ਮਾਨਸਾ, 20 ਫਰਵਰੀ (ਜਗਦੀਸ਼ ਬਾਂਸਲ)- ਵਿਆਹ ਦਾ ਝਾਂਸਾ ਦੇ ਕੇ ਠਗੀ ਮਾਰਨ ਦੇ ਇਕ ਮਾਮਲੇ ਵਿਚ ਥਾਣਾ ਸਰਦੂਲਗੜ੍ਹ ਦੀ ਪੁਲਿਸ ਨੇ ਤਿੰਨ ਔਰਤਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਦੇ ਸੋਨੀਪਤ ਦੇ ਵਸਨੀਕ ਹਰਨੰਦ ਸਿੰਘ ਨਾਮੀ ਵਿਆਕਤੀ ਨੇ ਜਿਲ੍ਹਾ ਪੁਲਿਸ ਮੁਖੀ ਕੋਲ ਲਿਖਤੀ ਸ਼ਿਕਾਇਤ ਪੇਸ਼ ਕੀਤੀ ਸੀ ਕਿ ਸਰਦੂਲਗੜ੍ਹ ਦੀਆਂ ਕਈ ਔਰਤਾਂ ਨੇ ਉਸਨੂੰ ਉਸਦਾ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਉਸ ਨਾਲ ਠਗੀ ਮਾਰੀ ਹੈ ਹਰਨੰਦ ਦੀ ਸ਼ਿਕਾਇਤ ਅਨੁਸਾਰ ਉਕਤ ਔਰਤਾਂ ਨੇ ਉਸ ਪਾਸੋ ਕਾਫੀ ਪੈਸੇ ਨਕਦ ਅਤੇ ਸਠ ਹਜਾਰ ਨਕਦੀ ਬੈਂਕ ਖਾਤੇ ਰਾਹੀਂ ਵੀ ਲਈ ਸੀ। ਜ਼ਿਲ੍ਹਾ ਪੁਲਿਸ ਮੁਖੀ ਵਲੋਂ ਇਸ ਮਾਮਲੇ ਦੀ ਪੜਤਾਲ ਡੀ ਐਸ ਪੀ, ਸਰਦੂਲਗੜ੍ਹ ਤੋਂ ਕਰਵਾਉਣ ਤੇ ਹਰਨੰਦ ਸਿੰਘ ਵਲੋਂ ਲਾਏ ਦੋਸ਼ ਸਾਬਿਤ ਹੋਣ ਤੇ ਥਾਣਾ ਸਰਦੂਲਗੜ੍ਹ ਦੀ ਪੁਲਿਸ ਨੇ ਜਿਲ੍ਹਾ ਪੁਲਿਸ ਮੁਖੀ ਦੇ ਆਦੇਸ਼ਾਂ ਤੇ ਮਨਜੀਤ ਕੌਰ ਪਤਨੀ ਸਤਪਾਲ ਸਿੰਘ, ਚਰਨਜੀਤ ਕੌਰ ਪੁਤਰੀ ਗੁਰਦੇਵ ਸਿੰਘ ਵਾਸੀਆਂਨ ਸਰਦੂਲਗੜ੍ਹ ਅਤੇ ਗੁਰਦੇਵ ਕੌਰ ਉਰਫ ਦੇਬੋ ਪਤਨੀ ਗੁਰਤੇਜ ਸਿੰਘ ਵਾਸੀ ਸਰਦੂਲਗੜ੍ਹ ਦੇ ਖਿਲਾਫ ਧਾਰਾ 420 ਅਤੇ 34 ਆਈ ਪੀ ਸੀ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