Skip to content
Independent perspectives. Global stories.
BREAKING

ਜੇਤਲੀ ਦੀ ਜਿੱਤ ਲਈ ਸਵਰਨਕਾਰਾਂ ਦੇ ਰੂ-ਬ-ਰੂ ਹੋਏ ਸੁਖਬੀਰ ਅਤੇ ਮਜੀਠੀਆ

Share this story

image ਬਠਿੰਡਾ, 15 ਅਪ੍ਰੈਲ (ਬਸੰਤ ਸਿੰਘ ਅਗਰੋਈਆ)- ਪੰਜਾਬ ਸਵਰਨਕਾਰ ਸੰਘ ਦੇ ਸੁਬਾ ਉਪ ਪ੍ਰਧਾਨ ਅਤੇ ਭਾਰਤੀਆ ਸਵਰਨਕਾਰ ਸੋਸਾਇਟੀ ਦੇ ਸੂਬਾ ਪ੍ਰਧਾਨ ਕਰਤਾਰ ਸਿੰਘ ਜੋੜਾ ਵੱਲੋਂ ਸਵਰਨਕਾਰ ਬਰਾਦਰੀ ਦੇ ਸੂਝਵਾਨ ਵੋਟਰਾ ਨਾਲ ਬਠਿੰਡਾ ਵਿੱਚ ਵਿਚਾਰ ਵਟਾਂਦਰੇ ਕਰਕੇ ਸਮਰਥਨ ਦੇਣ ਉਪਰੰਤ ਅਮ੍ਰਿਤਸਰ ਵਿਖੇ ਵੀ ਬਰਬਾਦੀ ਦਾ ਇੱਕ ਵਿਸ਼ੇਸ਼ ਸੰਮੇਲਣ ਕਰਵਾਇਆ  ਅਮ੍ਰਿਤਸਰ ਦੇ ਤਾਜ ਪੈਲੇਸ ਵਿੱਚ ਵਿਰਾਜਮਾਨ ਹਜਾਰਾਂ ਸਵਰਨਕਾਰਾਂ ਨੂੰ ਸ਼੍ਰ.ਸੁਖਬੀਰ ਬਾਦਲ ਦੇ ਨਾਲ ਆਏ ਬਿਕਰਮ ਸਿੰਘ ਮਜੀਠੀਆ, ਇੰਦਰਬੀਰ ਸਿੰਘ ਬੁਲਾਰੀਆ ਅਤੇ ਅਮਰਪਾਲ ਸਿੰਘ ਬੋਨੀ (ਦੋਨੋਂ ਸੀ.ਪੀ.ਐਸ.) ਦੇ ਨਿੱਘਾ ਸਵਾਗਤ ਕਰਦੇ ਹੋਏ ਸਰੋਪੇ ਅਤੇ ਕਰਪਾਣ ਭੇਂਟ ਕੀਤੀ। ਸ਼੍ਰੀ ਬਾਦਲ ਨੇ ਕਿਹਾ ਕੀ ਪੰਜਾਬ ਵਿੱਚ ਅਕਾਲੀ ਭਾਜਪਾ  ਸਰਕਾਰ ਨੂੰ

