May 15, 2026 10:08 am

ਕੈਪਟਨ ਸਰਕਾਰ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਕਰ ਰਹੀ ਹੈ ਉਪਰਾਲੇ : ਗੋਲਡੀ

ਖੰਨਾ, 6 ਮਾਰਚ (ਹਰਪਾਲ ਸਲਾਣਾ, ਬਲਜਿੰਦਰ ਪਨਾਗ)- ਖੇਡਾਂ ਜਿਥੇ ਵਿਅਕਤੀ ਨੂੰ ਤੰਦਰੁਸਤ ਰਖਦੀਆਂ ਹਨ, ਉਥੇ ਚੰਗਾ ਤੇ ਸਿਹਤਮੰਦ ਸਮਾਜ ਸਿਰਜਨ ‘ਚ ਵੀ ਸਹਾਈ ਹੁੰਦੀਆਂ ਹਨ। ਪੰਜਾਬ ਦੀ ਮੌਜੂਦਾ ਕੈਪਟਨ ਸਰਕਾਰ ਵਲੋਂ ਖੇਡਾਂ ਨੂੰ ਪ੍ਰਫੁਲਿਤ ਕਰਨ ਲਈ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਇਥੋਂ ਨੇੜਲੇ ਪਿੰਡ ਰਾਜੇਵਾਲ (ਕੁਲੇਵਾਲ) ਦੇ ਕਬਡੀ ਟੂਰਨਾਮੈਂਟ ਦੌਰਾਨ ਜੁੜੇ ਦਰਸ਼ਕਾਂ ਦੇ ਭਰਵੇਂ ਇਕਠ ਨੂੰ ਸੰਬੋਧਨ ਕਰਦਿਆਂ ਸੀਨੀਅਰ ਯੂਥ ਕਾਂਗਰਸੀ ਆਗੂ ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਗੁਰਪਾਲ ਸਿੰਘ ਗੋਲਡੀ ਨੇ ਕੀਤਾ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਖੇਡਾਂ ਰਾਹੀਂ ਆਪਣੇ ਭਵਿਖ ਨੂੰ ਖੁਸ਼ਹਾਲ ਬਣਾਉਣ ਅਤੇ ਸਮਾਜਕ ਬੁਰਾਈਆਂ ਦੇ ਖਿਲਾਫ਼ ਲਾਮਬੰਦ ਹੋ ਕੇ ਦੇਸ਼ ਦੇ ਵਿਕਾਸ ‘ਚ ਆਪਣਾ ਬਣਦਾ ਯੋਗਦਾਨ ਪਾਉਣ।ਇਸ ਮੌਕੇ ਟੂਰਨਾਮੈਂਟ ਪ੍ਰਬੰਧਕਾਂ ਤੇ ਇਲਾਕਾ ਵਾਸੀਆਂ ਵਲੋਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਕਲਬ ਪ੍ਰਧਾਨ ਗੁਰਦੀਪ ਸਿੰਘ, ਤੇਜਪਾਲ ਸਿੰਘ ਤੇਜੀ, ਹਰਚਰਨ ਸਿੰਘ ਨਾਗਰਾ, ਦਵਿੰਦਰ ਸਿੰਘ ਅਤੇ ਬੰਟੀ ਰਾਜੇਵਾਲ ਆਦਿ ਹਾਜ਼ਰ ਸਨ।

Send this to a friend