Skip to content
Independent perspectives. Global stories.
BREAKING

ਵਰੁਣ ਨੇ ਗਾਂਧੀ ਪਰਿਵਾਰ ਨਾਲ ਵਿਸ਼ਵਾਸਘਾਤ ਕੀਤਾ : ਪ੍ਰਿਯੰਕਾ

Share this story

ddd ਅਮੇਠੀ, 15 ਅਪ੍ਰੈਲ (ਪੀ.ਟੀ.)-ਪ੍ਰਿਯੰਕਾ ਗਾਂਧੀ ਨੇ ਆਪਣੇ ਚਚੇਰੇ ਭਰਾ ’ਤੇ ਮੁੜ ਪਲਟਵਾਰ ਕਰਦਿਆਂ ਕਿਹਾ ਕਿ ਵਰੁਣ ਗਾਂਧੀ ਨੇ ਗਾਂਧੀ ਪਰਿਵਾਰ ਨਾਲ ਵਿਸ਼ਵਾਸਘਾਤ ਕੀਤਾ। ਆਪਣੇ ਭਰਾ ਰਾਹੁਲ ਗਾਂਧੀ ਜੋ ਅਮੇਠੀ ਤੋਂ ਚੋਣ ਲੜ ਰਹੇ ਹਨ, ਦੇ ਚੋਣ ਪ੍ਰਚਾਰ ਲਈ ਪੁੱਜੀ ਪ੍ਰਿਯੰਕਾ ਨੇ ਫੁਰਸਤਗੰਜ ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਵਰੁਣ ਨੇ ਗਾਂਧੀ ਪਰਿਵਾਰ ਨਾਲ ਵਿਸ਼ਵਾਸਘਾਤ ਕੀਤਾ ਹੈ। ‘ਜੇਕਰ ਮੇਰਾ ਬੇਟਾ ਅਜਿਹਾ ਕਰਦਾ ਤਾਂ ਮੈਂ ਉਸ ਨੂੰ ਬੇਦਖ਼ਲ ਕਰ ਦਿੰਦੀ।’ ਉਨ੍ਹਾਂ ਕਿਹਾ, ‘ਇਹ ਵਿਚਾਰਧਾਰਾ ਦੀ ਲੜਾਈ ਹੈ। ਇਹ ਪਰਿਵਾਰ ਦੀ ਚਾਹ-ਪਾਰਟੀ ਨਹੀਂ ਹੈ।’ ਪ੍ਰਿਯੰਕਾ ਨੇ ਕਿਹਾ ਕਿ ਉਹ ਉਸ ਵੀਡੀਓ ਦੇ ਲੀਕ ਹੋਣ ’ਤੇ ਨਿਰਾਸ਼ ਨਹੀਂ ਹੈ ਜਿਸ ਵਿੱਚ ਉਸ ਨੇ ਵਰੁਣ ਦੇ ਬਾਰੇ ਵਿੱਚ ਆਖਿਆ ਸੀ। ਪ੍ਰਿਯੰਕਾ ਨੇ ਕਿਹਾ ਕਿ ਇਹ

ਮੇਰੇ ਵਿਚਾਰ ਹਨ। ਉਨ੍ਹਾਂ ਕਿਹਾ ਕਿ ਟਿੱਪਣੀ ਲੀਕ ਹੋਣ ਬਾਅਦ ਉਨ੍ਹਾਂ ਵਰੁਣ ਨਾਲ ਗੱਲਬਾਤ ਨਹੀਂ ਕੀਤੀ ਹੈ।

WRITTEN BY