May 13, 2026 7:29 pm

ਪੰਜਾਬ ਸਰਕਾਰ ਵੱਲੋਂ ਸ਼ਹੀਦ ਕੁਲਵਿੰਦਰ ਸਿੰਘ ਨੂੰ ਸਮਰਪਿਤ ਸੜਕ ਤੇ ਪਿੰਡ ਦੇ ਸਕੂਲ ਦਾ ਨਾਂਅ ਰੱਖਣ ਦਾ ਐਲਾਨ

ਸ਼ਹੀਦ ਕੁਲਵਿੰਦਰ ਸਿੰਘ ਰੌਲੀ ਦੇ ਪਰਿਵਾਰ ਨੂੰ ਉਮਰ ਭਰ ਲਈ ਲਗਾਈ 10 ਹਜ਼ਾਰ ਰੁਪਏ ਦੀ ਪੈਨਸ਼ਨ
ਨੂਰਪੁਰ ਬੇਦੀ, 17 ਫਰਵਰੀ (ਬਲਜਿੰਦਰ ਸਿੱਧੂ)- ਖੇਤਰ ਨੂਰਪੁਰ ਬੇਦੀ ਦੇ ਲਾਗਲੇ ਪਿੰਡ ਰੌਲੀ ਵਿਖੇ ਸ਼ਹੀਦ ਕੁਲਵਿੰਦਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਝਾਂ ਕਰਨ ਲਈ ਅੱਜ ਪੰਜਾਬ ਦੇ ਮੁੱਖ ਮੰਤਰੀ ਸ: ਕੈਪਟਨ ਅਮਰਿੰਦਰ ਸਿੰਘ ਆਪਣੇ ਦਲਬਲ ਨਾਲ ਉਨਾਂ ਦੇ ਘਰ ਪਹੁੰਚੇ । ਇਸ ਸਮੇਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ,ਜਿਲਾ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿਲੋ ਵਿਸ਼ੇਸ ਤੋਰ ਤੇ ਨਾਲ ਸਨ । ਇਸ ਦੋਰਾਨ ਸ਼ਹੀਦ ਕੁਲਵਿੰਦਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਝਾ ਕਰਦੇ ਹੋਏ ਪਰਿਵਾਰ ਨੂੰ ਹੋਸਲਾ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਉਹਨਾਂ ਦਾ ਨਾ ਪੂਰਾ ਹੋਣ ਵਾਲਾ ਘਾਟਾ ਤਾ ਪੂਰਾ ਨਹੀ ਕਰ ਸਕਦੀ ਪਰ ਫਿਰ ਵੀ ਪੰਜਾਬ ਸਰਕਾਰ ਉਨਾਂ ਦੇ ਨਾਲ ਹਰ ਵਕਤ ਖ਼ੜੀ ਹੈ ਤੇ ਸ਼ਹੀਦ ਕੁਲਵਿੰਦਰ ਸਿੰਘ ਸ਼ਹਾਦਤ ਦਾ ਕਰਜ਼ ਪੂਰਾ ਪੰਜਾਬ ਕਦੇ ਉਤਾਰ ਨਹੀ ਸਕਦਾ। ਪੰਜਾਬ ਸਰਕਾਰ ਵਲੋਂ ਸ਼ਹੀਦ ਦੇ ਪਰਿਵਾਰ ਨੂੰ 12 ਲੱਖ ਦੇਣ ਤੋ ਇਲਾਵਾ ਪਿੰਡ ਰੌਲੀ ਤੋ ਸ੍ਰੀ ਅਨੰਦਪੁਰ ਸਾਹਿਬ ਨੂੰ ਜੋੜਨ ਵਾਲੀ ਲਿੰਕ ਸੜਕ ਨੂੰ ਪੱਕਾ ਕਰਕੇ ਬਣਾਉਣ ਅਤੇ ਪਿੰਡ ਦੇ ਸਰਕਾਰੀ ਮਿਡਲ ਸਕੂਲ ਦਾ ਸ਼ਹੀਦ ਕੁਲਵਿੰਦਰ ਸਿੰਘ ਦੇ ਨਾਂ ਤੇ ਰੱਖਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਸ਼ਹੀਦ ਦੇ ਪਿਤਾ ਅਤੇ ਮਾਤਾ ਨੂੰ ਉਮਰਭਰ 10 ਹਜ਼ਾਰ ਪੈਨਸ਼ਨ ਦੇਣ ਦਾ ਵੀ ਐਲਾਨ ਕੀਤਾ। ਇਸ ਮੌਕੇ ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਸਕੱਤਰ ਅਸ਼ਵਨੀ ਸ਼ਰਮਾ, ਬਲਵਿੰਦਰ ਸਿੰਘ ਢੀਡਸਾ, ਰਾਮ ਕੁਮਾਰ ਮੁਕਾਰੀ, ਸੋਹਣ ਲਾਲ ਚੇਚੀ, ਰਣਜੀਤ ਸਿੰਘ ਸਰਪੰਚ, ਨੰਬਰਦਾਰ ਹਰੀਕ੍ਰਿਸ਼ਨ, ਭਜਨ ਸਿੰਘ ਪਟਵਾਰੀ, ਨਿਰਮਲ ਸਿੰਘ ਰੋਲੀ, ਡਾ ਸ਼ਿੰਗਾਰਾ ਸਿੰਘ, ਪ੍ਰੀਤਮ ਸਿੰਘ ਸੰਮਤੀ ਮੈਂਬਰ, ਗੁਰਦੇਵ ਸਿੰਘ ਸੈਣੀ, ਅਰਜੁਨ ਸਿੰਘ, ਸੋਹਣ ਸਿੰਘ ਸੈਣੀ, ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਰੂਪਨਗਰ ਤੋ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਕੈਪਟਨ ਸਾਹਿਬ ਦੇ ਨਾਲ ਸ਼ਹੀਦ ਦੇ ਪਰਿਵਾਰ ਦੇ ਨਾ ਦੁੱਖ ਸਾਝਾਂ ਕਰਨ ਲਈ ਪ੍ਰਸ਼ਾਸ਼ਨ ਨੇ ਨਹੀ ਜਾਣ ਦਿੱਤਾ । ਜਦੋਕਿ ਸ: ਅਮਰਜੀਤ ਸਿੰਘ ਸੰਦੋਆ ਪਿੰਡ ਦੇ ਰਿਸ਼ਤੇਦਾਰਾਂ ਦੇ ਨਾਲ ਆਮ ਇੱਕਠ ਵਿੱਚ ਹੀ ਬੈਠੇ ਨਜ਼ਰ ਆਏ । ਪ੍ਰਸ਼ਾਸ਼ਨ ਨੇ ਇੱਥੇ ਹੀ ਬੱਸ ਨਹੀ ਕੀਤੀ ਕਿ ਸੀਨੀਅਰ ਕਾਂਗਰਸੀ ਆਗੂ ਅਮਰਜੀਤ ਸਿੰਘ ਸੈਣੀ,ਰਮੇਸ਼ ਗੋਇਲ ਤੇ ਡਾ ਗੁਰਿੰਦਰ ਪਾਲ ਸਿੰਘ ਬਿੱਲਾ ਰੂਪਨਗਰ ਨੂੰ ਵੀ ਪ੍ਰਸ਼ਾਸ਼ਨ ਨੇ ਮੁੱਖ ਮੰਤਰੀ ਸਾਹਿਬ ਦੇ ਨੇੜੇ ਨਹੀ ਢੁੱਕਣ ਦਿੱਤੇ । ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀ ਡਿਊਟੀ ਤੇ ਜਿਆਦਾ ਵੱਟਸਅੱਪ ਅਤੇ ਫੋਨ ਤੇ ਜਿਆਦਾ ਨਜ਼ਰ ਆਏ । ਜਿਸ ਕਾਰਨ ਪੁਲਿਸ ਦੀ ਮੁਸਤੈਦੀ ਤੇ ਪ੍ਰਸ਼ਨ ਚਿੱਨ ਨਜ਼ਰ ਲੱਗ ਜਾਦਾ ਹੈ। ਹੈਰਾਨੀ ਦੀ ਗੱਲ ਹੈ ਕਿ ਕੈਪਟਨ ਸਾਹਿਬ ਦੇ ਆਉਣ ਨਾਲ ਸੜਕ ਦੀ ਆਵਾਜਾਈ ਵਿੱਚ ਲੋਕਾ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਮਣਾ ਕਰਨਾ ਗਿਆ। ਪ੍ਰਸ਼ਾਸ਼ਨ ਨੇ ਸੜਕਾ ਤੋ ਨਜਾਇਜ਼ ਕਬਜੇ ਹਟਾਏ ਅਤੇ ਰੌਲੀ ਪਿੰਡ ਨੂੰ ਜਾਣ ਵਾਲੀ ਸੜਕ ਤੇ ਥਾਂ ਥਾਂ ਪਏ ਟੋਇਆ ਨੂੰ ਪੂਰਿਆ ਜਿਸ ਨਾਲ ਪਿੰਡ ਦੇ ਲੋਕਾ ਨੂੰ ਭਾਰੀ ਰਾਹਤ ਮਿਲੀ।

Send this to a friend