May 15, 2026 7:13 am

ਸ਼ਹੀਦਾਂ ਦੀਆਂ ਯਾਦਗਰ ਹੋਣਗੇ ਪਿੰਡਾਂ ’ਚ ਉਸਰਨ ਵਾਲੇ ਸੁੰਦਰ ਪਾਰਕ : ਫ਼ਤਿਹਜੰਗ ਬਾਜਵਾ

ਹਵੇਲੀ ਹਾਰਨੀ ’ਚ 28 ਲੱਖ ਦੀ ਲਾਗਤ ਨਾਲ ਉਸਾਰੇ ਪਾਰਕ ਦਾ ਕੀਤਾ ਉਦਘਾਟਨ

ਕਾਹਨੂੰਵਾਨ (ਡਾ.ਜਸਪਾਲ ਸਿੰਘ ਭਿਟੇਵਡ)- ਪੰਜਾਬ ਸਰਕਾਰ ਵਲੋਂ ਪਿੰਡਾਂ ਨੂੰ ਵੀ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਦੀ ਯੋਜਨਾ ਚਲਾਈ ਜਾ ਰਹੀ ਹੈ। ਇਸ ਯੋਜਨਾ ਤਹਿਤ ਪਿੰਡਾਂ ਵਿਚ ਸੁੰਦਰ ਪਾਰਕ ਅਤੇ ਸਟੇਡੀਅਮ ਉਸਾਰੇ ਜਾ ਰਹੇ ਹਨ। ਵਿਧਾਨ ਸਭਾ ਹਲਕਾ ਕਾਦੀਆਂ ਵਿਚ ਵੀ ਸੁੰਦਰ ਪਾਰਕਾਂ ਦਾ ਨਿਰਮਾਣ ਹੋ ਰਿਹਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਕਾਦੀਆਂ ਦੇ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨੇ ਪਿੰਡ ਹਵੇਲੀ ਹਾਰਨੀ ਵਿਚ ਇਕ ਸੁੰਦਰ ਪਾਰਕ ਦੇ ਉਦਘਾਟਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਕਾਦੀਆਂ ਦੇ ਬਲਾਕ ਕਾਹਨੂੰਵਾਨ ਵਿਚ ਅਠਾਰਾਂ ਪਾਰਕ ਵਖ ਵਖ ਪਿੰਡਾਂ ਵਿਚ ਤਿਆਰ ਹੋਣਗੇ ।ਜਿਨ੍ਹਾਂ ਵਿਚੋਂ 7 ਦੇ ਕਰੀਬ ਸੁੰਦਰ ਪਾਰਕ ਤਿਆਰ ਹੋ ਚੁਕੇ ਹਨ। ਉਨ੍ਹਾਂ ਦਸਿਆ ਕਿ ਇਨ੍ਹਾਂ ਪਾਰਕਾਂ ਦੇ ਉਪਰ ਤਿੰਨ ਕਰੋੜ ਦੇ ਕਰੀਬ ਰਕਮਾਂ ਖਰਚੀਆਂ ਜਾਣਗੀਆਂ। ਇਨ੍ਹਾਂ ਪਾਰਕਾਂ ਵਿਚ ਲੋਕਾਂ ਦੇ ਚਲਣ ਬੈਠਣ ਦੇ ਵਧੀਆ ਪ੍ਰਬੰਧਾਂ ਤੋਂ ਇਲਾਵਾ ਰੌਸ਼ਨੀ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ। ਪਾਰਕਾਂ ਵਿਚ ਚਲਣ ਵਾਲੀ ਰੌਸ਼ਨੀ ਸੂਰਜ ਦੀ ਊਰਜਾ ਤੋਂ ਚਲਣ ਵਾਲੀਆਂ ਵਡੀਆਂ ਲਾਈਟਾਂ ਨਾਲ ਮੁਹਈਆ ਕਰਵਾਈ ਜਾਵੇਗੀ।ਉਨ੍ਹਾਂ ਕਿਹਾ ਕਿ ਇਹ ਸੁੰਦਰ ਪਾਰਕਾਂ ਦਾ ਨਾਮ ਵਖ ਵਖ ਸ਼ਹੀਦਾਂ ਦੇ ਨਾਮ ਤੇ ਰਖਿਆ ਜਾਵੇਗਾ।ਇਸ ਤੋਂ ਇਲਾਵਾ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਸ਼ਹੀਦ ਹੋਏ ਮਰਹੂਮ ਸਤਨਾਮ ਸਿੰਘ ਬਾਜਵਾ ਦੇ ਨਾਂ ਤੇ ਵੀ ਕੁਝ ਯਾਦਗਾਰਾਂ ਦਾ ਨਿਰਮਾਣ ਕੀਤਾ ਜਾਵੇਗਾ।ਇਸ ਮੌਕੇ ਬੀਡੀਪੀਓ ਕਾਹਨੂੰਵਾਨ ਜਿੰਦਰਪਾਲ ਸਿੰਘ, ਭੁਪਿੰਦਰਪਾਲ ਸਿੰਘ ਵਿਟੀ,ਜ਼ੋਨ ਇੰਚਾਰਜ ਦਲਬੀਰ ਸਿੰਘ ਲਾਡੀ ਭਲਵਾਨ ਸਰਪੰਚ ਦਿਲਬਾਗ ਸਿੰਘ ਗੁਰਾਇਆ ਸਰਪੰਚ ਪ੍ਰਗਟ ਸਿੰਘ,ਸਰਪੰਚ ਦਿਲਬਾਗ ਸਿੰਘ ਸੈਦਪੁਰ ਸਰਪੰਚ ਸੁਦਾਗਰ ਸਿੰਘ ਭਿਖਾਰੀ ਹਾਰਨੀ, ਮਾਸਟਰ ਗੁਰਬਚਨ ਸਿੰਘ ਲੰਗਰਕੋਟ,ਜਨਕ ਸਿੰਘ, ਪੂਰਨ ਸਿੰਘ,ਸਰਪੰਚ ਰਜਿੰਦਰ ਕੌਰ ਲੰਗਰ ਕੋਟ ਸਰਪੰਚ ਕੰਵਲਜੀਤ ਸਿੰਘ ਕੋਟ ਯੋਗਰਾਜ,ਪ੍ਰਿੰਸ ਕਾਲਾ ਬਾਲਾ ਰਮੇਸ਼ ਆਰਕੇ ਹਰਵਿੰਦਰ ਸਿੰਘ ਕਾਲਾ ਵਾਲਾ ਸਰਪੰਚ ਜਗਤਾਰ ਸਿੰਘ ਕਾਲਾ ਬਾਲਾ ਅੰਗਰੇਜ ਸਿੰਘ ਪੀਏ ਰਵਿੰਦਰ ਸਿੰਘ ਸਮੇਤ ਵਡੀ ਗਿਣਤੀ ਵਿਚ ਇਲਾਕੇ ਦੇ ਲੋਕ ਹਾਜ਼ਰ ਸਨ।

Send this to a friend