ਨਵੀਂ ਦਿਲੀ- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਜੰਮੂ -ਕਸ਼ਮੀਰ ’ਚ ਹੋਏ ਅਤਵਾਦੀ ਹਮਲੇ ਨੂੰ ਦੇਸ਼ ਨੂੰ ਤੋੜਨ ਵਾਲਾ ਕਰਾਰ ਦਿੰਦੇ ਹੋਏ ਕਿਹਾ ਕਿ ਅਸੀਂ ਇਸ ਹਮਲੇ ਨਾਲ ਵੰਡਣ ਵਾਲੇ ਨਹੀਂ ਹਾਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਸਰਕਾਰ ਅਤੇ ਸੁਰਖਿਆ ਬਲਾਂ ਦੇ ਨਾਲ ਖੜ੍ਹਾ ਹੈ। ਇਸ ਮੌਕੇ ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਾਂਗਰਸ ਦੇ ਮੁਖ ਦਫ਼ਤਰ ’ਚ ਆਯੋਜਿਤ ਸੰਯੁਕਤ ਕਾਫੰਰਸ ’ਚ ਕਿਹਾ ਕਿ ਇਸ ਹਮਲੇ ਨਾਲ ਅਤਵਾਦੀਆਂ ਦਾ ਕੋਈ ਸੁਪਨਾ ਸਾਕਾਰ ਹੋਣ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਹਮਲੇ ’ਚ ਜਵਾਨਾਂ ਦੇ ਸ਼ਹੀਦ ਹੋਣ ਨਾਲ ਸਾਰੇ ਦੇਸ਼ ’ਚ ਸੋਗ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਅਤਵਾਦੀਆਂ ਨੇ ਸਾਡੇ ਦੇਸ਼ ਦੇ ਸੁਰਖਿਆ ਬਲਾਂ ਨੂੰ ਨਿਸ਼ਾਨਾ ਬਣਾਇਆ ਹੈ। ਜਿਸ ਨੇ ਵੀ ਇਹ ਚੋਟ ਪਹੁੰਚਾਈ ਹੈ ਉਸ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਦੇਸ਼ ਅਜਿਹੇ ਹਮਲੇ ਨੂੰ ਕਦੇ ਭੁਲਾ ਨਹੀਂ ਸਕਦਾ।