ਦੀਨਾਨਗਰ/ ਗੁਰਦਾਸਪੁਰ, 17 ਫਰਵਰੀ (ਪ੍ਰਦੀਪ ਸਿੰਘ)- 100 ਕਰੋੜ ਰੁਪਏ ਦੀ ਲਾਗਤ ਨਾਲ ਦੀਨਾਨਗਰ ਸ਼ਹਿਰ ਦੀ ਕਾਇਆ ਕਲਪ ਕੀਤੀ ਜਾਵੇਗੀ ਅਤੇ ਸ਼ਹਿਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਫੰਡ ਕੋਈ ਘਾਟ ਨਹੀਂ ਆਉਣ ਦਿਤੀ ਜਾਵੇਗੀ।ਇਹ ਪ੍ਰਗਟਾਵਾ ਸ੍ਰੀ ਨਵਜੋਤ ਸਿੰਘ ਸਿਧ ਸਥਾਨਕ ਸਰਕਾਰ, ਸੈਰ-ਸਪਾਟਾ, ਸਭਿਆਚਾਰਕ ਮਾਮਲੇ ਅਤੇ ਪੁਰਾਤਤਵ ਤੇ ਅਜਾਇਬ ਘਰ ਮੰਤਰੀ ਪੰਜਾਬ ਨੇ ਅਜ ਦੀਨਾਨਗਰ ਦੇ ਸਿਵਲ ਹਸਪਤਾਲ ਨੇੜੇ 35.53 ਕਰੋੜ ਰੁਪਏ ਦੀ ਲਾਗਤ ਨਾਲ ਸੀਵੇਜ ਟਰੀਟਮੈਂਟ ਪਲਾਂਟ, ਨੇੜੇ ਪਿੰਡ ਦੁਬਰਜੀ ਅਤੇ ਦੀਨਾਨਗਰ ਸ਼ਹਿਰ ਦੇ 100 ਪ੍ਰਤੀਸ਼ਤ ਸੀਵਰੇਜ ਤੇ ਵਾਟਰ ਸਪਲਾਈ ਦੇ ਵਿਕਾਸ ਕੰਮਾਂ ਦਾ ਨੀਂਹ ਪਥਰ ਰਖਣ ਉਪਰੰਤ ਕੀਤੇ। ਇਸ ਮੌਕੇ ਸ੍ਰੀਮਤੀ ਅਰੁਣਾ ਚੋਧਰੀ ਕੈਬਨਿਟ ਮੰਤਰੀ, ਅਸ਼ੋਕ ਚੋਧਰੀ ਸੀਨੀਅਰ ਕਾਂਗਰਸੀ ਆਗੂ, ਵਿਪੁਲ ਉਜਵਲ ਡਿਪਟੀ ਕਮਿਸ਼ਨਰ ਤੇ ਅਭਿਨਵ ਚੌਧਰੀ ਮੋਜੂਦ ਸਨ।ਵਿਕਾਸ ਕਾਰਜਾਂ ਦਾ ਨੀਂਹ ਪਥਰ ਰਖਣ ਤੋਂ ਬਾਅਦ ਸ੍ਰੀ ਸਿਧੂ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਖੇ ਸ਼ਹੀਦ ਹੋਏ ਮਨਿੰਦਰ ਸਿੰਘ ਦੇ ਘਰ ਵਿਖੇ ਗਏ ਤੇ ਪਰਿਵਾਰ ਨਾਲ ਦੁਖ ਦਾ ਪ੍ਰਗਟਾਵਾ ਕੀਤਾ। ਉਨਾਂ ਸ਼ਹੀਦੇ ਦੇ ਪਿਤਾ ਸਤਪਾਲ ਤੇ ਭਰਾ ਲਖਵਿੰਦਰ ਸਿੰਘ ਨਾਲ ਦੁਖ ਸਾਂਝਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਪਰਿਵਾਰ ਦੇ ਦੁਖ ਵਿਚ ਸ਼ਾਮਿਲ ਹੈ ਅਤੇ ਸ਼ਹੀਦ ਦੇ ਪਰਿਵਾਰ ਦਾ ਪੂਰਾ ਮਾਣ-ਸਨਮਾਨ ਕੀਤਾ ਜਾਵੇਗਾ। ਉਨਾਂ ਕਿਹਾ ਕਿ ਸ਼ਹੀਦ ਦੇਸ਼ ਦਾ ਸਰਮਾਇਆ ਹਨ ਅਤੇ ਉਹ ਸ਼ਹੀਦ ਨੂੰ ਸਿਰ ਝੁਕਾ ਕੇ ਸਿਜਦਾ ਕਰਦੇ ਹਨ। ਉਨਾਂ ਕਿਹਾ ਕਿ ਜਿਨਾਂ ਨੇ ਘਿਣਾਉਣਾ ਕਾਰਾ ਕੀਤਾ ਹੈ, ਉਨਾਂ ਵਿਰੁਧ ਸਖਤ ਕਰਾਵਾਈ ਕੀਤੀ ਜਾਣੀ ਚਾਹੀਦੀ ਹੈ। ਅਤਵਾਦੀਆਂ ਦਾ ਕੋਈ ਧਰਮ ਜਾਂ ਮਜ਼ਬਾ ਨਹੀਂ ਹੁੰਦਾ, ਇਨਾਂ ਨੂੰ ਜੜ ਤੋ ਖਤਮ ਕੀਤਾ ਜਾਣਾ ਚਾਹੀਦਾ ਹੈ।