May 15, 2026 9:07 am

ਸੀ.ਆਈ.ਏ ਸਟਾਫ ਜਲੰਧਰ (ਦਿਹਾਤੀ) ਪੁਲਿਸ ਵੱਲੋਂ 800 ਗ੍ਰਾਮ ਅਫੀਮ ਸਮੇਤ 1 ਗ੍ਰਿਫਤਾਰ

ਜਲੰਧਰ, 6 ਮਾਰਚ (ਹਰਪਾਲ ਸਿੰਘ ਬਜਵਾ)-  ਨੋਨਿਹਾਲ ਸਿੰਘ, ਆਈ.ਪੀ.ਐਸ, ਆਈ.ਜੀ.ਪੀ. ਜਲੰਧਰ ਰੇਂਜ, ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜਲੰਧਰ (ਦਿਹਾਤੀ), ਸ਼੍ਰੀ ਰਾਜਬੀਰ ਸਿੰਘ, ਪੀ.ਪੀ.ਐਸ, ਪੁਲਿਸ ਕਪਤਾਨ (ਤਫਤੀਸ਼), ਸ਼੍ਰੀ ਅਮਨਦੀਪ ਸਿੰਘ ਬਰਾੜ, ਪੀ.ਪੀ.ਐਸ, ਉਪ ਪੁਲਿਸ ਕਪਤਾਨ, (ਤਫਤੀਸ਼) ਅਤੇ ਸ਼੍ਰੀ ਗੁਰਦੇਵ ਸਿੰਘ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ ਡਵੀਜਨ ਆਦਮਪੁਰ ਦੀ ਅਗਵਾਈ ਹੇਠ ਨਸ਼ਾ ਤੱਸਕਰਾ/ਸਮੱਗਲਰਾਂ ਅਤੇ ਸਮਾਜ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਐਸ.ਆਈ ਨਿਰਮਲ ਸਿੰਘ, ਸੀ.ਆਈ.ਏ. ਸਟਾਫ, ਜਲੰਧਰ (ਦਿਹਾਤੀ) ਸਮੇਤ ਪੁਲਿਸ ਪਾਰਟੀ ਨੇ ਇੱਕ ਸ਼ੱਕੀ ਵਿਅਕਤੀ ਪੰਜਾਬ ਸਿੰਘ ਦੇ ਕਬਜਾ ਵਿੱਚੋ 800 ਗ੍ਰਾਮ ਅਫੀਮ ਬ੍ਰਾਮਦ ਕਰਕੇ, ਕਾਰ ਆਈ 20 ਨੰਬਰ ਫਭ-02-ਧਫ-4190 ਨੂੰ ਕਬਜਾ ਪੁਲਿਸ ਵਿੱਚ ਲੈ ਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਨਵਜੋਤ ਸਿੰਘ ਮਾਹਲ, ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਨੇ ਦੱਸਿਆ ਕਿ ਐਸ.ਆਈ. ਨਿਰਮਲ ਸਿੰਘ ਸੀ.ਆਈ.ਏ. ਸਟਾਫ ਜਲੰਧਰ (ਦਿਹਾਤੀ) ਸਮੇਤ ਸਾਥੀ ਕਰਮਚਾਰੀਆ ਦੇ ਮੇਨ ਜੀ.ਟੀ.ਰੋਡ ਟੀ-ਪੁਆਇੰਟ ਪਿੰਡ ਗੜ੍ਹੀਬਖਸ਼ ਬ੍ਰਾਏ ਨਾਕਾਬੰਦੀ ਮੋਜੂਦ ਸੀ ਤਾਂ ਗੜ੍ਹੀਬਖਸ਼ ਦੀ ਤਰਫੋ ਇੱਕ ਕਾਰ ਆਈ 20 ਨੰਬਰ ਫਭ-02-ਧਫ-4190 ਆਈ ਜਿਸਨੂੰ ਰੋਕ ਕੇ ਸ਼ੱਕ ਦੀ ਬਿਨ੍ਹਾ ਪਰ ਤਲਾਸ਼ੀ ਕਰਨ ਤੇ ਕਾਰ ਦੇ ਡੈਸ ਬੋਰਡ ਵਿਚੋ ਇੱਕ ਵਜਨਦਾਰ ਮੋਮੀ ਲਿਫਾਫਾ ਬ੍ਰਾਮਦ ਹੋਇਆ। ਜਿਸਨੂੰ ਚੈਕ ਕਰਨ ਤੇ ਉਸ ਵਿੱਚੋ ਅਫੀਮ 800 ਗ੍ਰਾਮ ਬ੍ਰਾਮਦ ਹੋਈ। ਜੋ ਕਾਰ ਚਾਲਕ ਨੇ ਆਪਣਾ ਨਾਮ ਪੰਜਾਬ ਸਿੰਘ ਪੁੱਤਰ ਲੇਟ ਇੰਦਰ ਸਿੰਘ ਵਾਸੀ ਪਿੰਡ ਬਤਾਲਾ, ਥਾਣਾ ਬਿਆਸ, ਜਿਲ੍ਹਾ ਅਮ੍ਰਿਤਸਰ ਦੱਸਿਆ। ਜਿਸਤੇ ਐਸ.ਆਈ. ਨਿਰਮਲ ਸਿੰਘ ਨੰਬਰ 134/ਜਲੰਧਰ (ਦਿਹਾਤੀ) ਨੇ ਮੁਕੱਦਮਾ ਨੰਬਰ 34 ਮਿਤੀ 05.03.19 ਅ/ਧ 18 ਐਨ.ਡੀ.ਪੀ.ਐਸ. ਐਕਟ ਥਾਣਾ ਭੋਗਪੁਰ ਦਰਜ਼ ਰਜਿਸਟਰ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ।

Send this to a friend