ਧੂਰੀ, 11 ਅਪ੍ਰੈਲ (ਹਰਜੀਤ ਸਿੰਘ ਹਸਨਪੁਰੀ)-ਜਾਣਕਾਰੀ ਮਿਲੀ ਹੈ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦਿੱਲੀ ਦੇ ਬੰਬ ਕਾਂਡ ਵਿਚ ਸ਼ਾਮਲ ਨਹੀਂ ਸੀ ਅਤੇ ਪੂਰੀ ਤਰ੍ਹਾਂ ਨਿਰਦੋਸ਼ ਹੈ। ਦਿੱਲੀ ਪੁਲਿਸ ਨੇ ਬੰਬ ਕਾਂਡ ਦੀ ਬਰੀਕੀ ਨਾਲ ਜਾਂਚ ਪੜਤਾਲ ਨਹੀਂ ਕੀਤੀ ਅਤੇ ਅਣਗਹਿਲੀ ਵਰਤੀ ਹੈ। ਜਿਸ ਕਰਕੇ ਦਵਿੰਦਰਪਾਲ ਸਿੰਘ ਭੁੱਲਰ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਮੁਕੱਦਮਾ ਚਲਾ ਦਿੱਤਾ ਅਤੇ ਅਦਾਲਤ ਨੇ ਮੌਤ ਦੀ ਸਜਾ ਸੁਣਾ ਦਿੱਤੀ, ਜਿਸ ਕਰਕੇ ਨਿਰਦੋਸ਼ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਸਿਰ ਤੇ 19 ਸਾਲ ਫਾਂਸੀ ਦੀ ਸਜਾ ਦੀ ਤਲਵਾਰ ਲਟਕਦੀ ਰਹੀ। ਪ੍ਰੋਭੁੱਲਰ ਬਿਨਾਂ ਜੁਰਮ ਕੀਤੇ 19 ਸਾਲ ਤੋਂ ਜੇਲ ਵਿਚ ਰਹਿ ਕੇ ਸੰਤਾਪ ਭੁਗਤਦਾ ਆ ਰਿਹਾ ਹੈ ਅਤੇ ਉਸ ਦੀ ਪਤਨੀ ਨਵਨੀਤ ਕੌਰ ਨੂੰ ਅਤੇ ਉਸ ਦੇ ਪਰਿਵਾਰ ਨੂੰ ਭੁੱਲਰ ਨੂੰ ਫਾਂਸੀ ਦੇ ਰੱਸੇ ਤੋਂ ਬਚਾਉਣ ਲਈ 19 ਸਾਲ ਸਖਤ ਜਦੋ ਜਹਿਦ ਕਰਨੀ ਪਈ। ਜਿਸ ਕਰਕੇ ਉਸਦੇ ਪਰਿਵਾਰ ਆਰਥਿਕ ਹਾਲਤ ਵੀ ਬਹੁਤ ਮੰਦੀ ਹੋ ਗਈ ਹੈ। ਭਾਰਤ ਵਿਚ
ਮਨੁਖੀ ਅਧਿਕਾਰਾਂ ਨਾਲ ਸੰਬੰਧਤ ਜਥੇਬੰਦੀਆਂ ਵੀ ਕਈ ਸਾਲਾਂ ਤੋਂ ਮੰਗ ਕਰ ਰਹੀਆਂ ਸਨ ਕਿ ਪ੍ਰੋਭੁੱਲਰ ਨੁੰ ਫਾਂਸੀ ਨਾ ਦਿੱਤੀ ਜਾਵੇ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਕਿ ਕੇਂਦਰ ਸਰਕਾਰ ਨੂੰ ਉਸ ਦੀਆਂ ਖੁਫੀਆਂ ਏਜੰਸੀਆਂ ਨੇ ਵੀ ਗੁਪਤ ਰਿਪੋਰਟਾਂ ਭੇਜੀਆਂ ਹਨ ਕਿ ਪ੍ਰੋਦਵਿੰਦਰਪਾਲ ਸਿੰਘ ਭੁੱਲਰ ਦੇ ਖਿਲਾਫ ਮੁਕੱਦਮਾ ਗਲਤ ਚਲਾਇਆ ਗਿਆ ਹੈ ਅਤੇ ਅਦਾਲਤ ਨੇ ਉਸ ਨੂੰ ਮੌਤ ਦੀ ਸਜਾ ਸੁਣਾ ਕੇ ਉਸ ਨਾਲ ਇਨਸਾਫ ਨਹੀ ਕੀਤਾ। ਇਕ ਸੀਨੀਅਰ ਸੇਵਾ ਮੁਕਤ ਆਈਅਫਸਰ ਸਰਬਜੀਤ ਸਿੰਘ ਨੇ ਅਸਲੀਅਤ ਜਾਣਨ ਲਈ ਬਹੁਤ ਉਪਰਾਲੇ ਕੀਤੇ ਅਤੇ ਕਈ ਅਜਿਹੇ ਆਦਮੀਆਂ ਨਾਲ ਸੰਪਰਕ ਕੀਤਾ ਕਿ ਜਿੰਨਾਂ ਨੂੰ ਦਿੱਲੀ ਦੇ ਬੰਬ ਕਾਂਡ ਦੀ ਅਸਲੀਅਤ ਦਾ ਪਤਾ ਸੀ ਅਤੇ ਇਸ ਲਹਿਰ ਦੇ ਉਚ ਕੋਟੀ ਦੇ ਲੀਡਰਾਂ ਵਿਚ ਸਨ। ਜਦੋਂ ਕੇਂਦਰ ਸਰਕਾਰ ਦੀਆਂ ਖੁਫੀਆਂ ਏਜੰਸੀਆਂ ਵਲੋਂ ਭੇਜੀਆਂ ਗਈਆਂ ਰਿਪੋਰਟਾਂ ਤੋਂ ਅਸਲੀਅਤ ਦਾ ਪਤਾ ਲੱਗਿਆ ਕਿ ਪ੍ਰੋਦਵਿੰਦਰਪਾਲ ਸਿੰਘ ਭੁੱਲਰ ਦਿੱਲੀ ਦੇ ਬੰਬ ਕਾਂਡ ਵਿਚ ਸ਼ਾਮਲ ਨਹੀਂ ਸੀ ਅਤੇ ਬਿਲਕੁੱਲ ਨਿਰਦੋਸ਼ ਹੈ ਤਾਂ ਕੇਂਦਰ ਸਰਕਾਰ ਨੇ ਦਵਿੰਦਰਪਾਲ ਸਿੰਘ ਭੁੱਲਰ ਦੇ ਪ੍ਰਤੀ ਆਪਣਾ ਨਜਰੀਆਂ ਬਦਲ ਲਿਆ ਅਤੇ ਫਾਂਸੀ ਦੀ ਸਜਾ ਨੂੰ ਉਮਰ ਕੈਦ ਵਿਚ ਬਦਲਣ ਤੇ ਕੋਈ ਇਤਰਾਜ ਨਹੀਂ ਕੀਤਾ। ਸਗੋਂ ਮਾਣਯੋਗ ਸੁਪਰੀਮ ਕੋਰਟ ਨੂੰ ਬੇਨਤੀ ਕੀਤੀ ਕਿ ਜੇਕਰ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਫਾਂਸੀ ਦੀ ਸਜਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਜਾਂਦਾ ਹੈ ਤਾਂ ਸਰਕਾਰ ਨੂੰ ਕੋਈ ਇਤਰਾਜ ਨਹੀਂ ਹੈ ਪਰ ਹੁਣ ਵੀ ਦਵਿੰਦਰਪਾਲ ਸਿੰਘ ਭੁੱਲਰ ਨੂੰ ਜੇਲ੍ਹ ਵਿੱਚ ਬੰਦ ਰੱਖਣਾ ਉਸ ਨਾਲ ਇਨਸਾਫ ਨਹੀਂ ਹੈ ਕਿਉਂਕਿ ਦਵਿੰਦਰਪਾਲ ਸਿੰਘ ਭੁੱਲਰ ਪਹਿਲਾਂ ਹੀ 19 ਸਾਲ ਤੋਂ ਬਿਨਾਂ ਕਿਸੇ ਜੁਰਮ ਕੀਤੇ ਜੇਲ੍ਹ ਵਿੱਚ ਬੰਦ ਹੈ। ਅੰਤਰਰਾਸ਼ਟਰੀ ਫੈਡਰੇਸ਼ਨ ਨੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਨੂੰ ਦਵਿੰਦਰਪਾਲ ਸਿੰਘ ਭੁੱਲਰ ਉਸਦੀ ਪਤਨੀ ਨਵਨੀਤ ਕੌਰ ਅਤੇ ਉਸ ਦੇ ਪਰਿਵਾਰ ਨੂੰ 19 ਸਾਲ ਦਾ ਸੰਤਾਪ ਭੁਗਤਣ ਦੇ ਬਦਲੇ ਵਿੱਚ ਯੋਗ ਮੁਆਵਜਾ ਦੇਣਾ ਚਾਹੀਦਾ ਹੈ ਅਤੇ ਦਵਿੰਦਰਪਾਲ ਸਿੰਘ ਭੁੱਲਰ ਨੂੰ ਜੇਲ੍ਹ ਵਿਚੋਂ ਤੁਰੰਤ ਰਿਹਾ ਕੀਤਾ ਜਾਵੇ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਬੰਬ ਕਾਂਡ ਦੀ ਜਾਂਚ ਪੜਤਾਲ ਕਰਨ ਵਾਲੇ ਪੁਲਿਸ ਅਫਸਰਾਂ ਜਿਨ੍ਹਾਂ ਨੇ ਅਣਗਹਿਲੀ ਕੀਤੀ ਹੈ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਮਨਿੰਦਰਜੀਤ ਸਿੰਘ ਬਿੱਟਾ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਸਲੀਅਤ ਜਾਨਣ ਦੀ ਕੋਸ਼ਿਸ਼ ਕਰਨ ਅਤੇ ਅਸਲੀਅਤ ਜਾਨਣ ਤੋਂ ਬਾਅਦ ਹੀ ਬਿਆਨਬਾਜ਼ੀ ਹੀ ਕਰਨੀ ਚਾਹੀਦੀ ਹੈ।



