Skip to content
Independent perspectives. Global stories.
BREAKING

ਅਸਲੀ ਬਦਲੇ ਕੱਚ ਦਾ ਮੋਬਾਇਲ ਵੇਚ ਕੇ ਤੁਰਦਾ ਬਣਿਆ

Share this story

image ਮਾਛੀਵਾੜਾ ਸਾਹਿਬ, 10 ਅਪ੍ਰੈਲ (ਕਰਮਜੀਤ ਸਿੰਘ ਆਜ਼ਾਦ)-ਠੱਗਾਂ ਵੱਲੋਂ ਭੋਲੇ ਭਾਲੇ ਲੋਕਾਂ ਨਾਲ ਠੱਗੀ ਮਾਰਨ ਦੇ ਵੀ ਨਵੇਂ ਨਵੇਂ ਤਰੀਕੇ ਲੱਭੇ ਜਾ ਰਹੇ ਹਨ ਤੇ ਅੱਜ ਇੱਕ ਨਿਵੇਕਲੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਜਦੋਂ ਇੱਕ ਗਰੀਬ ਪ੍ਰਵਾਸੀ ਮਜ਼ਦੂਰ ਨੂੰ ਰਾਹ ਤੁਰਿਆ ਜਾਂਦਾ ਵਿਅਕਤੀ ਅਸਲੀ ਬਦਲੇ ਕੱਚ ਦਾ ਮੋਬਾਇਲ ਵੇਚ ਕੇ ਤੁਰਦਾ ਬਣਿਆ ਤੇ ਇਸ ਵਿਚਾਰੇ ਨਾਲ ਠੱਗੀ ਹੋ ਗਈ। ਠੱਗੀ ਦਾ ਸ਼ਿਕਾਰ ਹੋਏ ਇੱਕ ਸ਼ੈਲਰ ਵਿਚ ਕੰਮ ਕਰਦੇ ਰਾਹੁਲ ਨੇ ਦੱਸਿਆ ਕਿ ਉਹ ਸਮਰਾਲਾ ਰੋਡ ਤੇ ਪੈਦਲ ਹੀ ਮੇਨ ਚੌਂਕ ਵੱਲ ਮੋਬਾਇਲ ਲੈਣ ਜਾ ਰਿਹਾ ਸੀ ਤੇ ਰਾਸਤੇ ਵਿਚ ਉਨਾਂ ਨੂੰ ਇੱਕ ਵਿਅਕਤੀ ਮਿਲਿਆ ਤੇ ਉਸਨੇ ਕਿਹਾ ਕਿ ਜੇਕਰ ਪੁਰਾਣਾ ਵਧੀਆ ਮੋਬਾਇਲ ਲੈਣਾ ਹੈ ਤਾਂ ਉਸਨੂੰ ਸਸਤੇ ਭਾਅ ਦੇ ਸਕਦਾ ਹੈ। ਉਸ ਠੱਗ ਵੱਲੋਂ ਉਸਨੂੰ ਇੱਕ ਵਧੀਆ ਉਚ ਕੁਆਲਿਟੀ ਦਾ ਪੁਰਾਣਾ ਮੋਬਾਇਲ ਦਿਖਾਇਆ

ਗਿਆ ਤੇ ਉਸਦੀ ਕੀਮਤ ਕੇਵਲ 3500 ਰੁਪਏ ਮੰਗੀ ਤੇ 2500 ਰੁਪਏ ਵਿਚ ਸੌਦਾ ਤੈਅ ਹੋ ਗਿਆ। ਰਾਹੁਲ ਨੇ ਦੱਸਿਆ ਕਿ ਉਸ ਸਮੇਂ ਉਸ ਕੋਲ ਕੇਵਲ 800 ਰੁਪਏ ਸਨ ਤੇ ਉਸਨੇ ਠੱਗ ਨੂੰ ਇਹ ਪੈਸੇ ਦੇ ਦਿੱਤੇ ਤੇ ਬਾਕੀ ਪੈਸੇ ਇੱਕ ਹਫ਼ਤੇ ਬਾਅਦ ਦੇਣ ਦਾ ਵਾਅਦਾ ਕਰ ਲਿਆ ਤੇ ਠੱਗ ਨੇ ਉਸਨੂੰ ਇੱਕ ਛੋਟੇ ਜਿਹੇ ਬੈਗ ਵਿਚ ਪਾ ਕੇ ਮੋਬਾਇਲ ਦੇ ਦਿੱਤਾ ਤੇ ਕਿਹਾ ਕਿ ਇਸਨੂੰ ਘਰ ਜਾ ਕੇ ਖੋਲੀਂ। ਰਾਹੁਲ ਨੇ ਸਸਤੇ ਭਾਅ ਵਿਚ ਮਿਲਿਆ ਮੋਬਾਇਲ ਜਦੋਂ ਘਰ ਜੇ ਕੇ ਦੇਖਿਆ ਤਾਂ ਬੈਗ ਵਿਚੋਂ ਦਿਖਾਏ ਗਏ ਮੋਬਾਇਲ ਦੀ ਜਗ੍ਹਾ ਕੱਚ ਦਾ ਮੋਬਾਇਲ ਦੀ ਸ਼ਕਲ ਵਰਗਾ ਟੁਕੜਾ ਸੀ ਤੇ ਉਹ ਦੇਖ ਕੇ ਹੈਰਾਨ ਪ੍ਰੇਸ਼ਾਨ ਹੋ ਗਿਆ। ਇਸ ਠੱਗੀ ਦੀ ਲੋਕਾਂ ਵਿਚ ਕਾਫੀ ਚਰਚਾ ਪਾਈ ਜਾ ਰਹੀ ਹੈ।

WRITTEN BY