ਨੂਰਪੁਰ ਬੇਦੀ, 15 ਫਰਵਰੀ (ਸ਼ਰਮਾ)- ਬੀਤੇ ਦਿਨ ਹੀ ਪੁਲਵਾਮਾ ਵਿਖੇ ਸੀ.ਆਰ.ਪੀ.ਐਫ ਦੇ ਜਵਾਨਾਂ ‘ਤੇ ਹੋਏ ਅੱਤਵਾਦੀ ਹਮਲੇ ਦੋਰਾਨ ਬਹੁਤ ਸਾਰੇ ਨੋਜਵਾਨ ਜਖ਼ਮੀ ਹੋਏ ਤੇ ਸ਼ਹੀਦ ਵੀ ਹੋ ਗਏ। ਇਸ ਦੋਰਾਨ ਜ਼ਿਲਾ ਰੂਪਨਗਰ ਦੇ ਬਲਾਕ ਨੂਰਪੁਰ ਬੇਦੀ ਦੇ ਪਿੰਡ ਰੋਲੀ ਦਾ ਕੁਲਵਿੰਦਰ ਸਿੰਘ ਨਾਂ ਦਾ ਨੋਜਵਾਨ ਵੀ ਸ਼ਹੀਦ ਹੋ ਗਿਆ। ਪੁਲਵਾਮਾ ਅਟੈਕ ਨਾਲ ਜਿੱਥੇ ਪੂਰੇ ਹਿੰਦੁਸਤਾਨ ‘ਚ ਮਾਹੋਲ ਖ਼ਰਾਬ ਹੋ ਗਿਆ ਹੈ ਉੱਥੇ ਹੀ ਰੋਲੀ ਪਿੰਡ ਦੇ ਕੁਲਵਿੰਦਰ ਸਿੰਘ ਨਾਂ ਦੇ ਨੌਜਵਾਨ ਦੇ ਸ਼ਹੀਦ ਹੋ ਜਾਣ ਨਾਲ ਵੀ ਇਲਾਕੇ ‘ਚ ਮਾਹੋਲ ਸਹਿਮ ਗਿਆ। ਕੁਲਵਿੰਦਰ ਦੇ ਸ਼ਹੀਦ ਹੋਣ ਨਾਲ ਜਿੱਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ ਉੱਥੇ ਹੀ ਦੇਸ਼ ਨੂੰ ਵੀ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ। ਇਸ ਦੁੱਖ ਦੀ ਘੜੀ ‘ਚ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ, ਡਾ.ਦਲਜੀਤ ਸਿੰਘ ਚੀਮਾ
ਸਾਬਕਾ ਸਿੱਖਿਆ ਮੰਤਰੀ ਪੰਜਾਬ, ਬਰਿੰਦਰ ਸਿੰਘ ਢਿੱਲੋਂ ਜ਼ਿਲਾ ਕਾਂਗਰਸ ਕਮੇਟੀ ਪ੍ਰਧਾਨ, ਡਾ.ਰਮੇਸ਼ ਦੱਤ ਸ਼ਰਮਾ ਸਾਬਕਾ ਮੰਤਰੀ ਪੰਜਾਬ, ਸੁਖਪਾਲ ਸਿੰਘ ਖਹਿਰਾ ਪੰਜਾਬੀ ਏਕਤਾ ਪਾਰਟੀ ਪ੍ਰਧਾਨ, ਸੰਤ ਬਾਬਾ ਅਜੀਤ ਸਿੰਘ, ਸੰਤ ਬਾਬਾ ਲਾਭ ਸਿੰਘ, ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ, ਸ਼੍ਰੋਮਣੀ ਕਮੇਟੀ ਮੈਂਬਰ ਹਿਮਾਚਲ ਪ੍ਰਦੇਸ਼ ਦਲਜੀਤ ਸਿੰਘ ਭਿੰਡਰ, ਡੀ.ਐਸ.ਪੀ. ਗੁਰਦੀਪ ਸਿੰਘ ਸੈਣੀ, ਡੀ.ਐਸ.ਪੀ ਰਮਿੰਦਰ ਸ਼ਿੰਗ ਕਾਹਲੋਂ, ਐਸ.ਐਚ.ਓ ਕੁਲਬੀਰ ਸਿੰਘ ਕੰਗ, ਬੀ.ਡੀ.ਪੀ.ਓ ਰਾਮਪਾਲ ਰਾਣਾ, ਦਵਿੰਦਰ ਸਿੰਘ ਸਕੱਤਰ ਜ਼ਿਲਾ ਪ੍ਰੀਸ਼ਦ, ਮਨਜਿੰਦਰ ਸਿੰਘ ਬਰਾੜ, ਡਾ.ਗੁਰਿੰਦਰਪਾਲ ਸਿੰਘ ਬਿੱਲਾ, ਡਾ.ਪਰਮਿੰਦਰ ਸ਼ਰਮਾ, ਜਤਿੰਦਰ ਸਿੰਘ ਅਠਵਾਲ, ਭੁਪਿੰਦਰ ਸਿੰਘ ਬਜਰੂੜ, ਕੇਸਰ ਸਿੰਘ ਮੂਸਾਪੁਰ, ਐਡਵੋਕੇਟ ਅਰਵਿੰਦ ਮਿੱਤਲ, ਸਮਾਜ ਸੇਵੀ ਨਰਿੰਦਰ ਸਿੰਘ ਕੰਗ, ਜੈਲਦਾਰ ਸਤਵਿੰਦਰ ਸਿੰਘ ਚੈੜੀਆ, ਆਪ ਪਾਰਟੀ ਉਮੀਦਵਾਰ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਨਰਿੰਦਰ ਸਿੰਘ ਸ਼ੇਰਗਿੱਲ, ਸਾਂਈ ਬਿੱਟੂ ਸ਼ਾਹ, ਸ਼ਿਵਾਲਿਕ ਪ੍ਰੈਸ ਕਲੱਬ ਦੇ ਪ੍ਰਧਾਨ ਰਜੇਸ਼ ਚੌਧਰੀ, ਸਤਲੁਜ ਪ੍ਰੈਸ ਕਲੱਬ ਨੂਰਪੁਰ ਬੇਦੀ ਦੇ ਪ੍ਰਧਾਨ ਗੁਰਬੀਰ ਸਿੰਘ ਵਾਲੀਆ, ਪ੍ਰੈਸ ਕਲੱਬ ਨੂਰਪੁਰ ਬੇਦੀ ਦੇ ਪ੍ਰਧਾਨ ਡਾ.ਅਵਿਨਾਸ਼ ਸ਼ਰਮਾ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਦੋਰਾਨ ਸੰਗੀਤ ਦੇ ਖੇਤਰ ਤੋਂ ਹਿਮਾਂਸ਼ੀ ਖੁਰਾਣਾ ਨੇ ਫੋਨ ਕਰਕੇ ਤੇ ਵਿਸ਼ੇਸ ਤੌਰ ‘ਤੇ ਆਪਣੇ ਇੰਨਸਟਾਗ੍ਰਾਮ ਅਕਾਊਂਟ ‘ਤੇ ਸ਼ਹੀਦ ਕੁਲਵਿੰਦਰ ਦੀ ਫੋਟੋ ਪਾ ਕੇ ਦੁੱਖ ਦਾ ਪ੍ਰਗਟਾਵਾ ਕੀਤਾ।