May 14, 2026 12:19 pm

10 ਕਰੋੜ 13 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਨਾਲ ਹਲਕਾ ਸ੍ਰੀ ਚਮਕੌਰ ਸਾਹਿਬ ’ਚ ਹੋਣਗੇ ਵਿਕਾਸ ਕਾਰਜ : ਕੈਬਨਿਟ ਮੰਤਰੀ ਚੰਨੀ

ਸ਼੍ਰੀ ਚਮਕੌਰ ਸਾਹਿਬ (ਅਮਰਜੀਤ ਸਿੰਘ ਕਲਸੀ)- ਵਿਧਾਨ ਸਭਾ ਹਲਕਾ ਸ਼੍ਰੀ ਚਮਕੌਰ ਸਾਹਿਬ ਵਿੱਚ 10 ਕਰੋੜ 13 ਲੱਖ 60 ਹਜ਼ਾਰ 438 ਰੁਪਏ ਖਰਚ ਕੇ ਵਿਕਾਸ ਕਾਰਜ ਕੀਤੇ ਜਾਣਗੇ ਅਤੇ ਕਰੋੜਾਂ ਰੁਪਏ ਖਰਚ ਕੇ ਹਲਕਾ ਨਿਵਾਸੀਆਂ ਨੂੰ ਬੁਨਿਆਂਦੀ ਸਹੂਲਤਾਂ ਮੁਹੱਇਆ ਕਰਵਾਈਆਂ ਜਾਣਗੀਆਂ। ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਨੇ ਮਹਾਤਮਾਂ ਗਾਂਧੀ ਸਰਬਤ ਵਿਕਾਸ ਯੋਜਨਾ ਤਹਿਤ ਦਾਣਾ ਮੰਡੀ ਮੋਰਿੰਡਾ ਵਿਖੇ ਲਗਾਏ ਵਿਸ਼ੇਸ਼ ਕੈਂਪ ਦੌਰਾਨ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਇਹ ਘੋਸ਼ਣਾਵਾਂ ਕੀਤੀਆਂ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮਾਈ ਭਾਗੋ ਵਿਦਿਆ ਸਕੀਮ ਤਹਿਤ ਸਰਕਾਰੀ ਸਕੂਲ ਰਤਨਗੜ੍ਹ ਅਤੇ ਮੋਰਿੰਡਾ ਦੀਆਂ 81 ਵਿਦਿਆਰਥਣਾਂ ਨੂੰ ਮਾਈ ਭਾਗੋ ਵਿਦਿਆ ਸਕੀਮ ਤਹਿਤ ਸਾਇਕਲਾਂ ਦੀ ਵੰਡ ਵੀ ਕੀਤੀ। ਉਨ੍ਹਾਂ ਨੇ ਪੰਜਾਬ ਸ਼ਡਿਉਲ ਕਾਸਟ ਐਡ ਫਾਇਨੈਂਸ ਕਾਰਪੋਰੇਸ਼ਨ ਵੱਲੋਂ 50 ਹਜ਼ਾਰ ਰੁਪਏ ਤੱਕ ਦੀ ਰਾਸ਼ੀ ਦੇ ਮੁਆਫ ਕੀਤੇ ਗਏ ਕਰਜ਼ੇ ਦੇ 50 ਲਾਭਪਾਤਰੀਆਂ ਨੂੰ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਵੀ ਵੰਡੇ। ਇਸ ਮੌਕੇ ਤੇ ਸ਼੍ਰੀ ਅਮਰਦੀਪ ਸਿੰਘ ਗੁਜਰਾਲ ਵਧੀਕ ਡਿਪਟੀ ਕਮਿਸ਼ਨਰ ਵਿਕਾਸ , ਸ਼੍ਰੀ ਮਨਕੰਵਲ ਸਿੰਘ ਚਾਹਲ ਐਸ.ਡੀ.ਐਮ ਸ਼੍ਰੀ ਚਮਕੌਰ ਸਾਹਿਬ, ਸ਼੍ਰੀ ਸਤਵੀਰ ਸਿੰਘ ਜ਼ਿਲ੍ਹਾ ਖੁਰਾਕ ਸਪਲਾਈ ਅਫਸਰ, ਸ਼੍ਰੀਮਤੀ ਅਮ੍ਰਿਤ ਬਾਲਾ ਜ਼ਿਲ੍ਹਾ ਸਮਾਜਿਕ ਸੁਰਖਿਆ ਅਫਸਰ, ਨਾਇਬ ਤਹਿਸੀਲਦਾਰ ਸ਼੍ਰੀ ਹਰਿੰਦਰ ਸਿੰਘ, ਸ਼੍ਰੀ ਪਰਵੇਜ਼ ਸਿੰਘ ਬੀ.ਡੀ.ਪੀ.ਓ., , ਸ਼੍ਰੀ ਜਗਜੀਤ ਸਿੰਘ ਜੱਜ ਈ.ਓ. ਕੌਸਲ ਮੋਰਿੰਡਾ, ਪ੍ਰਧਾਨ ਨਗਰ ਕੌਸਲ ਮੋਰਿੰਡਾ ਬਲਵਿੰਦਰ ਸਿੰਘ ਬਾਜਵਾ ,ਸ਼੍ਰੀ ਬੁੱਧ ਸਿੰਘ ਐਸੀਸਟੈਂਟ ਜ਼ਿਲ੍ਹਾ ਮੇੈਨੇਜਰ ਪੰਜਾਬ ਸ਼ਡਿਉਲ ਕਾਸਟ ਐਡ ਫਾਇਨੈਂਸ ਕਾਰਪੋਰੇਸ਼ਨ, ਸ਼੍ਰੀ ਵਿਜੈ ਸ਼ਰਮਾ ਟਿੰਕੂ ਸਾਬਕਾ ਪ੍ਰਧਾਨ,ਸ਼੍ਰੀ ਹਰੀਪਾਲ ,ਸ਼੍ਰੀ ਮਹਿੰਦਰ ਸਿੰਘ ਢਿਲੋਂ, ਮੀਤ ਪ੍ਰਧਾਨ ਸ਼੍ਰੀ ਰਾਜ਼ੇਸ਼ ਕੁਮਾਰ, ਸ਼੍ਰੀ ਰਾਕੇਸ਼ ਕੁਮਾਰ ਬੱਗਾ, ਸ਼੍ਰੀ ਬੰਤ ਸਿੰਘ ਕਲਾਰਾ, ਸ਼੍ਰੀ ਮਨਪ੍ਰੀਤ ਸਿੰਘ ਮਨੀ ਸਮੇਤ ਭਾਰੀ ਸੰਖਿਆ ਵਿੱਚ ਹਲਕਾ ਨਿਵਾਸੀ ਮੌਜੂਦ ਸਨ।

Send this to a friend