ਤਪਾ ਮੰਡੀ, 14 ਫਰਵਰੀ (ਸੰਜੀਵ ਕੁਮਾਰ ਮੌੜ੍ਹ)-17ਵੀਂ ਲੋਕ ਸਭਾ ਦਾ ਚੋਣ ਬਿਗੁਲ ਵੱਜਣ ਵਾਲਾ ਹੈ ਅਤੇ ਲੋਕਾਂ ਨੂੰ ਅਪੀਲ ਹੈ ਕਿ ਅੱਜ ਤੱਕ ਦੇ ਸੰਸਦ ਮੈਂਬਰ ਅਤੇ ਪਿਛਲੇ ਪੰਜ ਸਾਲ ਆਮ ਆਦਮੀ ਪਾਰਟੀ ਵੱਲੋਂ ਆਮ ਇਨਸਾਨ ਬਣ ਕੇ ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣ ਵਾਲੇ ਪਹਿਲੀ ਵਾਰ ਸੰਸਦ ਪਹੁੰਚੇ ਭਗਵੰਤ ਮਾਨ ਵੱਲੋ ਕੀਤੇ ਵਿਕਾਸ ਕੰਮਾਂ ਸਬੰਧੀ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਆਪਣੇ ਕੀਮਤੀ ਵੋਟ ਦੇ ਅਧਿਕਾਰ ਦੀ ਵਰਤੋ ਕਰਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਗਰਗ ਨੇ ਕਰਦਿਆਂ ਕਿਹਾ ਕਿ ਭਗਵੰਤ ਮਾਨ ਜੀ ਨੇ ਕਰੀਬ ਕਰੀਬ ਆਪਣੇ ਹਿੱਸੇ ਦੀ ਸਾਰੀ ਗ੍ਰਾਂਟ ਲੋਕਾਂ ਹਵਾਲੇ ਕਰ ਦਿੱਤੀ ਹੈ ਅਤੇ ਸੰਗਰੂਰ ਹਲਕੇ ਦਾ ਕੋਈ ਅਜਿਹਾ ਪਿੰਡ,ਕਸਬਾ ਜਾ ਸ਼ਹਿਰ ਨਹੀ ਹੈ ਜਿੱਥੇ ਐਮ. ਪੀ ਫੰਡ ਵਿੱਚੋ ਗ੍ਰਾਂਟ ਨਾ ਦਿੱਤੀ ਗਈ ਹੋਵੇ।ਉਨ੍ਹਾਂ ਅੱਗੇ ਕਿਹਾ ਕਿ ਭਗਵੰਤ ਮਾਨ ਇਤਿਹਾਸ ਵਿੱਚ ਅਜਿਹੇ ਪਹਿਲੇ ਸੰਸਦ ਮੈਂਬਰ ਹਨ ਜਿਨ੍ਹਾਂ ਨੇ ਆਪਣੀਆਂ ਵੰੀਆਂ ਗ੍ਰਾਂਟਾਂ ਦਾ ਵੇਰਵਾ ਸ਼ੋਸਲ ਮੀਡੀਆ ਉੱਪਰ ਪਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਨਹੀ ਤਾਂ ਅੱਜ ਤੱਕ ਕਿਸੇ ਨੂੰ ਪਤਾ ਵੀ ਨਹੀ ਹੁੰਦਾ ਸੀ ਕਿ ਐ ੱਮ ਪੀ ਫੰਡ ਕਿਸ ਚੀਜ਼ ਦਾ ਨਾਮ ਹੈ,ਇਸ ਤੋ ਇਲਾਵਾ ਵਿਕਾਸ ਕੰਮਾਂ ਲਹੀ ਲਗਾਈ ਗ੍ਰਾਂਟ ਦਾ ਵੀ ਸਹੀ ਇਸਤੇਮਾਲ ਹੋਵੇ ਅਤੇ ਲੋਕਾਂ ਲਈ ਹੀ ਵਰਤੀ ਜਾਵੇ ਸਬੰਧੀ ਮਾਨ ਸਾਹਿਬ ਨੇ ਪਿਰਤ ਪਾਈ ਕਿ ਕਿਸੇ ਵਿਕਾਸ ਕਾਰਜ਼ ਲਈ ਰੱਖੇ ਨੀਂਹ ਪੱਥਰ ਦੇ ਉਦਘਾਟਨੀ ਸਮਾਰੋਹ ਵਾਲੇ ਦਿਨ ਹੀ ਉਸ ਕੰਮ ਦੀ ਜਵਾਬਦੇਹੀ ਨਿਰਧਾਰਿਤ ਕਰ ਦਿੰਦੇ ਸਨ ਜਦਕਿ ਅੱਜ ਤੱਕ ਬਾਬਾ ਆਦਮ ਵੇਲੇ ਦੇ ਨੀਂਹ ਪੱਥਰ ਰੁਲਦੇ ਵੇਖੇ ਜਾ ਸਕਦੇ ਹਨ ਅਤੇ ਕੰਮ ਕਾਗ਼ਜਾ ਵਿੱਚ ਹੀ ਪੂਰਾ ਕਰ ਦਿੱਤਾ ਜਾਂਦਾ ਸੀ।ਇਸ ਤੋ ਇਲਾਵਾ ਬੇਬਾਕ ਤਰੀਕੇ ਨਾਲ ਸੰਸਦ ਅੰਦਰ ਹਰ ਮੁੱਦੇ ਤੇ ਪੰਜਾਬ ਦੀ ਗੱਲ੍ਹ ਰੱਖਣੀ,ਵਿਦੇਸ਼ਾ ਵਿੱਖ ਫਸੇ ਨੌਜਵਾਨਾਂ ਨੂੰ ਸੁਰੱਖਿਅਤ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚਾਉਣਾ ਆਦਿ ਉਹ ਕੰਮ ਹਨ ਜਿਨ੍ਹਾਂ ਕਰਕੇ ਉਹ ਉਮੀਦ ਕਰਦੇ ਹਨ ਅਤੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਪਹਿਲਾਂ ਨਾਲੋ ਵੀ ਵੱਡੀ ਲੀਡ ਨਾਲ ਮਾਨ ਸਾਹਿਬ ਨੂੰ ਜਿਤਾ ਕੇ ਸੰਸਦ ਵਿੱਚ ਭੇਜਿਆ ਜਾਵੇ।