Skip to content
Independent perspectives. Global stories.
BREAKING

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲਾ ਏਜੰਟ ਵੱਡੀ ਗਿਣਤੀ ’ਚ ਪਾਸਪੋਰਟਾਂ ਸਮੇਤ ਗ੍ਰਿਫਤਾਰ

Share this story

image ਜ¦ਧਰ, 10 ਅਪ੍ਰੈਲ (ਪੀ.ਟੀ.)-ਜ¦ਧਰ ਸਿਟੀ ਪੁਲਿਸ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਇਕ ਏਜੰਟ ਨੂੰ ਵੱਡੀ ਗਿਣਤੀ ਵਿਚ ਪਾਸਪੋਰਟਾਂ ਸਮੇਤ ਗ੍ਰਿਫਤਾਰ ਕੀਤਾ ਹੈ । ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਏ.ਸੀ.ਪੀ.ਮਾਡਲ ਟਾਊਨ ਸ੍ਰੀ ਮਨਪ੍ਰੀਤ ਸਿੰਘ ਢਿਲੋਂ ਅਤੇ ਥਾਣਾ ਡਵੀਜ਼ਨ ਨੰਬਰ 7 ਦੇ ਮੁ¤ਖ ਥਾਣਾ ਅਫ਼ਸਰ ਇੰਸਪੈਕਟਰ ਹਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਏ.ਐਸ.ਆਈ.ਰਣਜੀਤ ਸਿੰਘ ਨੇ  ਦਿਨੇਸ਼ ਕੁਮਾਰ ਪੁ¤ਤਰ ਵੇਦ ਮਿੱਤਲ ਚੱਢਾ ਵਾਸੀ ਮਕਾਨ ਨੰਬਰ 828 ਅਰਬਨ ਅਸਟੇਟ ਫੇਜ਼ 1 ਦੀ ਦਰਖਾਸਤ ਤੇ ਕਾਰਵਾਈ ਕਰਦਿਆਂ ਸ਼ਾਲੀਮਾਰ ਇੰਟਰਪਰਾਜ਼ਿਜ਼ ਫੇਜ 1 ਸਾਹਮਣੇ ਗੀਤਾ ਮੰਦਿਰ ਜ¦ਧਰ ਵਿਚ ਬੈਠੇ ਸੁਰਜੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਕਲੇਰ ਵਾਲਾ ਥਾਥਾ ਮੱਤੇਵਾਲ

ਜ਼ਿਲ੍ਹਾ ਅੰਮ੍ਰਿਤਸਰ ਨੂੰ ਵੱਡੀ ਮਾਤਰਾ ਵਿਚ ਪਾਸਪੋਰਟਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਜਦਕਿ ਉਸ ਦੇ ਦੂਜੇ ਸਾਥੀ ਰਜੇਸ਼ ਕੁਮਾਰ ਉਰਫ਼ ਸੋਨੂੰ ਪੁੱਤਰ ਬਾਲਕ ਨਾਥ ਵਾਸੀ ਮਹਿਤਾ ਚੌਕ ਜ਼ਿਲ੍ਰਾ ਅੰਮ੍ਰਿਤਸਰ ਅਤੇ ਬੱਬਲੂ  ਪਿੰਡ ਕੋਟਲਾ ਥਾਣਾ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ।
ਉਨ੍ਹਾਂ ਦੱਸਿਆ ਕਿ ਇਹ ਲੋਕ ਸਿੰਗਾਪੁਰ ਦੋ ਸਾਲ ਦੇ ਵਰਕ ਪਰਮਿਟ ਤੇ ਭੇਜਣ ਬਦਲੇ 2 ਲੱਖ ਰੁਪਏ ਲੈਂਦੇ ਸਨ ਅਤੇ ਉਹ 60 ਹਜ਼ਾਰ ਰੁਪਏ ਦਫ਼ਤਰ ਵਿਚ ਅਤੇ ਬਾਕੀ 1.40 ਲੱਖ ਰੁਪਏ 10-10 ਹਜਾਰ ਰੁਪਏ ਦੀਆਂ ਕਿਸ਼ਤਾਂ ਵਿਚ ਸਿੰਗਾਪੁਰ ਵਿਚ ਕੱਟਦੇ ਸਨ। ਦਿਨੇਸ਼ ਕੁਮਾਰ ਨੇ ਆਪਣੀ ਦਰਖਾਸਤ ਵਿਚ ਦੱਸਿਆ ਕਿ ਉਨ੍ਹਾਂ ਨੇ ਉਸ ਪਾਸੋਂ 28500 ਰੁਪਏ ਲਏ ਪਰੰਤੂ ਉਸ ਨੂੰ ਸਿੰਗਾਪੁਰ ਨਹੀਂ ਭੇਜਿਆ ਤੇ ਨਾ ਹੀ ਪੈਸੇ ਵਾਪਿਸ ਕੀਤੇ। ਸੁਰਜੀਤ ਸਿੰਘ ਖਿਲਾਫ ਪਰਚਾ ਦਰਜ ਕਰਕੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ ਜਦਕਿ ਦੂਸਰਿਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।

WRITTEN BY