ਸੰਬੋਧਨ ਦੌਰਾਨ ਕੈਪਟਨ ਸਰਕਾਰ ’ਤੇ ਜੰਮ ਕੇ ਹੱਲਾ ਬੋਲਿਆ,ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ,ਸਿਲਾਈ ਮਸ਼ੀਨਾਂ ਵੀ ਵੰਡੀਆਂ
ਤਲਵੰਡੀ ਸਾਬੋ, 20 ਫਰਵਰੀ (ਰਾਮ ਰੇਸ਼ਮ ਨਥੇਹਾ)- ਲੋਕ ਸਭਾ ਚੋਣਾਂ ਲਈ ਸਰਗਰਮੀਆਂ ਦੀ ਆਰੰਭਤਾ ਦੇ ਨਾਲ ਹੀ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੀ ਸੰਭਾਵੀ ਉਮੀਦਵਾਰ ਅਤੇ ਮੌਜੂਦਾ ਲੋਕ ਸਭਾ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਕੇਂਦਰੀ ਫੂਡ ਅਤੇ ਪ੍ਰਾਸੈਸਿੰਗ ਮੰਤਰੀ ਨੇ ਅੱਜ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਵਰਕਰਾਂ ਨਾਲ ਇੱਕ ਵਰਕਰ ਮਿਲਣੀ ਦਾ ਆਯੋਜਨ ਕੀਤਾ ਜਿਸ ਵਿੱਚ ਉਨਾਂ ਨੇ ਮੁੜ ਬਠਿੰਡਾ ਤੋਂ ਹੀ ਚੋਣ ਲੜਨ ਦੇ ਇੱਕ ਵਾਰ ਫਿਰ ਸੰਕੇਤ ਦਿੰਦਿਆਂ ਵਰਕਰਾਂ ਨੂੰ ਲੋਕ ਸਭਾ ਚੋਣਾਂ ਲਈ ਕਮਰਕੱਸੇ ਕਸ ਲੈਣ ਦਾ ਸੱਦਾ ਦਿੱਤਾ। ਇਕੱਠ ਪੱਖੋਂ ਰੈਲੀ ਦਾ ਰੂਪ ਧਾਰਣ ਕਰ ਗਈ ਸਥਾਨਕ ਚੱਠਾ ਪੈਲੇਸ ਵਿੱਚ ਰੱਖੀ ਗਈ ਵਰਕਰ ਮਿਲਣੀ ਵਿੱਚ ਸਭ ਤੋਂ ਪਹਿਲਾਂ ਕੇਂਦਰੀ ਮੰਤਰੀ ਨੂੰ ਜੀ ਆਇਆਂ ਕਹਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਨ:ਸਕੱ: ਤੇ ਹਲਕੇ ਦੇ ਸਾਬਕਾ ਵਿਧਾਇਕ ਸ੍ਰ.ਜੀਤਮਹਿੰਦਰ ਸਿੰਘ ਸਿੱਧੂ ਨੇ ਹਾਜਿਰ ਵਰਕਰਾਂ ਤੋਂ ਦੋਵੇਂ ਹੱਥ ਖੜੇ ਕਰਵਾ ਕੇ ਬੀਬਾ ਬਾਦਲ ਨੂੰ ਭਰੋਸਾ ਦਵਾਇਆ ਕਿ ਪਾਰਟੀ ਵੱਲੋਂ ਉਮੀਦਵਾਰ ਐਲਾਨੇ ਜਾਣ ਦੀ ਸੂਰਤ ਵਿੱਚ ਉਹ ਵਰਕਰਾਂ ਦੇ ਸਾਥ ਨਾਲ ਉਨਾਂ ਨੂੰ ਹਲਕੇ ਤੋਂ ਵੱਡੀ ਲੀਡ ਦਵਾਉਣਗੇ।ਇਸ ਮੌਕੇ ਸੈਂਕੜਿਆਂ ਦੀ ਤਾਦਾਦ ਵਿੱਚ ਇਕੱਤਰ ਲੋਕਾਂ ਨੂੰ ਸੰਬੋਧਨ ਹੁੰਦਿਆਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਦੀ ਮੌਜੂਦਾ ਕੈਪਟਨ ਸਰਕਾਰ ਨੂੰ ਜੰਮ ਕੇ ਰਗੜੇ ਲਾਏ। ਸਮਾਗਮ ਵਿੱਚ ਸਾਬਕਾ ਵਿਧਾਇਕ ਤੋਂ ਇਲਾਵਾ ਗੁਰਦੀਪ ਸਿੰਘ ਕੋਟਸ਼ਮੀਰ ਜਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ,ਬੀਬੀ ਸ਼ਵਿੰਦਰ ਕੌਰ ਚੱਠਾ ਸਾਬਕਾ ਪ੍ਰਧਾਨ ਨਗਰ ਪੰਚਾਇਤ,ਹਲਕਾ ਯੂਥ ਪ੍ਰਧਾਨ ਸੁਖਬੀਰ ਚੱਠਾ,ਭਾਗ ਸਿੰਘ ਕਾਕਾ,ਬਾਬੂ ਸਿੰਘ ਮਾਨ, ਬਲਵੰਤ ਲੇਲੇਵਾਲਾ, ਗੁਰਪ੍ਰਤਾਪ ਨਵਾਂ ਪਿੰਡ, ਰਾਜਵਿੰਦਰ ਰਾਜੂ ਕੌਂਸਲਰ ਰਾਮਾਂ, ਅਸ਼ੋਕ ਗੋਇਲ,ਰਾਮਪਾਲ ਮਲਕਾਣਾ,ਹੈਪੀ ਬੰਗੀ, ਰਾਕੇਸ਼ ਚੌਧਰੀ, ਮਨਜੀਤ ਸ਼ਿੰਪੀ ਸਾਬਕਾ ਚੇਅਰਮੈਨ, ਦਵਿੰਦਰ ਸਰਾਂ ਕੋਟਬਖਤੂ, ਰਣਜੀਤ ਮਲਕਾਣਾ,ਮੋਹਣ ਲਾਲ ਸ਼ਰਮਾਂ, ਜਗਦੀਸ਼ ਰਾਏ ਦੋਵੇਂ ਭਾਜਪਾ ਆਗੂ, ਗੁਰਜੀਵਨ ਗਾਟਵਾਲੀ, ਕੁਲਦੀਪ ਭੁੱਖਿਆਂਵਾਲੀ, ਭੂਰਾ ਗੁਰੂਸਰ, ਹਰਪਾਲ ਸੰਗਤ, ਗੁਰਾਂਦਿੱਤਾ ਕਮਾਲੂ, ਗਿਆਨੀ ਨਛੱਤਰ ਸਿੰਘ ਜਗਾ, ਸੁਰਜੀਤ ਸ਼ਿੰਦੀ, ਗੁਰਾ ਮੈਂਬਰ ਜਗਾ, ਮਨਪ੍ਰੀਤ ਸ਼ੇਖਪੁਰਾ, ਭਿੰਦਾ ਜੱਜਲ, ਗਗਨਦੀਪ ਜਗਾ ਰਾਮ ਤੀਰਥ, ਧਰਵਿੰਦਰ ਢਿੱਲੋਂ ਗਿਆਨਾ, ਦ੍ਰੋਪਦੀ ਕੌਰ, ਜਸਵੀਰ ਕੌਰ ਆਦਿ ਆਗੂ ਹਾਜਿਰ ਸਨ।