ਗੁਰਦਾਸਪੁਰ, 12 ਅਪ੍ਰੈਲ (ਅਵਤਾਰ ਸਿੰਘ ਬੋਪਾਰਾਏ, ਹਾਂਸ)- Ñਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਮ ਅਦਮੀ ਪਾਰਟੀ ਦੇ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਦੇ ਹੱਕ ਵਿਚ ਜਿਲ੍ਹਾ ਗੁਰਦਾਸਪੁਰ ’ਚ ਪਹਿਲੀ ਵਾਰ ਚੋਣ ਪ੍ਰਚਾਰ ਕਰਨ ਲਈ ਰੋਡ ਸ਼ੋਅ ਕਰਨ ਆਏ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਹਜਾਰਾਂ ਆਪ ਸਮਰਥਕਾਂ ਵੱਲੋਂ ਭਰਵਾ ਸਵਾਗਤ ਕੀਤਾ ਗਿਆ ਕੇਜਰੀਵਾਲ ਦੀ ਆਮਦ ਨੇ ਹਲਕੇ ਵਿਚ ਵੋਟਰਾਂ ਵਿਚ ਨਵੀ ਰੂਹ ਫੂਕ ਕੇ ਰੱਖ ਦਿੱਤੀ ਹੈ। ਸ਼ੁੱਕਰਵਾਰ ਬਾਅਦ ਦੁਪਿਹਰ ਕਰੀਬ 3 30 ਤੇ ਹਲਕਾ ਗੁਰਦਾਸਪਰ ਦੇ ਖੇਤਰ ’ਚ ਪੁੱਜੇ ਕੇਜਰੀਵਾਲ ਵੱਲੋਂ ਅਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਹਾਈਵੇ ਤੇ ਕੀਤੇ ਰੋਡ ਸੋਅ ਦੌਰਾਨ ਪਿੰਡ ਜੈਤੀਪੁਰ ਤੋਂ ਕੇਜਰੀਵਾਲ ਸਵਾਗਤ ਆਰੰਭ ਹੋਇਆ ਇਸ ਮੌਕੇ ਤੇ ਆਮ ਆਮਮੀ ਪਾਰਟੀ ਦੇ ਵੋਟਰਾਂ ਤੇ ਸਪੋਟਰਾਂ ਦੇ ਹਜਾਰਾਂ ਵਰਕਰਾਂ ਨੇ ਕੇਜਰੀਵਾਲ ਫੁੱਲਾਂ ਮਾਲਵਾਂ , ਆਤਿਸਬਾਜੀ ਆਦਿ ਨਾਲ ਦਾਭਰਵਾਂ ਸਵਾਗਤ ਕਰਦਿਆ ਹੋਇਆ ਕੇਜਰੀਵਾਲ ਦੇ ਹੱਕ ਵਿਚ ਨਾਅਰੇਬਾਰਜ਼ੀ ਕੀਤੀ ਗਈ। ਇਸ ਮੌਕੇ ਰੋਡ ਸੋਅ ਦਾ ਜੈਤੀਪੁਰ, ਬਟਾਲਾ, ਨੌਸਹਿਰਾਂ ਮੱਝਾਂ ਸਿੰਘ, ਬਿੱਧੀਪੁਰ ਫਾਟਕ, ਧਾਰੀਵਾਲ, ਸੋਹਲ, ਬੱਬਰੀ, ਗੁਰਦਾਸਪਰ ਆਦਿ ਥਾਵਾਂ ਤੇ ਵਰਕਰਾਂ ਦੇ ਭਰਵੇਂ ਇਕੱਠ ਨੂੰ ਸੰਸੋਧਨ ਕਰਦਿਆ ਹੋਇਆ ਕੇਜਰੀਵਾਲ ਨੇ ਕਿਹਾ ਕਿ ਦੇਸ ਵਿਚ ਫੈਲੀ ਭ੍ਰਿਸਟਾਚਾਰ ਦੀ ਗੰਦਗੀ ਸਾਫ ਕਰਨ ਦੀ ਵੱਡੀ ਦੇਸ ਨੂੰ ਵੱਡੀ ਲੋੜ ਹੈ ਉਨ੍ਹਾਂ ਕਿਹਾ ਕਿ ਪੰਜਾਬ ਦੀ ਸਤ੍ਹਾਂ ਤੇ ਕਾਬਜ਼ ਅਕਾਲੀ ਭਾਜਪਾ ਸਰਕਾਰ ਅਤੇ ਕਾਂਗਰਸ ਨੇ ਅੱਜ ਤੱਕ ਦੇਸ ਦਾ ਅੰਨਦਾਤਾਂ ਪੰਜਾਬ ਦੇ ਕਿਸਾਨਾਂ ਦੀ ਆਰਥਿਕ ਹਾਲਤ ਵਿਚ ਸੁਧਾਰ ਲਿਆਉਣ ਲਈ ਕੁਝ ਨਹੀ ਕੀਤਾ ਉਨ੍ਹਾਂ ਕਿਹਾ ਕਿਸਾਨੀ ਦੀ ਪ੍ਰਮੁੱਖ ਮੰਗ ਸੁਵਾਮੀ ਨਾਥਨ ਦੀ ਰਿਪੋਰਟ ਲਾਗੂ ਕਰਵਾਉਣ ਤੋਂ ਦੋਵੇ ਸਰਕਾਰ ਅਸਮਰਥ ਰਹੀਆਂ ਹਨ ਹਨ ਉਨ੍ਹਾਂ ਕਿ ਕੇਂਦਰ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਸੁਵਾਮੀ ਨਾਥਨ ਦੀ ਰਿਪੋਰਟ ਲਾਗੂ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿਸੇ ਵੀ ਸਰਕਾਰ ਨੇ 84 ਦੇ ਦੰਗਿਆਂ ਦੇ ਦੌਸੀਆਂ ਤੇ ਕਾਰਵਾਈ ਕਰਨ ਤੋਂ ਪਾਸਾ ਵੱਟਿਆ ਹੈ ਅਤੇ ਉਹ 84 ਦੇ ਦੰਗਿਆ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ ਦੇਣ ਲਈ ਯਤਨਸੀਲ ਹਨ। ਇਸ ਮੌਕੇ ਤੇ ਕੇਜਰੀਵਾਲ ਨੇ ਬਾਦਲ ਪਰਿਵਾਰ ਤੇ ਵਰਦਿਆਂ ਹੋਇਆ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦੀ ਦੇਣ ਬਾਦਲ ਸਰਕਾਰ ਹੈ ਅਤੇ ਮਜੀਠੀਆਂ ਦਾ ਨਾਂਅ ਨਸ਼ਿਆਂ ਦੀ ਵਿਕਰੀ ’ਚ ਜੱਗ ਜਾਹਿਰ ਹੋ ਚੁੱਕਾਂ ਹੈ । ਕੇਜਰੀਵਾਲ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਸਰਕਾਰ ਆਪਣੇ ਸਾਸਨਕਾਲ ਦੌਰਾਨ ਨਸ਼ੇ ਵੇਚ ਕੇ ਪੈਸੇ ਇੱਕਠੇ ਕਰਦੇ ਹਨ ਅਤੇ ਵੋਟਾਂ ਦੌਰਾਨ ਲੋਕਾਂ ਨੂੰ ਪੈਸਿਆਂ ਅਤੇ ਸਰਾਬ ਦੇ ਲਾਲਚ ਵਿਚ ਲੈ ਕੇ ਉਨ੍ਹਾਂ ਦੀਆਂ ਵੋਟਾਂ ਬਟੋਰ ਕੇ ਸਤ੍ਹਾਂ ਹਾਸਿਲ ਕਰਦੇ ਹਨ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ੇ ਵੇਚ ਕਿ ਨੌਜਵਾਨ ਪੀੜੀ ਦਾ ਭਵਿੱਖ ਖਤਮ ਕਰਨ ਵਾਲੀ ਭਾਜਪਾ ਅਤੇ ਕਾਂਗਰਸ ਦੇ ਲੀਡਰਾਂ ਨੂੰ ਨਕਾਰਿਆਂ ਜਾਵੇ ਉਨ੍ਹਾਂ ਵੋਟਰਾਂ ਨੂੰ ਕਿਹਾ ਕਿ ਦੇਸ ਦੇ ਖਜਾਨੇ ਅਤੇ ਲੋਕਾਂ ਨੂੰ ਲੁੱਟਣ ਵਾਲੇ ਲੀਡਰਾਂ ਤੋਂ ਵੋਟਾਂ ਦੌਰਾਨ ਪੈਸੇ ਵੀ ਲਏ ਜਾਣ ਪ੍ਰਤੂੰ ਵੋਟ ਕੇਵਲ ਝਾੜੂ ਨੂੰ ਹੀ ਪਾਈ ਜਾਵੇ। ਕੇਜਰੀਵਾਲ ਨੇ ਅਖੀਰ ਵਿਚ ਕਿਹਾ ਕਿ ਲੀਡਰਾਂ ਵੱਲੋਂ ਕੀਤੇ ਪਾਪਾਂ ਦਾ ਘੜਾਂ ਜਦੋਂ ਭਰ ਜਾਵੇ ਤਾ ਪ੍ਰਮਾਤਮਾਂ ਕਿਸ ਨਾ ਕਿਸੇ ਰੂਪ ਵਿਚ ਆਉਦਾ ਹੈ ਜਿਸ ਲਈ ਇਸ ਵਾਰ ਝਾੜੂ ਵੀ ਬਹੁਤ ਤੇਜੀ ਨਾਲ ਚੱਲਗੇ ਅਤੇ ਭ੍ਰਿਸਟ ਲੀਡਰਾਂ ਦਾ ਸਫਾਇਆ ਕਰਗੇ। ਇਸ ਮੌਕੇ ਤੇ ਐਸ ਐਚ ਫੁੱਲਕਾਂ ਇੰਚਾਰਜ ਰੋਡ ਸੋਅ ਆਮ ਆਦਮੀ ਪਾਰਟੀ, ਤਰਲੋਚਨ ਸਿੰਘ ਤੁੜ। ਸਾਬਕਾ ਪਾਰਲੀਮੈਟ ਮੈਬਰ, ਤਰੁਨਦੀਪ ਸਿੰਘ ਮੈਬਰ ਸੂਬਾ ਕਮੇਟੀ, ਹਰਜੋਤ ਸਿੰਘ ਬੈਸ਼, ਗੁਰਵਿੰਦਰ ਸਿੰਘ ਸਾਮਪੁਰ, ਅਮਰੀਕ ਸਿੰਘ ਮੀਕੇ, ਦਵਿੰਦਰ ਦਰਸ਼ੀ ਪਠਾਨਕੋਟ, ਰਾਕੇਸ ਕੁਮਾਰ, ਨਰੇਸ ਚਾਢੇ, ਬਲਜੀਤ ਸਿੰਘ ਰਾਮਾ ਤਲਵੰਡੀ, ਗੁਰਪ੍ਰੀਤ ਸਿੰਘ ਕੋਆਡੀਨੇਟਰ ਗੁਰਦਾਸਪੁਰ , ਅਮਨਦੀਪ ਸਿੰਘ ਕੋਟ ਆਦਿ ਹਾਜਿਰ ਸਨ।
‘ਆਪ’ ਦੇ ਉਮੀਦਵਾਰ ਛੋਟੇਪੁਰ ਦੇ ਹੱਕ ’ਚ ਕੇਜਰੀਵਾਲ ਵੱਲੋਂ ਰੋਡ ਸ਼ੋਅ ਨੇ ਖੰਨਾ ਤੇ ਬਾਜਵਾ ਦੇ ਹੋਸ਼ ਉਡਾਏ



