Skip to content
Independent perspectives. Global stories.
BREAKING

4 ਰਾਜਾਂ ਦੀਆਂ 7 ਸੀਟਾਂ ’ਤੇ ਵੋਟਾਂ ਪੈਣ ਦਾ ਕੰਮ ਸ਼ਾਂਤੀਪੂਰਵਕ ਮੁਕੰਮਲ

Share this story

ਨਵੀਂ ਦਿੱਲੀ, 12 ਅਪ੍ਰੈਲ (ਪੀ.ਟੀ.)-ਲੋਕ ਸਭਾ ਚੋਣਾਂ ਦੇ ਚੌਥੇ ਗੇੜ ਤਹਿਤ ਅਸਾਮ ਦੀਆਂ 3, ਗੋਆ 2 , ਤ੍ਰੀਪੁਰਾ ਤੇ ਸਿਕਮ ਦੀ 1-1 ਸੀਟ ‘ਤੇ ਸਖਤ ਸੁਰਖਿਆ ਪ੍ਰਬੰਧਾਂ ਹੇਠ ਭਾਰੀ ਮ¤ਤਦਾਨ ਹੋਇਆ। ਕਿਤਿਉਂ ਵੀ ਅਣਸੁਖਾਵੀ ਘਟਨਾ ਵਾਪਰਨ ਦੀ ਰਿਪੋਰਟ ਨਹੀਂ ਹੈ। ਸਿਕਮ ਦੀਆਂ 32 ਵਿਧਾਨ ਸਭਾ ਸੀਟਾਂ ਲਈ ਵੀ ਅ¤ਜ ਵੋਟਾਂ ਪਈਆਂ। ਅਸਾਮ ਦੀਆਂ 3 ਸੀਟਾਂ ਉਪਰ ਦੁਪਹਿਰ ਤ¤ਕ 40% ਵੋਟਾਂ ਪੈ ਚੁ¤ਕੀਆਂ ਸਨ। ਕੁਝ ਥਾਵਾਂ ‘ਤੇ ਬਿਜਲਈ ਮਸ਼ੀਨਾਂ ਵਿਚ ਨੁਕਸ ਪੈਣ ਦੀਆਂ ਵੀ ਰਿਪੋਰਟਾਂ ਹਨ। ਸਵੇਰ ਤੋਂ ਹੀ ਵੋਟ ਪਾਉਣ ਦੀ ਉਡੀਕ ਵਿਚ ਲੋਕ ਲੰਬੀਆਂ ਕਤਾਰਾਂ ਵਿਚ ਲ¤ਗੇ ਵੇਖੇ ਗਏ। ਕਾਂਗਰਸ ਤੇ ਭਾਜਪਾ ਦੇ ਉਮੀਦਵਾਰ ਸਾਰੀਆਂ 3 ਸੀਟਾਂ ‘ਤੇ ਚੋਣ ਮੈਦਾਨ ਵਿਚ ਹਨ। ਪੂਰਬੀ ਤ੍ਰੀਪੁਰਾ ਦੀ ਰਾਖਵੀਂ ਸੀਟ ਉਪਰ ਦੁਪਹਿਰ ਤ¤ਕ 35% ਵੋਟਾਂ ਪੈ ਚੁ¤ਕੀਆਂ ਸਨ। ਕਬਾਇਲੀ ਮ¤ਤਦਾਤਾ ਆਪਣੇ ਰਵਾਇਤੀ ਪਹਿਰਾਵੇ ਵਿਚ ਵੋਟ ਪਾਉਣ ਆਏ। ਔਰਤਾਂ ਵਿਚ ਵੋਟਾਂ ਪਾਉਣ ਲਈ ਵਿਸ਼ੇਸ਼ ਉਤਸ਼ਾਹ ਵੇਖਿਆ ਗਿਆ। ਇਸ ਸੀਟ ਉਪਰ ਸੀ.ਪੀ.ਆਈ (ਐਮ) ਦਾ ਉਮੀਦਵਾਰ 15 ਵਾਰ ਵਿਚੋਂ 11 ਵਾਰ ਜੇਤੂ ਰਿਹਾ ਹੈ।

WRITTEN BY