ਉਪਰੰਤ ਕਰਵਾਏ ਸਮਾਗਮ ਵਿਚ ਸ਼ਿਰਕਤ ਕਰਦਿਆਂ ਕੈਬਨਿਟ ਵਜ਼ੀਰ ਸ੍ਰੀ ਸਿਧੂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁਖ ਮੰਤਰੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਅਤੇ ਸ਼ਹਿਰਾਂ/ਕਸਬਿਆਂ ਦੇ ਸਰਬਪਖੀ ਵਿਕਾਸ ਨੂੰ ਤਰਜੀਹ ਦਿਤੀ ਜਾ ਰਹੀ ਹੈ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਸ਼ਹਿਰਾਂ ਤੇ ਕਸਬਿਆਂ ਦੇ ਵਸਨੀਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਅਤੇ ਸੀਵਰੇਜ਼ ਦੀ ਸੁਵਿਧਾ ਪ੍ਰਦਾਨ ਕਰਨ ਲਈ ਹਰ ਯੋਗ ਯਤਨ ਕੀਤੇ ਜਾ ਰਹੇ ਹਨ।ਸ੍ਰੀ ਸਿਧੂ ਨੇ ਅਗੇ ਕਿਹਾ ਕਿ ਸ੍ਰੀਮਤੀ ਚੋਧਰੀ ਦਿਨ ਰਾਤ ਹਲਕੇ ਦੇ ਵਿਕਾਸ ਲਈ ਮਿਹਨਤ ਕਰਦੇ ਹਨ ਅਤੇ ਅਜ ਜੋ ਵਿਕਾਸ ਪ੍ਰੋਜੈਕਟ ਦੇ ਕੰਮ ਸ਼ੁਰੂ ਕੀਤੇ ਗਏ ਹਨ ਉਹ ਸ੍ਰੀਮਤੀ ਚੋਧਰੀ ਦੀ ਮਿਹਨਤ ਦਾ ਹੀ ਨਤੀਜਾ ਹਨ। ਉਨਾਂ ਕਿਹਾ ਕਿ ਦੀਨਾਨਗਰ ਦੇ ਵਿਕਾਸ ਲਈ ਹੋਰ ਜਿੰਨੇ ਵੀ ਫੰਡ ਦੀ ਲੋੜ ਹੋਵੇਗੀ ਉਸਦੀ ਕਮੀ ਨਹੀਂ ਆਉਣ ਦਿਤੀ ਜਾਵੇਗੀ।
ਇਸ ਮੌਕੇ ਸ੍ਰੀਮਤੀ ਅਰੁਣਾ ਚੋਧਰੀ ਕੈਬਨਿਟ ਮੰਤਰੀ ਨੇ ਸ. ਸਿਧੂ ਨੂੰ ਦੀਨਾਨਗਰ ਵਿਖੇ ਪੁਹੰਚਣ ਤੇ ਧੰਨਵਾਦ ਕਰਦਿਆਂ ਕਿਹਾ ਕਿ ਸੀਵਰੇਜ ਤੇ ਵਾਟਰ ਸਪਲਾਈ ਦੇ ਵਿਕਾਸ ਕੰਮਾਂ ਨਾਲ ਲੋਕਾਂ ਨੂੰ ਬਹੁਤ ਵਡੀ ਰਾਹਤ ਮਿਲੇਗੀ। ਇਸ ਮੌਕੇ ਉਨਾਂ ਸ. ਸਿਧੂ ਨੂੰ ਅਪੀਲ ਕੀਤੀ ਕਿ ਦੀਨਾਨਗਰ ਸ਼ਹਿਰ ਬਹੁਤ ਇਤਿਹਾਸਕ ਤੇ ਧਾਰਮਿਕ ਕਸਬਾ ਹੈ , ਇਸ ਇਥੋ ਦੀਆਂ ਇਤਿਹਾਸਕ ਤੇ ਧਾਰਮਿਕ ਸਥਾਨਾਂ ਦੀ ਹੋਰ ਚੰਗੀ ਤਰਾਂ ਸੰਭਾਲ ਕੀਤੀ ਜਾਵੇ। ਸ਼ਹਿਰ ਅੰਦਰ 6 ਫਾਟਕ ਪੈਂਦੇ ਹਨ, ਇਸ ਉਪਰ ਫਲਾਈ ਓਵਰ ਆਦਿ ਉਸਾਰੇ ਜਾਣ।
ਇਸ ਮੌਕੇ ਸਰਵ ਸ੍ਰੀ ਚੀਫ ਇੰਜੀਨਅਰ ਸੀਵਰੋਜ ਬੋਰਡ ਮੁਖਤਿਆਰ ਸਿੰਘ, ਇੰਜੀ. ਇੰਨ ਚੀਫ-ਕਮ-ਟੈਕਨੀਕਲ ਐਡਵਾਈਜਰ ਕਰਮਪਾਲ ਗੋਇਲ, ਐਕਸੀਅਨ ਸੁਰਿੰਦਰ ਕੁਮਾਰ, ਐਸ.ਡੀ.ਓ ਦਿਵਤੇਸ਼ ਵਿਰਦੀ, ਅਨਿਲ ਕੁਮਾਰ ਕਾਰਜਸਾਧਕ ਅਫਸਰ ਆਦਿ ਹਾਜਰ ਸਨ।