Skip to content
Independent perspectives. Global stories.
BREAKING

ਹੁਣ ਪੰਜ ਕਰੋੜ ਰੁਪਏ ਦੀ ਰਾਸ਼ੀ ਨਾਲ ਬਦਲੇਗੀ ਮਲੇਰਕੋਟਲਾ ਦੇ ਡੇਢ ਸੌ ਸਾਲ ਪੁਰਾਣੇ ਸਰਕਾਰੀ ਕੰਨਿਆਂ ਸਕੂਲ ਦੀ ਨੁਹਾਰ

Share this story

ਰਜ਼ੀਆ ਸੁਲਤਾਨਾ ਦੇ ਯਤਨਾ ਸਦਕਾ ਪੰਜਾਬ ਸਰਕਾਰ ਨੇ ਬੱਜਟ ਵਿੱਚ ਨਵੀਂ ਇਮਾਰਤ ਲਈ ਰੱਖੇ ਪੰਜ ਕਰੋੜ ਰੁਪਏ

ਮਲੇਰਕੋਟਲਾ, 20 ਫਰਵਰੀ (ਅਸ਼ੋਕ ਜੋਸ਼ੀ)- ਅਜ਼ਾਦੀ ਦੇ ਸੱਤਰ ਵਰ੍ਹੇ ਬੀਤਣ ਦੇ ਬਾਵਜੂਦ ਡੇਢ ਸੌ ਸਾਲ ਪੁਰਾਣੀ ਇਮਾਰਤ ਵਿਚ ਚੱਲ ਰਹੇ ਮਾਲੇਰਕੋਟਲਾ ਦੇ ਸਰਕਾਰੀ ਕੰਨਿਆਂ ਸੀਨੀ. ਸੈਕੰਡਰੀ ਸਕੂਲ ਦੀ ਆਖਰ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਦੇ ਯਤਨਾ ਸਦਕਾ ਕੈਪਟਨ ਸਰਕਾਰ ਨੇ ਸੁਣ ਲਈ। ਵਿੱਤ ਮੰਤਰੀ ਮਨਪਰੀਤ ਸਿੰਘ ਬਾਦਲ ਨੇ ਪੇਸ਼ ਕੀਤੇ ਬੱਜਟ ਵਿੱਚ ਇਸ ਸਕੂਲ ਦੀ ਨਵੀਂ ਇਮਾਰਤ ਲਈ ਪੰਜ ਕਰੋੜ ਰੁਪਏ ਦੀ ਰਾਸ਼ੀ ਦਾ ਐਲਾਨ ਕਰਕੇ ਦਹਾਕਿਆਂ ਤੋਂ ਅਸੁਰੱਖਿਅਤ ਇਮਾਰਤ ਵਿੱਚ ਪੜ੍ਹ ਰਹੀਆਂ ਮਾਸੂਮ ਵਿਦਿਆਰਥਣਾਂ ਦੀ ਪੁਕਾਰ ਸੁਣ ਲਈ ਹੈ। ਲੰਘੇ ਸ਼ਨੀਵਾਰ ਨੂੰ ਹੀ ਸਕੂਲ ਦੇ ਇੱਕ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਈ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਨੇ ਜਲਦੀ ਹੀ ਇਸ ਸਕੂਲ ਦੀ ਨਵੀਂ ਜਗ੍ਹਾ ਅਧੁਨਿਕ ਇਮਾਰਤ ਉਸਾਰਨ ਦਾ ਐਲਾਨ ਕੀਤਾ ਸੀ। ਸਟਾਫ ਅਤੇ ਵਿਦਿਆਰਥਣਾਂ ਨੇ ਇਸ ਵੱਡੀ ਪ੍ਰਾਪਤੀ ਲਈ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਦਾ ਧੰਨਵਾਦ ਕਰਦਿਆਂ ਲੱਡੂ ਵੰਡੇ। ਜਲਦੀ ਹੀ ਬਣੇਗੀ ਕੰਨਿਆਂ ਸਕੂਲ ਦੀ ਸ਼ਾਨਦਾਰ ਇਮਾਰਤ: ਉਚੇਰੀ ਸਿੱਖਿਆ ਤੇ ਜਲ ਸਰੋਤ ਮੰਤਰੀ ਪੰਜਾਬ ਬੀਬੀ ਰਜ਼ੀਆ ਸੁਲਤਾਨਾ ਨੇ ਸਰਕਾਰੀ ਕੰਨਿਆਂ ਸੀਨੀ. ਸੈਕੰਡਰੀ ਸਕੂਲ ਮਲੇਰਕੋਟਲਾ ਦੀ ਇਮਾਰਤ ਲਈ ਵਿਧਾਨ ਸਭਾ ਵਿੱਚ ਪੇਸ਼ ਬੱਜਟ ਦੌਰਾਨ ਐਲਾਨੀ 5 ਕਰੋੜ ਰੁਪਏ ਦੀ ਰਾਸ਼ੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪਰੀਤ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਇਸ ਰਾਸ਼ੀ ਨਾਲ ਸਕੂਲ ਦੀ ਮੌਜੂਦਾ ਡੇਢ ਸੌ ਵਰ੍ਹੇ ਪੁਰਾਣੀ ਖਸਤਾ ਹਾਲ ਇਮਾਰਤ ਦੀ ਜਗ੍ਹਾ ਸਕੂਲ ਨੇੜਲੀ ਪੁਰਾਣੀ ਕਚਹਿਰੀ ਵਾਲੀ ਲੋਕ ਨਿਰਮਾਣ ਵਿਭਾਗ ਦੀ 7 ਬਿੱਘੇ ਤੋਂ ਵੱਧ ਜਗ੍ਹਾ ਉਪਰ ਅਧੁਨਕਿ ਵਿੱਦਿਅਕ ਸਹੂਲਤਾਂ ਵਾਲੀ ਸ਼ਾਨਦਾਰ ਇਮਾਰਤ ਜਲਦੀ ਹੀ ਉਸਾਰੀ ਜਾਵੇਗੀ।

WRITTEN BY