May 15, 2026 11:09 am

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ : ਕਾਂਗੜ

ਭਗਤਾ ਭਾਈ ਕਾ, 6 ਮਾਰਚ (ਸਵਰਨ ਸਿੰਘ ਭਗਤਾ)- ਹਲਕੇ ਦੇ ਵਿਕਾਸ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਕਸਰ ਬਾਕੀ ਨਹੀ ਛੱਡੀ ਜਾਵੇਗੀ ਅਤੇ ਸੂਬੇ ਦੇ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਬਲਾਕ ਭਗਤਾ ਅਤੇ ਬਲਾਕ ਫੂਲ ਦੇ ਪਿੰਡਾ ਦੀਆਂ ਪੰਚਾਇਤਾਂ ਨੂੰ ਪਿੰਡਾਂ ਦੇ ਵਿਕਾਸ ਲਈ 10 ਕਰੋੜ 60 ਲੱਖ ਰੁਪਏ ਦੇ ਚੈਕ ਤਕਸੀਮ ਕਰਨ ਉਪਰੰਤ ਕੀਤਾ। ਇਸ ਮੌਕੇ ਸ੍ਰ.ਕਾਂਗੜ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੇ 2-2 ਲੱਖ ਤੱਕ ਦੇ ਕਰਜੇ ਮੁਆਫ ਤਾਂ ਕੀਤੇ ਹਨ ਤੇ ਹੁਣ ਬੇ-ਜ਼ਮੀਨੇ ਕਿਸਾਨਾ ਦੇ ਵੀ ਕਰਜੇ ਮੁਆਫ ਕੀਤੇ ਜਾਣਗੇ ਜਦ ਕਿ ਅਕਾਲੀ ਸਰਕਾਰ ਨੇ 10 ਸਾਲਾਂ ਵਿੱਚ ਕੱਖ ਨਹੀਂ ਦਿਤਾ। ਕਾਂਗੜ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਪਰਾਲੀ ਤੋਂ ਬਿਜਲੀ ਤਿਆਰ ਕਰਨ ਵਾਲੇ ਪ੍ਰਜੈਕਟ ਲਾ ਰਹੀ ਹੈ ਜਿਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਵੱਡਾ ਲਾਭ ਮਿਲੇਗਾ ਤੇ ਪਰਾਲੀ ਤੇ ਵੀ ਪੈਸੇ ਵੱਟੇ ਜਾਇਆ ਕਰਨਗੇ ਜਿਸ ਨਾਲ ਕਿਸਾਨ ਨੂੰ ਆਰਥਿਕ ਤੌਰ ਤੇ ਵੀ ਮਜਬੂਤ ਹੋਵੇਗਾ।ਸ੍ਰ. ਕਾਗੜ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਾਰਟੀਬਾਜੀ ਤੋਂ ਉਪਰ ਉਠ ਕੇ ਬਿਨਾਂ ਭੇਦ ਭਾਵ ਤੋਂ ਪਿੰਡਾਂ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਬਿਜਲੀ ਮਹਿਕਮੇ ਵਿੱਚ ਮ੍ਰਿਤਕਾਂ ਦੇ ਪ੍ਰੀਵਾਰਾਂ ਦੇ ਬੱਚਿਆਂ ਨੂੰ ਨੌਕਰੀ ਦਿਤੀ ਜਾਵੇਗੀ ਅਤੇ ਹੋਰ ਵੀ ਮਹਿਕਮੇ ਵਿੱਚ 12000 ਨੌਕਰੀ ਲਈ ਭਰਤੀ ਕੀਤੀ ਜਾਵੇਗੀ।  ਇਸ ਸਮੇਂ ਉਨ੍ਹਾਂ ਦੇ ਨਾਲ ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ, ਡਾਇਰੈਕਟਰ ਕਮਸ਼ੀਅਲ ਓ ਪੀ ਗਰਗ, ਚੀਫ ਮੁਕੇਸ਼ ਬਾਂਸਲ, ਐਸ ਈ ਇੰਜ: ਜੀਵਨ ਕਾਂਸਲ, ਐਕਸੀਅਨ ਕਮਲਦੀਪ , ਐਸ ਡੀ ਓ ਭਗਤਾ ਗੁਰਮੇਲ ਸਿੰਘ ਭੁੱਚੋ, ਨਾਇਬ ਤਹਿਸੀਲਦਾਰ ਭਗਤਾ ਪੁਨੀਤ ਬਾਂਸਲ, ਬੀ ਡੀ ਪੀ ਓ ਧਰਮਪਾਲ ਸ਼ਰਮਾ, ਇੰਦਰਜੀਤ ਮਾਨ, ਰਾਜਵੰਤ ਸਿੰਘ ਬਲਾਕ ਪ੍ਰਧਾਨ, ਬਿੰਦਰ ਕੁਮਾਰ ਗੋਗਾ, ਇੰਦਰਜੀਤ ਸਿੰਘ ਜੱਗਾ ਸਰਪੰਚ, ਹਰਦੇਵ ਸਿੰਘ ਬਰਾੜ ਪ੍ਰਧਾਨ, ਰਾਕੇਸ਼ ਕੁਮਾਰ ਭਾਈਰੂਪਾ, ਰਾਮ ਪਾਲ ਭਾਈਰੂਪਾ, ਯਾਦਵਿੰਦਰ ਸਿੰਘ, ਹਰਿੰਦਰ ਸਿੰਘ ਬਰਾੜ, ਸੰਮਾਂ ਸਿੱਧੂ, ਸੰਜੀਵ ਰਿੰਕੂ, ਸੁਰਿੰਦਰ ਕਾਲਾ, ਅਤੇ ਹੋਰ ਵੱਡੀ ਗਿਣਤੀ ਵਿੱਚ ਆਗੂ ਤੇ ਵਰਕਰ ਹਾਜ਼ਰ ਸਨ।

Send this to a friend