May 15, 2026 6:16 am

ਸ. ਜਸਪਿੰਦਰ ਸਿੰਘ ਲਾਲੀ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਨਿਯੁਕਤ

ਐਸ ਏ ਐਸ ਨਗਰ(ਗੁਰਵਿੰਦਰ ਸਿੰਘ ਰਾਣਾ)- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕਤਰ ਅਤੇ ਇੰਚਾਰਜ ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਸ. ਬਿਕਰਮ ਸਿੰਘ ਮਜੀਠੀਆ ਨੇ ਇਕ ਅਹਿਮ ਐਲਾਨ ਕਰਦੇ ਹੋਏ ਜਿਲਾ ਮੋਹਾਲੀ ਦੇ ਯੂਥ ਵਿੰਗ ਦੇ ਸਾਬਕਾ ਪ੍ਰਧਾਨ ਸ. ਜਸਪਿੰਦਰ ਸਿੰਘ ਲਾਲੀ ਨੂੰ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਜਸਪਿੰਦਰ ਸਿੰਘ ਲਾਲੀ ਯੂਥ ਅਕਾਲੀ ਦਲ ਮੋਹਾਲੀ ਦੇ ਸ਼ਹਿਰੀ ਪ੍ਰਧਾਨ ਰਹਿ ਚੁਕੇ ਹਨ।ਇਹ ਜਾਣਕਾਰੀ ਅਜ ਉਹਨਾਂ ਨੇ ਪਾਰਟੀ ਦੇ ਮੁਖ ਦਫਤਰ ਤੋਂ ਦਿਤੀ।

Send this to a friend