May 14, 2026 12:58 am

ਰਾਜਪੁਰਾ ਪੁਲਿਸ ਵੱਲੋਂ ਵਾਹਨ ਚੋਰ ਗਿਰੋਹ ਦੇ 5 ਮੈਂਬਰ ਗ੍ਰਿਫਤਾਰ

ਰਾਜਪੁਰਾ, 20 ਫਰਵਰੀ (ਦਇਆ ਸਿੰਘ)- ਇੱਥੋਂ ਦੀ ਬੱਸ ਸਟੈਂਡ ਪੁਲਿਸ ਨੇ ਪਿੰਡ ਸ਼ਾਮਦੋ ਮੋੜ ਤੇ ਸਬ ਇੰਸਪੈਕਟਰ ਗੀਤਾ ਰਾਣੀ ਦੀ ਅਗਵਾਈ ਹੇਠ ਨਾਕੇਬੰਦੀ ਦੋਰਾਨ ਵਾਹਨ ਚੋਰ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕਰ ਉਹਨਾਂ ਵਿਚੋ 1 ਦੀ ਭਾਲ ਜਾਰੀ ਹੈ ਅਤੇ ਇਨ੍ਹਾਂ ਪਾਸੋ ਇਕ ਆਲਟੋ ਕਾਰ, ਇਕ ਦੇਸੀ 316 ਬੋਰ ਗੰਨ, 5 ਮੋਟਰਸਾਈਕਲ ਅਤੇ 3 ਐਕਟੀਵਾ ਬਰਾਮਦ ਕੀਤੇ ਹਨ। ਬੱਸ ਅੱਡਾ ਚੌਂਕੀ ਦੀ ਇੰਚਾਰਜ ਸਬ ਇੰਸਪੈਕਟਰ ਗੀਤਾ ਰਾਣੀ ਨੇ ਦੱਸਿਆ ਕਿ ਬੀਤੇ ਦਿਨੀਂ ਚੋਂਕੀ ਦੀ ਪੁਲਿਸ ਨੇ ਸੂਚਨਾ ਦੇ ਅਧਾਰ ਤੇ ਹੌਲਦਾਰ ਅੰਗ੍ਰੇਜ ਸਿੰਘ, ਹੌਲਦਾਰ ਜਸਵਿੰਦਰ ਪਾਲ ਨੇ ਪੁਲਿਸ ਪਾਰਟੀ ਸਮੇਤ ਦੋ ਵਿਅਕਤੀਆਂ ਰਜਤ ਕੁਮਾਰ ਉਰਫ ਰਾਜਨ ਵਾਸੀ ਜਨਸੂਆ ਅਤੇ ਜਤਿਨ ਭਾਰਦਵਾਜ ਵਾਸੀ ਗਰਗ ਕਲੌਨੀ ਰਾਜਪੁਰਾ ਨੂੰ ਚੋਰੀ ਦੇ ਮੋਟਰਸਾਈਕਲ ਸਣੇ ਗ੍ਰਿਫਤਾਰ ਕੀਤਾ ਸੀ। ਜਿਸ ਤੇ ਉਹਨਾਂ ਨੂੰ ਅਦਾਲਤ ਵਿਚ ਪੇਸ਼ ਕਰਕੇ 4 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ। ਜਿਸ ਤੇ ਉਕਤ ਗ੍ਰਿਫਤਾਰ ਕੀਤੇ 2 ਵਿਅਕਤੀਆਂ ਨੇ ਪੁੱਛਗਿੱਛ ਦੋਰਾਨ ਮੰਨਿਆ ਕਿ ਉਹਨਾਂ ਦੇ ਹੋਰ ਵੀ 3 ਸਾਥੀ ਹਨ। ਜਿਸ ਤੇ ਉਹਨਾਂ ਦੇ 3 ਸਾਥੀਆਂ ਬੰਟੀ, ਸੰਦੀਪ ਅਤੇ ਸੂਰਜ ਵਾਸੀ ਜਨਸੂਆ ਵੀ ਹਨ ਅਤੇ ਉਹਨਾਂ ਨੇ ਹੋਰ ਵੀ ਵਾਹਨ ਚੋਰੀ ਕੀਤੇ ਹਨ। ਜਿਸ ਤੇ ਪੁਲਿਸ ਨੇ ਬੰਟੀ, ਸੰਦੀਪ ਅਤੇ ਸੂਰਜ ਨੂੰ ਵੀ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਦੀ ਨਿਸ਼ਾਨ ਦੇਹੀ ਤੇ 1 ਆਲਟੋ ਕਾਰ, ਇਕ 315 ਬੋਰ ਦੀ ਦੇਸੀ ਪਿਸਤੌਲ, 2 ਬੁਲੇਟ ਮੋਟਰਸਾਈਕਲ, 2 ਸਪਲੈਂਡਰ ਮੋਟਰਸਾਈਕਲ, 1 ਡਿਲੈਕਰ ਮੋਟਰਸਇਕਲ ਅਤੇ 3 ਐਕਟੀਵਾ ਬਰਾਮਦ ਕਰ ਲਏ। ਪੁਲਿਸ ਨੇ ਉਕਤ ਚੋਰਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ’ਚ ਜੁੱਟ ਗਈ ਹੈ।

Send this to a friend