May 14, 2026 8:49 am

ਜ਼ਿਲ੍ਹਾ ਜਲੰਦਰ ਦਿਹਾਤੀ ਦੇ ਥਾਣਾ ਸ਼ਾਹਕੋਟ ਦੀ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ 2 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

ਜਲੰਧਰ, 25 ਫ਼ਰਵਰੀ (ਹਰਪਾਲ ਸਿੰਘ ਬਾਜਵਾ)- ਸ੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ), ਸ਼੍ਰੀ ਰਾਜਬੀਰ ਸਿੰਘ, ਪੀ.ਪੀ.ਐਸ, ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਲੰਧਰ (ਦਿਹਾਤੀ) ਅਤੇ ਸ੍ਰੀ ਲਖਵੀਰ ਸਿੰਘ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੇ ਦਿਸ਼ਾ ਨਿਰਦੇਸ਼ ਅਨੁਸਾਰ ਐਸ.ਆਈ ਭੁਪਿੰਦਰ ਸਿੰਘ ਮੁੱਖ ਅਫਸਰ ਥਾਣਾ ਸ਼ਾਹਕੋਟ ਅਤੇ ਏ.ਐਸ.ਆਈ ਸੰਜੀਵਨ ਸਿੰਘ ਇੰਚਾਰਜ ਚੌਕੀ ਮਲਸੀਆਂ ਥਾਣਾ ਸ਼ਾਹਕੋਟ ਵੱਲੋ ਮਾੜੇ ਅਨਸਰਾਂ ਖਿਲਾਫ ਵਿੱਢੀ ਮਹਿੰਮ ਦੌਰਾਨ ਹੇਠ ਲਿਖੇ ਅਨੁਸਾਰ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਜੀ ਨੇ ਦੱਸਿਆ ਕਿ ਮੁਕੱਦਮਾ ਨੰਬਰ 23 ਮਿਤੀ 22-02-19 ਅ/ਧ 382,511 ੀਫਛ ਥਾਣਾ ਸ਼ਾਹਕੋਟ ਬਰਬਿਆਨ ਦੇਸ਼ ਬੰਦੂ ਮਿੱਤਲ ਪੁੱਤਰ ਰਾਮਪਾਲ ਵਾਸੀ ਪੱਤੀ ਖੁਰਮਪੁਰ ਮਲਸੀਆ ਥਾਣਾ ਸ਼ਾਹਕੋਟ ਦਰਜ ਰਜਿਸਟਰ ਹੋਇਆ ਸੀ ਕਿ ਮਿਤੀ 21-02-19 ਨੂੰ ਵਕਤ 09:30 ਫੰ ਉਹ ਆਪਣੀ ਦੁਕਾਨ ਤੇ ਬੈਠਾ ਸੀ ਕਿ ਇੱਕ ਅਣਪਛਾਤਾ ਨੌਜਵਾਨ ਉਸ ਦੀ ਦੁਕਾਨ ਪਰ ਆਇਆ ਅਤੇ ਇੱਕ ਨੌਜਵਾਨ ਮੋਟਰਸਾਈਕਲ ਪਰ ਦੁਕਾਨ ਦੇ ਬਾਹਰ ਖੜਾ ਰਿਹਾ। ਜੋ ਉਸ ਅਣਪਛਾਤੇ ਨੌਜਵਾਨ ਨੇ ਦੇਸ਼ ਬੰਦੂ ਮਿੱਤਲ ਪਾਸੋ ਓਂੌ ਮੰਗੀ ਜਦੋਂ ਉਸ ਨੇ ਓਂ ਦੇ ਸਾਰੇ ਫਲੇਵਰ ਦਿਖਾ ਦਿੱਤੇ ਤਾਂ ਉਸ ਨੇ ਦੇਸ਼ ਬੰਦੂ ਮਿੱਤਲ ਦੀਆ ਅੱਖਾ ਵਿੱਚ ਮਿਰਚਾ ਪਾ ਦਿੱਤੀਆ ਅਤੇ ਫਿਰ ਉੇਸ ਨੇ ਦੇਸ਼ ਬੰਦੂ ਮਿੱਤਲ ਉਪਰ ਆਪਣੇ ਦਾਤਰ ਦਾ ਵਾਰ ਕੀਤਾ ਅਤੇ ਉਸ ਦੇ ਗੱਲੇ ਵਿੱਚੋਂ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਪਰ ਗੱਲੇ ਨੂੰ ਤਾਲਾ ਲੱਗਾ ਹੋਣ ਕਰਕੇ ਪੈਸਿਆ ਦਾ ਬਚਾਅ ਹੋ ਗਿਆ।

Send this to a friend