੇ ਭਵਿ¤ਖ ਲਈ
ਮਹ¤ਤਵਪੂਰਣ ਚੋਣਾਂ ਹੋ ਰਹੀਆਂ ਹਨ ਤੇ ਉਹ (ਰਾਹੁਲ) ਪਿਛਲੇ 10 ਦਿਨਾਂ ਤੋਂ ਇਕ ਸ਼ਬਦ ‘ਗ਼ੁਬਾਰੇ‘ ਵਿਚ ਉਲਝੇ ਹੋਏ ਹਨ ਤੇ ਉਹ 10 ਦਿਨਾਂ ਤ¤ਕ ਇਸ ਨੂੰ ਹੀ ਦੁਹਰਾਉਂਦੇ ਰਹੇ ਹਾਲਾਂਕਿ ਬ¤ਚੇ ਲੰਮੇ ਸਮੇਂ ਤ¤ਕ ਇਕ ਹੀ ਖਿਡੌਣੇ ਨਾਲ ਨਹੀਂ ਖੇਡਦੇ ਤੇ ਹੁਣ ਉਨ੍ਹਾਂ ਨੇ ‘ਟਾਫ਼ੀ‘ ਸ਼ਬਦ ਫੜ ਲਿਆ ਹੈ। ਉਨ੍ਹਾਂ ਕਿਹਾ ਕਿ ਕੀ ਹੁਣ ਉਹ ਇਸ ਉਮਰ ਵਿਚ ਗ਼ੁਬਾਰਿਆਂ ਨਾਲ ਖੇਡਣ। ਮੋਦੀ ਨੇ ਕਿਹਾ ਕਿ ਇਹ ਲੋਕਾਂ ਨੇ ਤੈਅ ਕਰਨਾ ਹੈ ਕਿ ਕੀ ਉਹ ਅਜਿਹੇ ਲੋਕਾਂ ਨੂੰ ਚਾਹੁੰਦੇ ਹਨ ਜੋ ਗ਼ੁਬਾਰਿਆਂ ਨਾਲ ਖੇਡਦੇ ਹਨ ਤੇ ਟਾਫ਼ੀਆਂ ਦੇ ਆਦੀ ਹਨ। ਉਨ੍ਹਾਂ ਕਿਹਾ ਕਿ ਬਚਪਨ ਵਿਚ ਚਾਹ ਵੇਚਦੇ ਸਮੇਂ ਉਨ੍ਹਾਂ ਨੂੰ ‘ਟਾਫ਼ੀਆਂ’ ਨਹੀਂ ਮਿਲੀਆਂ ਪਰ ਉਨ੍ਹਾਂ ਨੇ ਆਪਣੀ ਨਜ਼ਰ ‘ਟ੍ਰਾਫੀਆਂ’ ’ਤੇ ਬਣਾ ਕੇ ਰੱਖੀ।



