Skip to content
Independent perspectives. Global stories.
BREAKING

ਪਵਨ ਟੀਨੂੰ ਦੀ ਚੋਣ ਮੁਹਿੰਮ ਨੂੰ ਛਾਉਣੀ ਹਲਕੇ ’ਚ ਮਿਲਿਆ ਭਰਵਾਂ ਹੁੰਗਾਰਾ

Share this story

image ਜਲੰਧਰ 12 ਅਪ੍ਰੈਲ (ਬਲਵਿੰਦਰ ਕੁਮਾਰ)-ਲੋਕ ਸਭਾ ਹਲਕਾ ਜਲੰਧਰ ਦੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਸ਼ਾਂਝੇ ਉਮੀਦਵਾਰ ਪਵਨ ਟੀਨੂੰ ਦੀ ਚੋਣ ਮੁਹਿੰਮ ਨੂੰ ਜਲੰਧਰ ਛਾਉਣੀ ਹਲਕੇ ਵਿੱਚ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਪਵਨ ਟੀਨੂੰ ਨੇ ਹਲਕਾ ਵਿਧਾਇਕ ਪਰਗਟ ਸਿੰਘ ਦੇ ਨਾਲ ਹਲਕੇ ਦੇ ਸਲਾਰਪੁਰ, ਰਾਏਪੁਰ, ਹਰਦੋ ਫਰਾਲਾ, ਕੋਟ ਕਲਾਂ, ਨੰਗਲ ਕਰਾਰਖਾਂ, ਦੀਪ ਨਗਰ, ਸੰਸਾਰਪੁਰ, ਧੀਣਾ, ਨਾਨਕ ਪਿੰਡੀ, ਐਫਸੀਆਈ ਕਾਲੋਨੀ, ਬੰਬੇ ਨਗਰ ਅਤੇ ਸਾਬੋਵਾਲ ਦਾ ਤੂਫਾਨੀ ਦੌਰਾ ਕੀਤਾ। ਇਸ ਦੌਰੇ ਦੌਰਾਨ ਨਾਨਕ ਪਿੰਡੀ ਦੀ ਸਮੂਹ ਪੰਚਾਇਤ ਸਮੇਤ ਬਹੁਤ ਸਾਰੇ ਕਾਂਗਰਸੀ ਪਰਿਵਾਰ ਕਾਂਗਰਸ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਅਕਾਲੀ ਦਲ ਵਿੱਚ ਸ਼ਾਮਲਹੋਣ ਵਾਲਿਆਂ ਵਿੱਚ ਨਾਨਕਪਿੰਡੀ ਦੀ ਸਰਪੰਚ ਸੁਰਜੀਤ ਕੌਰ, ਸੁਮਨ ਅਹੀਰ ਪੰਚ, ਵਿਦਿਆ ਰਾਣੀ ਪੰਚ, ਹਰਵਿੰਦਰ ਕੁਮਾਰ ਪੰਚ, ਸੋਫੀ ਪਿੰਡ ਤੋਂ ਸੀਨੀਅਰ ਕਾਂਗਰਸੀ ਆਗੂ ਕੁਲਜੀਤ ਸਿੰਘ ਬਾਹੀਆ, ਅਮਰਜੀਤ ਸਿੰਘ ਬਾਹੀਆ ਵਿਸ਼ੇਸ਼ ਹਨ। ਇਸ ਦੌਰੇ ਦੌਰਾਨ ਪਵਨ ਟੀਨੂੰ ਨੇ ਹਲਕੇ ਦੇ ਲੋਕਾਂ ਨੂੰ ਯਕੀਨ ਦੁਆਇਆ ਕਿ ਉਹ ਜਲੰਧਰ ਦੀਆਂ ਵੱਖ ਵੱਖ ਸਮੱਸਿਆਵਾਂ ਦੇ ਹੱਲ ਲਈ ਸੰਸਦ ਵਿੱਚ ਹਲਕੇ ਦੇ ਲੋਕਾਂ ਦੀ ਆਵਾਜ਼ ਰੱਖਣਗੇ। ਉਨ੍ਹਾਂ ਕਿਹਾ ਕਿ ਜਲੰਧਰ ਛਾਉਣੀ ਹਲਕੇ ਦੇ ਵਿਕਾਸ ਕਾਰਜਾਂ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਹਲਕਾ ਪਿਛਲੇ ਕਾਫੀ ਸਾਲਾਂ ਤੋਂ ਲਾਵਾਰਿਸ ਰਿਹਾ ਹੈ ਪਰ ਪਿਛਲੇ ਦੋ ਸਾਲਾਂ ਤੋਂ ਹਲਕੇ ਦੇ ਵਿਧਾਇਕ ਪਰਗਟ ਸਿੰਘ ਵਲੋਂ ਜਿਸ ਤਰ੍ਹਾਂ ਇਥੇ ਵਿਕਾਸ ਕਰਵਾਇਆ ਹੈ ਉਹ ਕਾਬਲੇ ਤਾਰੀਫ ਹੈ ਅਤੇ ਉਨ੍ਹਾਂ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਹੋਰ ਤੇਜ਼ ਕਰਨ ਲਈ ਉਹ ਆਪਣਾ ਯੋਗਦਾਨ ਵੱਧ ਤੋਂ ਵੱਧ ਪਾਉਣਗੇ। ਇਸ ਮੌਕੇ ਤੇ ਵਿਧਾਇਕ ਪਰਗਟ ਸਿੰਘ ਨੇ ਹਲਕੇ ਦੇ ਵੋਟਰਾਂ ਨੂੰ ਅਪੀਲ਼ ਕੀਤੀ ਕਿ 30 ਅਪਰੈਲ ਨੂੰ ਪਵਨ ਟੀਨੂੰ ਦੇ ਹੱਕ ਵਿੱਚ ਵੱਧ ਤੋਂ ਵੱਧ ਵੋਟਾਂ ਪਾ ਕੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦੇ ਹੱਥ ਮਜ਼ਬੂਤ ਕਰਦੇ ਹੋਏ ਕੇਂਦਰ ਵਿੱਚ ਮੋਦੀ ਸਰਕਾਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਜਲੰਧਰ ਛਾਉਣੀ ਹਲਕੇ ਨੂੰ ਕਿਸੇ ਸਮੇਂ ਕਾਂਗਰਸੀ ਹਲਕਾ ਕਿਹਾ ਜਾਂਦਾ ਸੀ ਪਰ ਹੁਣ ਇਸ ਹਲਕੇ ਵਿੱਚ ਕਾਂਗਰਸ ਨੂੰ ਸਭ ਤੋਂ ਵੱਧ ਖੋਰਾ ਲਾਇਆ ਗਿਆ ਹੈ ਜਿਸ ਨਾਲ ਕਾਂਗਰਸੀਆਂ ਦੇ ਹੌਸਲੇ ਪਸਤ ਹੋ ਗਏ ਹਨ। ਇਸ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਰਾਏਪੁਰ, ਡਾਕਟਰ ਸੁਖਬੀਰ, ਜਸਪਾਲ ਸਿੰਘ ਕੁਕੜ ਪਿੰਡ, ਸਰਪੰਚ ਸੁਰਿੰਦਰ ਕੌਰ ਗੁੱਡੀ ਸਰਪੰਚ ਹੁਸਨ ਲਾਲ ਸੁਮਨ, ਸਰਪੰਚ ਸੋਮ ਲਾਲ, ਸਾਬਕਾ ਸਰਪੰਚ ਮੋਹਨ ਕ੍ਰਿਸ਼ਨ, ਸਾਬਕਾ ਸਰਪੰਚ ਸੁਰਿੰਦਰ ਸਿੰਘ ਮਿਨਹਾਸ, ਅਕਾਲੀ ਨੇਤਾ ਅਬਿੰਦਰ ਸਿੰਘ ਕੁਲਾਰ, ਸਰਪੰਚ ਬਲਵੰਤ ਰਾਏ, ਸਤਨਾਮ ਅਹੀਰ ਨਾਨਕਪਿੰਡੀ ਅਤੇ ਹੋਰ ਬੁਹੁਤ ਸਾਰੇ ਅਕਾਲੀ ਵਰਕਰ ਅਤੇ ਭਾਜਪਾ ਵਰਕਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

WRITTEN BY