ਚੰਡੀਗੜ੍ਹ, 3 ਮਾਰਚ (ਹ.ਸ. ਨਾਗਪਾਲ)- ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਖੇਤਰਵਾਦ ਤੋਂ ਉਪਰ ਉਠ ਕੇ ਪੂਰੇ ਸੂਬੇ ਵਿਚ ਇਕ ਬਰਾਬਰ ਵਿਕਾਸ ਕਰਵਾਉਣ ਦਾ ਅਨੋਖਾ ਉਦਾਹਰਣ ਪੇਸ਼ ਕਰਦੇ ਹੋਏ ਚੰਡੀਗੜ੍ਹ ਤੋਂ ਸਾਰੇ 22 ਜਿਲ੍ਹਿਆਂ ਲਈ 4106 ਕਰੋੜ ਰੁਪਏ ਤੋਂ ਵਧ ਦੀ 211 ਨਵੀਂ ਪਰਿਯੋਜਨਾਵਾਂ ਦਾ ਡਿਜੀਟਲ ਰਾਹੀਂ ਇਕਠਾ ਉਦਘਾਟਨ ਤੇ ਨੀਂਹ ਪਥਰ ਰਖਿਆ। ਵੀਡਿਓ ਕਾਨਫੈਂਸਿੰਗ ਰਾਹੀਂ ਜਿਲਾ ਪਧਰ ‘ਤੇ ਹਾਜ਼ਿਰ ਹਰਿਆਣਾ ਕੈਬਿਨੇਟ ਦੇ ਸਾਰੇ ਮੰਤਰੀਆਂ, ਸਾਂਸਦਾਂ, ਵਿਧਾਇਕਾਂ, ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਹਾਜਿਰ ਹੋਰ ਮਹਿਮਾਨਾਂ ਨੂੰ ਵਿਸ਼ਵ ਜੰਗਲ ਪ੍ਰਾਣੀਤਮ ਦਿਵਸ ਦੇ ਮੌਕੇ ‘ਤੇ ਕੁਦਰਤੀ ਸੰਪਦਾਵਾਂ ਨੂੰ ਮਨੁਖੀ ਜੀਵਨ ਲਈ ਬਚਾਉਣ ਦੀ ਸੁੰਹ ਦਿਵਾਉਂਦੇ ਹੋਏ ਮੁਖ ਮੰਤਰੀ ਨੇ ਸੂਬਾ ਵਾਸੀਆਂ ਨੂੰ ਮਹਾਸ਼ਿਵ ਰਾਤੀ ਦੀ ਅਗਾਉਂ ਵਧਾਈ ਤੇ ਸ਼ੁਭਕਾਮਨਾਵਾਂ ਦਿਤੀਆਂ। ਮੁਖ ਮੰਤਰੀ ਨੇ ਕਿਹਾ ਕਿ ਅਜ ਦਾ ਦਿਨ ਹਰਿਆਣਾ ਦੇ ਸਮਗਰ ਵਿਕਾਸ ਵਿਚ ਇਕ ਇਤਿਹਾਸਕ ਦਿਨ ਮੰਨਿਆ ਜਾਵੇਗਾ। ਇੰਨ੍ਹੀ ਵਡੀ ਪਰਿਯੋਜਨਾਵਾਂ ਦਾ ਇਕਠਾ ਉਦਘਾਟਨ ਤੇ ਨੀਂਹ ਪਥਰ ਭਾਰਤ ਵਿਚ ਹੀ ਨਹੀਂ, ਵਿਸ਼ਵ ਵਿਚ ਵੀ ਕਿਧਰੇ ਨਹੀਂ ਹੋਇਆ ਹੋਵੇਗਾ? ਇਸ ਤੋਂ ਪਹਿਲਾਂ ਪਿਛਲੀ ਸਾਲ 22 ਮਹਿਲਾ ਕਾਜਲਾਂ ਦਾ ਇਕਠੇ ਚੰਡੀਗੜ੍ਹ ਤੋਂ ਨੀਂਹ ਪਥਰ ਕਰਕੇ ਮੁਖ ਮੰਤਰੀ ਨੇ ਹਰਿਆਣਾ ਵਿਚ ਸਿਆਸਤ ਦੀ ਪਰਿਭਾਸ਼ਾ ਬਦਲ ਕੇ ਸਰਕਾਰ ਦੀ ਹਰਿਆਣਾ ਇਕ ਹਰਿਆਣਾਵੀਂ ਇਕ ‘ਤੇ ਚਲਦੇ ਖੇਤਰਵਾਦ, ਭਾਈ-ਭਤੀਜਾਵਾਦ ਤੇ ਜਾਤੀਵਾਦ ਦੇ ਭੇਦਭਾਅ ਨੂੰ ਖਤਮ ਕਰਨ ਦੀ ਨੀਤੀਆਂ ਨੂੰ ਮੂਰਤ ਰੂਪ ਦਿਤਾ ਸੀ, ਜਿਸ ਦਾ ਸਾਰਥਕ ਸਮਰਥਨ ਸੂਬੇ ਦੇ ਲੋਕਾਂ ਨੇ ਸੂਬੇ ਵਿਚ ਜਿੰਨ੍ਹਾਂ ਵੀ ਚੋਣ ਹੋਏ ਹਨ, ਵਿਚ ਦਿਤਾ ਹੈ ਇੰਨ੍ਹਾਂ ਵਿਚ ਫਰੀਦਾਬਾਦ ਅਤੇ ਗੁਰੂਗ੍ਰਾਮ ਦੇ ਨਗਰ ਨਿਗਮਾਂ ਦੇ ਚੋਣ ਜਾਂ ਪੰਚਾਇਤੀ ਰਾਜ ਸੰਸਥਾਵਾਂ ਦੇ ਚੋਣ ਜਾਂ ਪਹਿਲੀ ਵਾਰ ਪੰਜ ਨਗਰ ਨਿਗਮਾਂ ਦੇ ਮੇਅਰ ਦੀ ਸਿਧੀ ਚੋਣ ਹੋਵੇ ਜਾਂ ਅਜੇ ਹਾਲ ਹੀ ਵਿਚ ਜੀਂਦ ਵਿਧਾਨ ਸਭਾ ਦੀ ਜਿਮਨੀ ਚੋਣ ਹੋਵੇ, ਵਿਚ ਦਿਤਾ ਹੈ।