ਜਲੰਧਰ, 14 ਫ਼ਰਵਰੀ (ਪੰਜਾਬ ਟਾਇਮਜ਼ ਬਿਊਰੋ)- ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਆਗਮਨ ਪੁਰਬ ਸਬੰਧੀ 50 ਦੀਵਾਨਾਂ ਦੀ ਲੜੀ ਵਿੱਚ ਤੀਸਰਾ ਦੀਵਾਨ 16 ਫਰਵਰੀ ਰਾਤ ਨੂੰ ਢਾਡੀ ਦਰਬਾਰ ਦੇ ਰੂਪ ਵਿੱਚ ਸਜਾਇਆ ਜਾਵੇਗਾ। ਭਾਈ ਸ਼ਮਸ਼ੇਰ ਸਿੰਘ ਸ਼੍ਰੋਮਣੀ ਕਮੇਟੀ ਦਾ ਢਾਡੀ ਜੱਥਾ 7:30 ਤੋਂ 8:30 ਵਜੇ ਤੱਕ ਕੀਰਤਨ ਕਰੇਗਾ। ਇਸੇ ਤਰ੍ਹਾਂ 23 ਫ਼ਰਵਰੀ ਰਾਤ ਨੂੰ ਕਵੀ ਦਰਬਾਰ ਹੋਵੇਗਾ, ਜਿਸ ਵਿੱਚ ਰਛਪਾਲ ਸਿੰਘ ਪਾਲ (ਰਫ਼ੀ) ਡਾ. ਹਰੀ ਸਿੰਘ ਲਾਚਕ, ਰਜਿੰਦਰ ਸਿੰਘ, ਡਾ. ਸਤਬੀਰ ਸਿੰਘ, ਸਤਪਾਲ ਸਿੰਘ ਆਲਮ ਭਾਗ ਲੈਣਗੇ। ਦੀਵਾਨਾਂ ਦੀ ਸਮਾਪਤੀ ’ਤੇ ਗੁਰੂ ਕਾ ਲੰਗਰ ਵਰਤੇਗਾ। ਇਹ ਸੂਚਨਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਬੇਅੰਤ ਸਿੰਘ ਸਰਹੱਦੀ ਨੇ ਦਿੱਤੀ।