Skip to content
Independent perspectives. Global stories.
BREAKING

ਦਿੱਲੀ, ਚੰਡੀਗੜ੍ਹ, ਹਰਿਆਣਾ ਸਮੇਤ 11 ਸੂਬਿਆਂ ’ਚ ਹੋਇਆ ਮਤਦਾਨ

Share this story

91 ਸੀਟਾਂ ਲਈ 1418 ਉਮੀਦਵਾਰਾਂ ਦੀ ਸਿਆਸੀ ਕਿਸਮਤ ਈ.ਵੀ.ਐ¤ਮ. ’ਚ ਹੋਈ ਬੰਦ
image ਨਵੀਂ ਦਿੱਲੀ/ਚੰਡੀਗੜ੍ਹ, 10 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਲੋਕ ਸਭਾ ਚੋਣਾਂ ਦੇ ਤੀਸਰੇ ਪੜਾਅ ਅਧੀਨ ਅੱਜ ਦਿੱਲੀ, ਹਰਿਆਣਾ ਸਮੇਤ 11 ਸੂਬਿਆਂ ਦੀਆਂ 91 ਸੀਟਾਂ ’ਤੇ ਸ਼ਾਂਤੀਪੂਰਨ ਮਤਦਾਨ ਹੋਇਆ। ਚੰਡੀਗੜ੍ਹ ਸਮੇਤ ਤਿੰਨ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਵੀ ਵੋਟਿੰਗ ਹੋਈ। ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪਈਆਂ। ਇਸ ਦੌਰਾਨ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਗਏ ਸਨ। ਚੋਣ ਨਤੀਜਿਆਂ ਦਾ ਐਲਾਨ 16 ਮਈ ਨੂੰ ਕੀਤਾ ਜਾਵੇਗਾ। ਚੰਡੀਗੜ੍ਹ ’ਚ ਹੋਇਆ ਸ਼ਾਂਤੀਪੂਰਨ ਮਤਦਾਨ : ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿਚ ਲੋਕਾਂ ਨੇ ਭਾਰੀ ਗਿਣਤੀ ਵਿਚ ਆਪਣੇ ਵੋਟ ਦੇ ਅਧਿਕਾਰ ਦੇ ਵਰਤੋਂ ਕੀਤੀ ਗਈ। ਚੋਣ ਬੂਥਾਂ ਦੇ ਬਾਹਰ ਵੋਟਰਾਂ ਦੀਆਂ ¦ਬੀਆਂ-¦ਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ। ਇਸ ਦੌਰਾਨ

ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਚੰਡੀਗੜ੍ਹ ਤੋਂ 17 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਨ੍ਹਾਂ ਵਿਚੋਂ ਅੱਠ ਉਮੀਦਵਾਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਹਨ ਅਤੇ 9 ਆਜ਼ਾਦ ਹਨ। ਇਥੇ ਪ੍ਰਮੁੱਖ ਮੁਕਾਬਲਾ ਕਾਂਗਰਸ ਦੇ ਪਵਨ ਕੁਮਾਰ ਬਾਂਸਲ, ਭਾਜਪਾ ਦੀ ਕਿਰਨ ਖੇਰ ਅਤੇ ਆਮ ਆਦਮੀ ਪਾਰਟੀ ਦੀ ਗੁਲ ਪਨਾਗ ਵਿਚਕਾਰ ਬਣਿਆ ਹੋਇਆ ਹੈ। ਬਾਕੀ ਉਮੀਦਵਾਰਾਂ ਵਿਚੋਂ ਬਸਪਾ ਦੀ ਜੰਨਤ ਜਹਾਂ ਸਖ਼ਤ ਟੱਕਰ ਦੇਣ ਲਈ ਤਿਆਰ ਹੈ। ਇਸ ਤੋਂ ਇਲਾਵਾ ਇਥੇ ਜਨਤਾ ਦਲ ਵੱਲੋਂ ਸੁਰਿੰਦਰ ਭਾਰਤਵਾਜ, ਸੀ.ਪੀ.ਆਈ ਐਮ.ਐਲ ਵੱਲੋਂ ਕੰਵਲਜੀਤ ਸਿੰਘ, ਹਿੰਦੋਸਤਾਨ ਏਕਤਾ ਪਾਰਟੀ ਵੱਲੋਂ ਧਰਮਿੰਦਰ ਸਿੰਘ, ਇਨਕਲਾਬੀ ਵਿਕਾਸ ਦਲ ਵਲੋਂ ਕੇ.ਐਲ ਬਾਂਸਲ ਅਤੇ ਹਿੰਦੋਸਤਾਨ ਕ੍ਰਾਂਤੀਕਾਰੀ ਦਲ ਵੱਲੋਂ ਅਮਰਜੀਤ ਕੌਰ ਚੋਣ ਲੜ ਰਹੇ ਹਨ। ਵੋਟਾਂ ਦੀ ਗਿਣਤੀ 16 ਮਈ ਨੂੰ ਹੋਵੇਗੀ। ਚੰਡੀਗੜ੍ਹ ਲੋਕ ਸਭਾ ਹਲਕੇ ਦੇ ਕੁੱਲ 6,143,938 ਵੋਟਰਾਂ ਵਿਚੋਂ 3,32,888 ਪੁਰਸ਼ ਅਤੇ 2,81,050 ਮਹਿਲਾਵਾਂ ਹਨ। ਚੰਡੀਗੜ੍ਹ ਤੋਂ ਕਾਂਗਸ ਨੇ ਸੱਤ ਵਾਰੀ ਚੋਣ ਜਿੱਤੀ ਹੈ, ਇਸ ਵਿਚੋਂ ਚਾਰ ਵਾਰੀ ਪਵਨ ਕੁਮਾਰ ਬਾਂਸਲ ਚੁਣੇ ਗਏ ਹਨ।
ਦਿੱਲੀ ਵਿਚ ਲੋਕਾਂ ਨੇ ਦਿਖਾਇਆ ਭਾਰੀ ਉਤਸ਼ਾਹ : ਦਿੱਲੀ ਵਿਚ ਮਤਦਾਨ ਸਵੇਰੇ 7 ਵਜੇ ਸ਼ੁਰੂ ਹੋ ਗਿਆ ਸੀ। ਇਥੇ 150 ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫੈਸਲਾ ਅੱਜ ਸ਼ਾਮ 6 ਵਜੇ ਤੱਕ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ ਵਿਚ ਬੰਦ ਹੋ ਗਿਆ। ਕੁੱਲ ਮਿਲਾ ਕੇ ਇਥੇ ਮਤਦਾਨ ਸ਼ਾਂਤੀਪੂਰਨ ਰਿਹਾ। ਦਿੱਲੀ ਵਿਚ ਇਸ ਵਾਰੀ ਸਖ਼ਤ ਮੁਕਾਬਲਾ ਹੈ। ਇਥੇ ਕਾਂਗਰਸ ਦੇ ਕਪਿਲ ਸਿੱਬਲ, ਅਜੇ ਮਾਕਨ, ਜੇ.ਪੀ. ਅਗਰਵਾਲ ਅਤੇ ਸੰਦੀਪ ਦੀਕਸ਼ਿਤ, ਭਾਜਪਾ ਦੇ ਹਰਸ਼ਵਰਧਨ, ਮੀਨਾਕਸ਼ੀ ਲੇਖੀ ਅਤੇ ਭੋਜਪੁਰੀ ਗਾਇਕ ਮਨੋਜ ਤਿਵਾੜੀ, ਆਮ ਆਦਮੀ ਪਾਰਟੀ ਦੇ ਰਾਜਮੋਹਨ ਗਾਂਧੀ, ਜਰਨੈਲ ਸਿਘ ਅਤੇ ਰਾਖੀ ਬਿੜਲਾ ਸਮੇਤ ਹੋਰਨਾਂ ਦਾ ਭਵਿੱਖ ਦਾਅ ’ਤੇ ਲੱਗਾ ਹੋਇਆ ਹੈ।
