May 13, 2026 5:52 pm

ਨਾ ਭੁਲਾਂਗੇ, ਨਾ ਮੁਆਫ਼ ਕਰਾਂਗੇ : ਸੀ.ਆਰ.ਪੀ.ਐਫ

ਨਵੀਂ ਦਿਲੀ- ਸੀ.ਆਰ.ਪੀ. ਐਫ. ਨੇ ਅਜ ਕਿਹਾ ਕਿ ਉਹ ਪੁਲਵਾਮਾ ਫਿਦਾਇਨ ਹਮਲੇ ਨੂੰ ਨਾ ਭੁਲੇਗੀ ਨਾ ਮਾਫ਼ ਕਰੇਗੀ ਤੇ ਆਪਣੇ ਸ਼ਹੀਦ ਹੋਏ 42 ਜਵਾਨਾਂ ਦਾ ਬਦਲਾ ਲੈ ਕੇ ਰਹੇਗੀ। ਜ਼ਿਕਰਯੋਗ ਹੈ ਕਿ ਇਹ ਹਮਲਾ ਜੰਮੂ ਕਸ਼ਮੀਰ ਵਿਚ ਜਵਾਨਾਂ ’ਤੇ ਸਭ ਤੋਂ ਵਡੇ ਅਤਵਾਦੀ ਹਮਲਿਆਂ ਵਿਚੋਂ ਇਕ ਹੈ। ਸੀ.ਆਰ.ਪੀ.ਐਫ. ਨੇ ਅਜ ਟਵੀਟ ਕਰਕੇ ਲਿਖਿਆ ਕਿ ਉਹ ਆਪਣੇ ਸ਼ਹੀਦ ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਖੜੀ ਹੈ ਤੇ ਇਸ ਕਾਇਰਤਾ ਭਰੇ ਹਮਲੇ ਦਾ ਬਦਲਾ ਲਿਆ ਜਾਵੇਗਾ।

Send this to a friend