ਜੰਡੂਸਿੰਘਾ 10 ਅਪ੍ਰੈਲ (ਕੁਲਵਿੰਦਰ)-ਜੰਡੂ ਸਿੰਘਾ ਦੇ ਖੇਤਰ ਵਿੱਚ ਆਉਦੇ ਪਿੰਡ ਨੰਗਲ ਸਲੇਮਪੁਰ ਦੀ ਸਮੂਹ ਗ੍ਰਾਮ ਪੰਚਾਇਤ ਚੋ ਸਰਪੰਚ ਰਾਜ ਕੁਮਾਰ, ਪੰਚ ਸੁਖਵਿੰਦਰ ਸਿੰਘ, ਸਤਪਾਲ ਸਿੰਘ ਪੰਚ, ਰਾਜ ਕੁਮਾਰ ਪੰਚ ਤੇ ਪਿੰਡ ਕਬੂਲਪੁਰ ਦੇ ਗੁੱਜਰ ਭਾਈਚਾਰੇ ਚੋ ਬਸ਼ੀਰ ਮੁਹੰਮਦ, ਤੇ ਗੁਲਾਬਦੀਨ ਦਾ ਪਰਿਵਾਰ ਅੱਜ ਪਿੰਡ ਦੇ ਜਥੇਦਾਰ ਤੇ ਸੀਨੀਅਰ ਅਕਾਲੀ ਆਗੂ ਕੁਲਵਿੰਦਰ ਸਿੰਘ, ਜਸਵਿੰਦਰ ਸਿੰਘ, ਸਤਨਾਮ ਸਿੰਘ ਤੇ ਸਰਪੰਚ ਰਮੇਸ਼ ਲਾਲ ਦੀ ਵਿਸੇਸ਼ ਪ੍ਰੇਰਣਾਂ ਸਦਕਾ ਸ਼ੋਮਣੀ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋਏ। ਜਿਨਾਂ ਦਾ ਸਵਾਗਤ ਹਲਕਾ ਵਿਧਾਇਕ ਸਰਵਣ ਸਿੰਘ ਫਿਲੋਰ ਤੇ ਜਲੰਧਰ ਤੋ ਸ਼ੋ.ਅ.ਦਲ ਬਾਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਸ਼੍ਰੀ ਪਵਨ ਕੁਮਾਰ ਟੀਨੂੰ ਨੇ ਉਨਾਂ ਦੇ ਗਲੇ ਵਿੱਚ ਸਿਰੇਪਾਉ ਪਾ ਕੇ ਕੀਤਾ। ਇਸ ਮੋਕੇ ਸ.
ਸਰਵਣ ਸਿੰਘ ਫਿਲੋਰ ਤੇ ਟੀਨੂੰ ਨੇ ਕਿਹਾ ਕਿ ਅੱਜ ਇਹ ਪਰਿਵਾਰ ਅ. ਸ਼ੋ. ਦਲ ਵਿੱਚ ਸ਼ਾਮਲ ਹੋਣ .ਸ਼੍ਰੋ ਅ.ਦਲ ਦੀ ਹੋਰ ਮਜਬੂਤੀ ਹੋਈ ਹੈ। ਇਸ ਮੋਕੇ ਤੇ ਜਥੇਦਾਰ ਰਜਿੰਦਰ ਸਿੰਘ ਨਾਗਰਾ, ਕੋਸਲਰ ਗੁਰਦੀਪ ਸਿੰਘ ਨਾਗਰਾ ਭਰਾਵਾਂ ਨੇ ਸ਼੍ਰੋ. ਅ.ਦਲ ਨੂੰ ਅਪਾਣਾ ਕੀਮਤੀ ਵੋਟ ਦੇ ਕੇ ਜਿਤਾਉਣ ਦੀ ਅਪੀਲ ਕੀਤੀ। ਇਸ ਮੋਕੇ ਤੇ ਪਧਾਨ ਹਰਪ੍ਰੀਤ ਸਿੰਘ, ਜਰਮਨ ਦਾਸ, ਪੰਚ ਜਸਵੰਤ ਸਿੰਘ, ਪੰਚ ਚਰਨ ਦਾਸ, ਪੰਚ ਚਰਨ ਸਿੰਘ, ਪੰਚ ਲਖਵੀਰ ਕੋਰ, ਨੰਬਰਾਦਰ ਸੁਰਿੰਦਰਪਾਲ ਸਿੰਘ, ਜਸਵੰਤ ਸਿੰਘ, ਜਸਪਾਲ ਸਿੰਘ ਚੀਮਾਂ, ਜਸਵਿੰਦਰ ਲੱਡੂ, ਰੂਪ ਲਾਲ, ਸੁਰਿੰਦਰ ਸਿੰਘ ਸਰਪੰਚ ਸ਼ੇਰਪੁਰ, ਕਰਮ ਸਿੰਘ, ਸਵਰਨ ਸਿੰਘ, ਤੇ ਸਰੋਆ ਪਰਿਵਾਰ ਦੇ ਸਮੂਹ ਮੈਬਰ ਹਾਜਰ ਸਨ।



