ਸ੍ਰੀਨਗਰ- ਅਤਵਾਦੀ ਹਮਲੇ ’ਚ ਸ਼ਹੀਦ ਹੋਏ ਸੀ. ਆਰ. ਪੀ. ਐਫ. ਦੇ ਜਵਾਨਾਂ ਦੀ ਅਰਥੀ ਨੂੰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਸੂਬੇ ਦੇ ਡੀ. ਜੀ. ਪੀ. ਦਿਲਬਾਗ ਸਿੰਘ ਨੇ ਮੋਢਾ ਦਿਤਾ। ਇਸ ਹਮਲੇ ’ਚ ਸੀ. ਆਰ. ਪੀ. ਐਫ. ਦੇ 42 ਜਵਾਨ ਸ਼ਹੀਦ ਹੋਏ ਹਨ। ਸੀ.ਆਰ.ਪੀ.ਐਫ਼ ਵੱਲੋਂ ਸ਼ਹੀਦ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਸ੍ਰੀਨਗਰ ਤੋਂ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ।