ਲਾਸ ਵੇਗਾਸ, 11 ਅਪ੍ਰੈਲ (ਪੀ.ਟੀ.)-ਲਾਸ ਵੇਗਾਸ ‘ਚ ਇਕ ਸੰਮੇਲਨ ‘ਚ ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦਾ ਭਾਸ਼ਣ ਸ਼ੁਰੂ ਹੁੰਦੇ ਹੀ ਉਨ੍ਹਾਂ ‘ਤੇ ਜੁ¤ਤੀ ਸੁ¤ਟੀ ਗਈ। ਇਸ ਘਟਨਾ ਨੂੰ ਅੰਜਾਮ ਦੇਣ ਵਾਲੀ ਔਰਤ ਨੂੰ ਹਿਰਾਸਤ ‘ਚ ਲੈ ਲਿਆ ਗਿਆ। ਹਿਲੇਰੀ ਇੰਸਟੀਚਿਊਟ ਆਫ ਸਕ੍ਰੈਪ ਰਿਸਾਈਕਲਿੰਗ ਇੰਡਸਟ੍ਰੀਜ਼ ਦੀ ਬੈਠਕ ਨੂੰ ਸੰਬੋਧਿਤ ਕਰ ਰਹੇ ਸਨ। ਇਹ ਘਟਨਾ ਕੱਲ੍ਹ ਹਿਲੇਰੀ ਕਲਿੰਟਨ ਦੇ ਮੰਚ ’ਤੇ ਪਹੁੰਚਣ ਦੇ ਕੁਝ ਸਮੇਂ ਬਾਅਦ ਹੋਈ। ਇਸ ਦੌਰਾਨ ਹਿਲੇਰੀ ਬਚ ਗਈ ਅਤੇ ਉਨ੍ਹਾਂ ਨੂੰ ਜੁੱਤੀ ਨਹੀਂ ਲਗੀ।


