ਬੇਰੋਜ਼ਗਾਰੀ ਖਤਮ ਕਰਨਾ ਅਤੇ ਉਦਯੋਗ ਨੂੰ ਸਥਾਪਿਤ ਕਰਨਾ ਪਹਿਲਾ ਮਿਸ਼ਨ
ਗੁਰਦਾਸਪੁਰ, 15 ਅਪ੍ਰੈਲ (ਅਵਤਾਰ ਸਿੰਘ ਬੋਪਾਰਾਏ, ਪਰਮਜੀਤ ਬਾਜਵਾ)-ਬੇਰੋਜਗਾਰੀ ਨੂੰ ਜਨਮ ਦੇਣ ਵਾਲੀ ਤੇ ਖੇਤਰ ਚ ਉਦੱਯੋਗ ਨੂੰ ਖੱਤਮ ਕਰਨ ਵਾਲੀ ਕਾਂਗਰੇਸ ਤੇ ਉਸਦੇ ਸੰਸਦ ਪ੍ਰਤਾਪ ਸਿੰਘ ਬਾਜਵਾ ਹਨ। ਬਾਜਵਾ ਨੇ ਪੂਰੇ ਖੇਤਰ ਦੇ ਉਦਯੋਗ ਨੂੰ ਖਤਮ ਕਰ ਦਿੱਤਾ ਹੈ। ਇਹ ਦੋਸ਼ ਬਾਜਪਾ ਉਮੀਦਵਾਰ ਵਿਨੋਦ ਖੰਨਾ ਨੇ ਅੱਜ ਅਪਣੀ ਚੋਣੀ ਰੈਲੀਆਂ ਦੌਰਾਨ ਲਾਏ। ਖੰਨਾ ਨੇ ਕਿਹਾ ਕਿ ਚੋਣ ਜਿਤੱਣ ਤੋ ਬਾਅਦ ਰੋਜਗਾਰ ਦੇ ਮੋਕੇ ਮੁਹਈਆ ਕਰਵਾਉਣਾ ਤੇ ਉਦਯੋਗ ਵਧਾਵਾ ਦੇਣਾ ਉਨਾਂ ਦਾ ਪਹਿਲਾ ਮਿਸ਼ਨ ਹੈ। ਤਾੰ ਜੋ ਇਥੋ ਦੇ ਨੌਜਵਾਨਾਂ ਨੂੰ ਨੌਕਰੀ ਵਾਸਤੇ ਬਾਹਰ ਧੱਕੇ ਨਾ ਖਾਣੇ ਪੈਣ। ਖੰਨਾ ਅੱਜ ਜਿਸ ਵੀ ਪਿੰਡ ਚ ਪੁਝੇ ਉਤੇ ਲੋਕਾ ਦੀ ਭੀੜ ਨੇ ਗਰਮਜੋਸ਼ੀ ਤੇ ਪਿਆਰ ਨਾਲ ਉਨਾਂ ਦਾ ਨਿਘਾ ਸਵਾਗਤ ਕੀਤਾ। ਅੱਜ ਖੰਨਾ ਨੇ ਘੁਮੱਨ
ਕਲਾ,ਬਗੋਵਾਲੀ,ਦੂਲਾਨੰਗਲ,ਕੋਟਲੀ ਸੂਰਤ ਮੱਲੀ, ਧਿਆਨਪੁਰ, ਸ਼ਾਹਪੁਰ ਜਹਾਂ, ਹਰਦੋਵਾਲ, ਡੇਰਾ ਬਾਬਾ ਨਾਨਕ ਅਪਣੀ ਵਿਜੈ ਰੈਲੀਆਂ ਨਾਲ ਇਨਾਂ ਪਿੰਡਾ ਦਾ ਦੌਰਾ ਕੀਤਾ। ਇਨਾਂ ਸਾਰੀਆਂ ਜਗਹਾਂ ਤੇ ਖੰਨਾ ਹੱਕ ਚ ਜਿੱਤ ਦੇ ਨਾਰੇ ਲਾਏ ਗਏ। ਉਨਾਂ ਨੇ ਲੋਕਾ ਦੀਆਂ ਸਮਸਿਆਵਾਂ ਨੂੰ ਸੁਣਿਆ ਤੇ ਭਰੋਸਾ ਦਿੱਤਾ ਕਿ ਉਹ ਜਿੱਤ ਤੋ ਬਾਅਦ ਇਨਾਂ ਸਾਰੀਆਂ ਮੁਸਕਲਾਂ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ। ਖੰਨਾ ਨੇ ਕਿਹਾ ਕਿ ਕਾਂਗ੍ਰੇਸ ਸਰਕਾਰ ਅਤੇ ਕਾਂਗਰੇਸੀ ਸੰਸਦ ਪ੍ਰਤਾਪ ਸਿੰਘ ਬਾਜਵਾ ਨੇ ਪੂਰੀ ਤਰਾਂ ਨਾਲ ਖੇਤਰ ਦੇ ਉਦੱਯੋਗ ਨੂੰ ਬਰਬਾਦ ਕਰ ਦਿੱਤਾ ਹੈ। ਜਿਸ ਕਾਰਨ ਨੌਜਵਾਨਾ ਨੂੰ ਰੋਜਗਾਰ ਲਈ ਦੂਜੇ ਰਾਜਾਂ ਦੇ ਦੱਕੇ ਖਾਮੇ ਪੈਂਦੇ ਹਨ। ਕਾਂਗ੍ਰੇਸ ਦੇ ਵੱਡੇ-2 ਦਾਵੇਆਂ ਦੀ ਪੋਲ ਖੁਲ ਚੁਕੀ ਹੈ। ਉਨਾਂ ਨੇ ਕਿਹਾ ਕਿ ਬਾਜਵਾ ਕਦੋ ਤੱਕ ਲੋਕਾ ਨਾਲ ਝੂਠੇ ਵਾਇਦੇ ਕਰਦੇ ਲੋਕਾ ਨੂੰ ਬੇਵਕੂਫ ਬਣਾਉਂਦੇ ਰਹਿਣਗੇ। ਅੱਜ ਜਨਤਾ ਜਾਗ ਚੁਕੀ ਹੈ। ਉਨਾਂ ਨੂੰ ਪਤਾ ਲੱਗ ਚੁਕਾ ਹੈ ਕਿ ਉਨਾਂ ਦੀ ਸਮਸਿੱਆ ਦਾ ਹੱਲ ਕਿਹੜੀ ਕਰਵਾਏਗੀ? ਅੱਜ ਕੇਂਦਰ ਚ ਇਕ ਇਹੋ ਜਿਹੀ ਸਰਕਾਰ ਦੀ ਜਰੂਰਤ ਹੈ ਜੋ ਲੋਕਾ ਦੀ ਭਲਾਈ ਬਾਰੇ ਸੋਚ ਸਕੇ। ਨਰੇਂਦਰ ਮੋਦੀ ਦੀ ਪ੍ਰਧਾਨਗੀ ਚ ਬਾਜਪਾ ਹੀ ਇਸ ਕੰਮ ਨੂੰ ਪੂਰਾ ਕਰ ਸਕੇਗੀ।



