ਚੰਡੀਗੜ੍ਹ, 15 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-‘ਗਿਆਨੀ ਜੈਲ ਸਿੰਘ ਦੀ ਸਪੁੱਤਰੀ ਡਾ. ਜੋਗਿੰਦਰ ਕੌਰ ਵੱਲੋਂ ਜੋ ਆਪਣੇ ਆਪ ਨੂੰ ਬਾਦਲ ਦਲੀਆਂ ਵਿਚ ਸ਼ਾਮਿਲ ਕਰਨ ਦੇ ਅਮਲ ਕੀਤੇ ਗਏ ਹਨ, ਉਸ ਤੋਂ ਇਹ ਗੱਲ ਹੋਰ ਵੀ ਸਪੱਸ਼ਟ ਹੋ ਗਈ ਹੈ ਕਿ ਸਿੱਖ ਗੁਰੂਧਾਮਾ ਉ¤ਤੇ ਬਲਿਊ ਸਟਾਰ ਦਾ ਜੋ ਫੌਜੀ ਹਮਲਾ ਕੀਤਾ ਗਿਆ ਸੀ, ਉਸ ਵਿਚ ਮਰਹੂਮ ਇੰਦਰਾ ਗਾਂਧੀ, ਗਿਆਨੀ ਜੈਲ ਸਿੰਘ, ਬੀਜੇਪੀ, ਸ. ਪ੍ਰਕਾਸ਼ ਸਿੰਘ ਬਾਦਲ, ਮਰਹੂਮ ਗੁਰਚਰਨ ਸਿੰਘ ਟੌਹੜਾ, ਹਰਚੰਦ ਸਿੰਘ ਲੋਂਗੋਵਾਲ , ਸੁਰਜੀਤ ਸਿੰਘ
ਬਰਨਾਲਾ ਆਦਿ ਜਮਾਤਾਂ ਅਤੇ ਆਗੂਆਂ ਦੀ ਸਾਂਝੀ ਸਾਜਿਸ਼ ਸੀ ਅਤੇ ਇਹ ਸਾਰੇ ਇਸ ਲਈ ਸਿੱਖ ਕੌਮ ਦੇ ਦੋਸ਼ੀ ਹਨ। ਜੇਕਰ ਅੱਜ ਡਾ. ਜੋਗਿੰਦਰ ਕੌਰ ਨੇ ਬਾਦਲ ਦਲ ਵਿਚ ਸ਼ਮਿਲ ਹੋਣ ਦੀ ਗੁਸਤਾਖੀ ਕੀਤੀ ਹੈ, ਤਾਂ ਉਹਨਾਂ ਨੇ ਆਪਣੇ ਪਿਤਾ ਵੱਲੋਂ ਬਲਿਊ ਸਟਾਰ ਦੇ ਫੌਜੀ ਹਮਲੇ ਵਿਚ ਸਿੱਖ ਵਿਰੋਧੀ ਨਿਭਾਈ ਭੂਮਿਕਾ ਉ¤ਤੇ ਮੋਹਰ ਹੀ ਲਗਾਈ ਹੈ । ਜਿਸ ਦਾ ਖਾਮਿਆਜਾ ਕਿਸੇ ਨਾ ਕਿਸੇ ਰੂਪ ਵਿਚ ਅਤੇ ਇਹਨਾਂ ਨੂੰ ਆਪਣੀ ਜਮੀਰ ਨੂੰ ਦੇਣਾ ਹੀ ਪਵੇਗਾ।’ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਡਾ. ਜੋਗਿੰਦਰ ਕੌਰ ਵੱਲੋਂ ਆਪਣੀ ਆਤਮਾ ਨੁੰ ਖਤਨ ਕਰਕੇ ਕੀਤੇ ਗਏ ਉਪਰੋਕਤ ਫੈਸਲੇ ਉ¤ਤੇ ਤਿੱਖਾ ਪ੍ਰਤੀ ਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਿਸ ਕਿਸੇ ਹੁਕਨਰਾਨ ਨੇ ਵੀ ‘‘ ਸਰਬੱਤ ਦਾ ਭਲਾੂ ਲੋੜਨ ਵਾਲੀ ਸਿੱਖ ਕੌਮ ਉ¤ਤੇ ਗੈਰ ਇਨਸਾਨੀਅਤ ਤਰੀਕੇ ਜਬਰ-ਜੁਲਮ ਕੀਤਾ ਹੈ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਗੁਸਤਾਖੀ ਕੀਤੀ ਹੈ ਉਹ ਉਸ ਕੁਦਰਤ ਦੈ ਫੈਸਲੇ ਤੋਂ ਨਾਂ ਤਾਂ ਬਚ ਸਕੇ ਹਨ ਅਤੇ ਨਾਂ ਹੀ ਆਪਣੀਆਂ ਜਮੀਰਾਂ ਨੂੰ ਜਵਾਬ ਦੇ ਸਕੇ ਹਨ। ਅਜਿਹੇ ਇਨਸਾਨ ਅਕਸਰ ਜਿਊਂਦੀਆਂ ਲੋਥਾਂ ਦੀ ਤਰਾਂ ਹੀ ਵਿਚਰਦੇ ਰਹੇ ਹਨ । ਉਹਨਾਂ ਦਾ ਕਿਸੇ ਵੀ ਸਮਾਜ ਵਿਚ ਕਦੀ ਸਤਿਕਾਰ ਨਹੀਂ ਹੋਇਆ, ਭਾਵੇਂ ਸਮੇਂ ਦੀਆਂ ਹਕੂਮਤਾਂ ਸਿੱਖ ਵਿਰੋਧੀ ਭੂਮਿਕਾ ਨਿਭਾਉਣ ਦੇ ਇਵਜਾਨੇ ਵਜੋਂ ਉਹਨਾਂ ਨੂੰ ਕਿੰਨੇ ਵੀ ਵੱਡੇ ਰੁਤਬੇ ਦੇ ਦੇਣ । ਡਾ. ਜੋਗਿੰਦਰ ਕੌਰ ਵੱਲੋਂ ਵੀ ਆਪਣੇ ਪਿਤਾ ਜੀ ਦੀ ਤਰਾਂ ਕੀਤੀ ਗਈ ਕੌਮੀ ਗੱਦਾਰੀ ਦੇ ਸਿੱਟਿਆਂ ਤੋਂ ਆਤਮਿਕ ਅਤੇ ਇਖਲਾਕੀ ਤੌਰ ਤੇ ਨਹੀਂ ਬਚ ਸਕੇਗੀ। ਇਕ ਨਾਂ ਇਕ ਦਿਨ ਉਹਨਾਂ ਨੂੰ ਆਪਣੀ ਆਤਮਾ ਨੂੰ ਜਵਾਬ ਦੇਣਾ ਹੀ ਪਵੇਗਾ। ਉਹਨਾਂ ਬਲਿਊ ਸਟਾਰ ਦੀ ਸਾਜਿਸ਼ ਵਿਚ ਸ਼ਾਮਿਲ ਬਾਦਲ ਦਲੀਆਂ ਵਿਚ ਸ਼ਾਮਿਲ ਹੋ ਕੇ ਆਪਣੇ ਆਪ ਨੂੰ ਕੌਮ ਦੀ ਅਦਾਲਤ ਵਿਚ ਦੋਸ਼ੀ ਠਹਿਰਾ ਲਿਆ ਹੈ।