ਕੇਂਦਰ ਦੀ ਐਨ.ਡੀ. ਸਰਕਾਰ ਦੇ ਸਹਿਯੋਗ ਮਿਲਣ ਨਾਲ ਸੂਬੇ ਵਿੱਚ ਉੱਚ ਸਿੱਖਿਆ ਲਈ ਵਿੱਦਿਅਕ ਸੰਸਥਾਨ,ਚੰਗੀਆ ਸੇਹਤ ਸੇਵਾਵਾਂ, ਚੋੜੀਆ ਸੜਕਾ ਅਤੇ ਹੋਰ ਅਦਾਰੇਆਂ ਲਈ ਵੱਡੀ ਸਹਾਇਤਾ ਮਿਲੇਗੀ। ਪਿਛਲੇ ਸਾਲਾ ਵਿੱਚ ਕਈ ਅਜਿਹੇ ਪ੍ਰੋਜੈਕਟ ਪੰਜਾਬ ਵਿੱਚ ਨਹੀਂ ਆ ਸਕੇ ਕਿਉਂਕੀ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨਾਲ ਮਤੇਰਏ ਪੁੱਤਰ ਵਾਲਾ ਸਲੂਕ ਰੱਖਿਆ ਸੀ। ਰੈਲੀ ਨੂੰ ਸੰਬੋਧਨ ਕਰਦੇ ਹੋਏ ਕਰਤਾਰ ਸਿੰਘ ਜੋੜਾ ਨੇ ਕਿਹਾ ਕੇ ਪੰਜਾਬ ਦੇ ਸਵਰਨਕਾਰਾਂ ਲਈ ਤਿੰਨ ਮੰਗਾਂ ਮੰਗੀਆ ਗਈਆ ਹਨ ਪਹਿਲੀ ਇਹ ਕੀ ਪੰਜਾਬ ਦੀ ਬੀ.ਸੀ ਲਿਸਟ ਵਿੱਚ ਧੋਲਾ ਸੋਨੀ ਦੇ ਨਾਲ ਕੇਂਦਰ ਸਰਕਾਰ ਦੀ ਉ.ਬੀ.ਸੀ. ਲਿਸਟ ਅਨੁਸਾਰ ਸਵਰਨਕਾਰ ਧਾਰਾ 411 ਦੀ ਆੜ ਵਿਚੱ ਸਵਰਨਕਾਰਾਂ/ ਜਵੈਲਰਾਂ ਨੂੰ ਤੰਗ ਕਰਨ ਤੋਂ ਰੋਕਣ ਲਈ ਡੀ.ਜੀ.ਪੀ. ਸਾਹਿਬ ਤੋਂ ਕਾਨੂੰਨੀ ਅਤੇ ਪਾਰਦਰਸ਼ੀ ਕਾਰਵਾਈ ਲਈ ਹਦਾਇਤਾ ਜਾਰੀ ਕਰਵਾਉਣਾ। ਤੀਸਰਾ ਪੰਜਾਬ ਦੇ ਸਵਰਨਕਾਰਾ ਦੀਆ ਮੁਸਕਲਾ ਦੇ ਹੱਲ ਕਰਨ ਲਈ ਇਕ ਮੈਂਬਰ ਨੂੰ ਕੈਬਨਿਟ ਪੱਧਰ ਦਾ ਆਹੁਦਾ ਦੇਣਾ। ਇਹਨਾ ਤਿੰਨਾ ਮੰਗਾ ਬਾਰੇ ਸ਼੍ਰੀ ਸੁਖਬੀਰ ਬਾਦਲ ਨੇ ਕਿਹਾ ਕੀ ਉਕਤ ਤਿੰਨ ਮੰਗਾ ਜਾਇਜ ਅਤੇ ਮੰਨੇਜਾਣ ਯੋਗ ਹਨ। ਅਤੇ ਚੋਣ ਜਾਬਤਾ ਖਤਮ ਹੋਨ ਉਪਰੰਤ ਕਾਰਵਾਈ ਕੀਤੀ ਜਾਵੇਗੀ। ਸ਼੍ਰੀ ਜੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸੱਤ ਸਾਲਾਂ ਵਿੱਚ ਕਰਵਾਏ ਗਏ ਵਿਕਾਸ ਨੂੰ ਮੁੱਖ ਰੱਖਦੇ ਹੋਏ ਪੰਜਾਬ ਵਾਸੀਆ ਲਈ ਅਤੇ ਸਵਰਨਕਾਰ ਭਾਈ ਚਾਰੇ ਲਈ ਅਤਿ ਲਾਭਦਾਇਕ ਸਿੱਧ ਹੋਵੇਗਾ ਕੀ ਅਸੀ ਅਕਾਲੀ ਭਾਜਪਾ ਗਠਬੰਧਨ ਦੇ ਉਮੀਦਵਾਰਾ ਨੂੰ ਤਨਮਨ ਨਾਲ ਵੋਟ ਅਤੇ ਸਪੋਰਟ ਦੇ ਕੇ ਬਹੁ ਗਿਨਤੀ ਨਾਲ ਜਤਾ ਕੇ ਸ਼੍ਰੀ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ  ਉਪਰਾਲੇ ਕਰੀਏ। ਸਮੂਹ ਸਵਰਨਕਾਰਾ ਵੱਲੋਂ ਭਰੋਸਾ ਦੇਨ ਉਪਰੰਤ ਪੰਜਾਬ ਪ੍ਰਧਾਨ ਸੁਰਿੰਦਰ ਧੀਰ ਅਤੇ ਕਰਤਾਰ ਜੋੜਾ ਨੇ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਪੰਜਾਬ ਦੇ ਜਨਰਲ ਸਕੱਤਰ ਮੁਖਤਿਆਰ ਸਿੰਘ  ਸੋਨੀ, ਕੈਸ਼ੀਅਰ ਬਲਵਿੰਦਰ ਕੁਮਾਰ ਅਬੋਹਰ, ਉੱਪ ਪ੍ਰਧਾਨ ਕਮਲ ਸੇਖੜੀ, ਸਵਤੰਤਰ ਕੁਮਾਰ ਜ¦ਧਰ,ਪੱਪੂ ਧੀਰ, ਇਦਰਜੀਤ ਸਿੰਘ ਲੁਧਿਆਣਾ, ਸੋਸਾਇਟੀ ਦੇ ਬਠਿੰਡਾ ਪ੍ਰਧਾਨ ਸੁਖਦੇਵ ਸਿੰਘ, ਸਰਪ੍ਰਸਤ ਕੇਵਲ ਸਿੰਘ ਬਠਿੰਡਾ ਅਤੇ ਮੁਕਤਸਰ, ਮਾਨਸਾ, ਬਰਨਾਲਾ,ਸੰਗਰੂਰ ਅਬੋਹਰ, ਅਮ੍ਰਿਤਸਰ ਦੇ ਚੰਚਲ ਸਿੰਘ ਚੀਫ ਐਡਵਾਈਜਰ ਪੰਜਾਬ, ਸੋਸਾਇਟੀ ਦੇ ਅੰਮ੍ਰਿਤਸਰ ਜਿਲ੍ਹਾ ਪ੍ਰਧਾਨ ਚਰਨ ਸਿੰਘ , ਗੁਰਚਰਨ ਸਿੰਘ ਪੁੱਜੀ, ਭੁਪਿੰਦਰ ਕੁੁੱਕੂ ਸਹਿਰੀ ਪ੍ਰਧਾਨ, ਮੈਹਗਾ ਸਿੰਘ, ਬਾਬਾ ਪਿਆਰਾ ਸਿੰਘ ਪ੍ਰਧਾਨ ਪੰਜਾਬ ਮਿਨਰਟੀ ਐਸੋਸੀਏਸ਼ਨ ਅਤੇ ਹੋਰ ਪਤਵੰਤੇ ਸਾਮਲ ਹੋਏ।

WRITTEN BY