May 14, 2026 11:13 am

ਮਾੜਾ ਸਲੂਕ ਕਰਨ ਵਾਲੇ ਆਸ਼ੂ ਨੂੰ ਮੰਤਰੀ ਮੰਡਲ ਚੋਂ ਬਾਹਰ ਕੀਤਾ ਜਾਵੇ : ਭਗਵੰਤ ਮਾਨ

ਸੰਗਰੂਰ(ਪਰਮਜੀਤ ਸਿੰਘ ਲਡਾ)- ਪੰਜਾਬ ਸਰਕਾਰ ਦੇ ਵਜ਼ੀਰ ਭਾਰਤ ਭੂਸ਼ਣ ਆਸ਼ੂ ਵਲੋਂ ਫੋਨ ਉਤੇ ਇਕ ਉਚ ਅਧਿਕਾਰੀ ਨਾਲ ਮਾੜੇ ਵਰਤਾਓ ਦੀ ਵਾਇਰਲ ਹੋਈ ਰਿਕਾਰਡਿੰਗ ਦੇ ਸੰਦਰਭ ਵਿਚ ਮਾੜਾ ਪਖ ਰਖਦਿਆਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਉਚ ਅਧਿਕਾਰੀ ਨਾਲ ਮਾੜਾ ਵਰਤਾਓ ਕਰਨ ਵਾਲੇ ਅਜਿਹੇ ਵਿਅਕਤੀ ਨੂੰ ਤੁਰੰਤ ਮੰਤਰੀ ਮੰਡਲ ਤੋਂ ਬਾਹਰ ਦਾ ਰਸਤਾ ਦਿਖਾ ਦਿਤਾ ਜਾਣਾ ਚਾਹੀਦਾ ਹੈ ,ਅਫਸਰਾਂ ਨਾਲ ਗੁੰਡਾਗਰਦੀ ਵਾਲਾ ਸਲੂਕ ਕਰਨ ਵਾਲਾ ਵਿਅਕਤੀ ਮੰਤਰੀ ਬਣਨ ਦਾ ਹਕਦਾਰ ਨਹੀਂ ਹੈ। ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਉਚ ਅਧਿਕਾਰੀਆਂ ਦੀ ਇਕ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਦੇ ਉਕਤ ਵਜ਼ੀਰ ਵਲੋਂ ਲੋਕਾਂ ਨਾਲ ਭੈੜੇ ਵਰਤਾਓ ਦੇ ਕਿਸੇ ਪਹਿਲਾਂ ਵੀ ਸਾਹਮਣੇ ਆਏ ਹਨ ਉਸ ਮੰਤਰੀ ਨੇ ਪਹਿਲਾਂ ਵੀ ਇਕ ਪ੍ਰੋਗਰਾਮ ਵਿਚ ਇਕ ਮਹਿਲਾ ਔਰਤ ਬਦਸਲੂਕੀ ਵਾਲਾ ਵਰਤਾਓ ਕੀਤਾ ਸੀ। ਉਹਨਾਂ ਕਿਹਾ ਕਿ ਜੋ ਵਿਅਕਤੀ ਅਦਾਲਤ ਹੁਕਮਾਂ ਨੂੰ ਟਿਚ ਸਮਜਦਾ ਹੈ ਤੇ ਉਚ ਅਧਿਕਾਰਕੀਆਂ ਨਾਲ ਵੀ ਮਾੜਾ ਸਲੂਕ ਕਰਦਾ ਹੈ ਉਸ ਕੋਲੋਂ ਆਮ ਜਨਤਾ ਕੀ ਆਸ ਰਖ ਸਕਦੀ ਹੈ।

Send this to a friend