ਹਰਿਆਣਾ ’ਚ 10 ਸੀਟਾਂ ਲਈ ਹੋਇਆ ਮਤਦਾਨ : ਦੂਸਰੇ ਪਾਸੇ ਗਵਾਂਢੀ ਸੂਬੇ ਹਰਿਆਣਾ ਦੀਆਂ 10 ਸੀਟਾਂ ਲਈ ਵੀ ਅੱਜ ਮਤਦਾਨ ਹੋਇਆ। ਇਥੇ ਕਾਂਗਰਸ, ਭਾਜਪਾ-ਹਰਿਆਣਾ ਜਨਹਿੱਤ ਕਾਂਗਰਸ ਗਠਜੋੜ, ਇੰਡੀਅਨ ਨੈਸ਼ਨਲ ਲੋਕ ਦਲ ਅਤੇ ਆਮ ਆਦਮੀ ਪਾਰਟੀ ਵਿਚਾਲੇ ਸਖ਼ਤ ਮੁਕਾਬਲਾ ਹੈ।
ਉਤਰ ਪ੍ਰਦੇਸ਼ ਦੀਆਂ 10 ਸੀਟਾਂ ’ਤੇ ਹੋਈ ਵੋਟਿੰਗ : ਉਤਰ ਪ੍ਰਦੇਸ਼ ਦੀਆਂ ਕੁੱਲ 80 ਸੀਟਾਂ ਵਿਚੋਂ 10 ਸੀਟਾਂ ਲਈ ਅੱਜ ਮਤਦਾਨ ਹੋਇਆ। ਇਥੇ ਵੋਟਰਾਂ ਦੀਆਂ ¦ਬੀਆਂ ¦ਬੀਆਂ ਲਾਈਨਾਂ ਦੇਖੀਆਂ ਗਈਆਂ। ਇਥੇ ਜਿਹੜੀਆਂ ਸੀਟਾਂ ’ਤੇ ਮਤਦਾਨ ਹੋਇਆ ਉਨ੍ਹਾਂ ਵਿਚ ਦੰਗਾਗ੍ਰਸਤ ਸੰਵੇਦਨਸ਼ੀਲ ਹਲਕਾ ਮੁਜ਼ੱਫਰਨਗਰ, ਸਹਾਰਨਪੁਰ, ਕੈਰਾਨਾ, ਅਲੀਗੜ੍ਹ, ਬਿਜਨੌਰ, ਮੇਰਠ, ਬਾਘਪਤ, ਗਾਜ਼ੀਆਬਾਦ, ਗੌਤਮਬੁੱਧ ਨਗਰ ਤੇ ਬੁ¦ਦਸ਼ਹਿਰ ਸ਼ਾਮਿਲ ਹਨ।
ਹੋਰਨਾਂ ਸੂਬਿਆਂ ’ਚ ਵੀ ਹੋਇਆ ਮਤਦਾਨ : ਇਸ ਤੋਂ ਇਲਾਵਾ ਜਿਹੜੇ ਹੋਰਨਾਂ ਸੂਬਿਆਂ ਵਿਚ ਮਤਦਾਨ ਹੋਇਆ। ਉਨ੍ਹਾਂ ਵਿਚ ਬਿਹਾਰ ਦੀਆਂ 40 ਵਿਚੋਂ 6 ਸੀਟਾਂ, ਕੇਰਲਾ ਦੀਆਂ ਸਾਰੀਆਂ 20 ਸੀਟਾਂ, ਉੜੀਸਾ ਵਿਚ ਤੀਸਰੇ ਪੜਾਅ ਤਹਿਤ 10 ਲੋਕ ਸਭਾ ਤੇ 70 ਵਿਧਾਨ ਸਭਾ ਹਲਕਿਆਂ ਅਤੇ ਮੱਧ ਪ੍ਰਦੇਸ਼ ਦੀਆਂ 9 ਸੀਟਾਂ ਉਪਰ ਵੀ ਵੋਟਾਂ ਪਾਈਆਂ ਗਈਆਂ। ਇਨ੍ਹਾਂ ਸੂਬਿਆਂ ਵਿਚ ਵੋਟਾਂ ਦੇ ਮੱਦੇਨਜ਼ਰ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਇਸ ਤੋਂ ਇਲਾਵਾ ਇਥੇ ਮਤਦਾਤਾਵਾਂ ਨੇ ਭਾਰੀ ਗਿਣਤੀ ਵਿਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਨ੍ਹਾਂ ਸੂਬਿਆਂ ਵਿਚ ਵੋਟਾਂ ਦੀ ਗਿਣਤੀ 16 ਮਈ ਨੂੰ ਹੋਵੇਗੀ।

WRITTEN BY