Skip to content
Independent perspectives. Global stories.
BREAKING

ਅਰਜੁਨ ਬਾਦਲ ਨੇ ਮੰਗੀਆਂ ਆਪਣੇ ਪਿਤਾ ਮਨਪ੍ਰੀਤ ਬਾਦਲ ਦੇ ਹੱਕ ’ਚ ਵੋਟਾਂ

Share this story

image ਮੌੜ ਮੰਡੀ, 10 ਅਪ੍ਰੈਲ (ਪ੍ਰਦੀਪ ਕੁਮਾਰ, ਮਨਦੀਪ ਸਿੰਘ ਘੁੰਮਣ)-ਹਲਕਾ ਬਠਿੰਡਾ ਦੇ ਪਿੰਡ ਘੁੰਮਣ ਕਲਾਂ ਵਿਖੇ ਅਰਜਨ ਸਿੰਘ ਬਾਦਲ ਵੱਲੋਂ ਆਪਣੇ ਪਿਤਾ ਸ. ਮਨਪ੍ਰੀਤ ਸਿੰਘ ਬਾਦਲ ਦੇ ਹੱਕ ਵਿੱਚ ਵੋਟਾ ਮੰਗੀਆ ਅਤੇ ਅਰਜਨ ਸਿੰਘ ਬਾਦਲ ਵੱਲੋਂ ਇਸ ਮੌਕੇ ਉਨ੍ਹਾਂ ਇੱਕ ਵੱਡੀ ਗਿਣਤੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੌਜੂਦਾ ਸਮੇ ਪੰਜਾਬ ਵਿੱਚ ਮੁੱਖ ਮੰਤਰੀ ਦੇ ਪਰਿਵਾਰ ਦਾ ਜੋ ਰਾਜ ਉਹ ਇੱਕ ਜ਼ੁਲਮ ਦਾ ਰਾਜ ਹੈ ਅਤੇ ਇਤਹਾਸ ਦੱਸਦਾ ਹੈ ਕਿ ਜ਼ੁਲਮ ਦਾ ਰਾਜ ਕਦੇ ਵੀ ਜਿਆਦਾ ਦੇਰ ਤੱਕ ਨਹੀ ਚਲ ਸਕਦਾ। ਇਸ ਮੌਕੇ ਉਨ੍ਹਾਂ ਇਕੱਤਰ ਲੋਕਾਂ ਨੂੰ ਕਿਹਾ ਕਿ ਆਉਣ ਵਾਲੀ 30 ਤਾਰੀਕ ਨੂੰ ਉਹ ਕੁਰਬਾਨੀਆਂ ਦੇ ਕੇ ਪ੍ਰਾਪਤ ਕੀਤੇ ਗਏ ਵੋਟ ਦੇ ਅਧਿਕਾਰ ਦੀ ਵਰਤੋ ਸੋਚ ਸਮਝ ਕੇ ਕਰਨ ਨਾ ਕਿ ਛੋਟੇ ਛੋਟੇ ਨਿੱਜੀ ਮੁਫਾਦਾਂ ਧਿਆਨ ਵਿੱਚ

ਰੱਖ ਕੇ ਵੋਟ ਗਲਤ ਪਾਰਟੀ ਨੂੰ ਨਾ ਪਾਉਣ ਬਾਰੇ ਆਖਿਆ ਅਤੇ ਸ: ਅਰਜਨ ਸਿੰਘ ਬਾਦਲ ਵੱਲੋ ਵੋਟਰਾ ਨੂੰ ਬੇਨਤੀ ਕੀਤੀ ਗਈ ਕਿ ਜੇਕਰ ਤੁਸੀ ਪੰਜਾਬ ਨੂੰ ਖੁਸਹਾਲ ਵੇਖਣਾ ਚਾਹੁੰਦੇ ਹੋ ਤਾ ਸ. ਮਨਪ੍ਰੀਤ ਸਿੰਘ ਬਾਦਲ ਨੂੰ ਵੋਟਾ ਪਾ ਕੇ ਕਾਮਯਾਬ ਕਰੋ। ਇਸ ਮੋਕੇ ਭੁਪਿੰਦਰ ਸਿੰਘ ਗੋਰਾ ਕਾਗਰਸੀ ਆਗੂ ਵੱਲੋ ਬੋਲਦੇ ਹੋਏ ਆਖਿਆ ਕਿ ਅਸੀ ਸ: ਮਨਪ੍ਰੀਤ ਸਿੰਘ ਬਾਦਲ ਵੱਡੀ ਗਿਣਤੀ ਵਿੱਚ ਵੋਟਾ ਪਾ ਕੇ ਜਿਤਾਵਾਗੇ ਅਤੇ ਇਸ ਜੁਲਮ ਦੇ ਰਾਜ ਦਾ ਖਾਤਮਾ ਕਰਾਗੇ। ਇਸ ਮੌਕੇ ਗੋਲੂ ਸਿੰਘ ਉਰਫ ਬਿੱਲਾ, ਮੀਤਾ ਸਿੰਘ ਚਹਿਲ, ਮੈਗੋ ਸਿੰਘ ਸਿੱਧੂ, ਗੋਗੀ ਸਿੰਘ, ਵਿੱਕੀ ਸਿੰਘ ਡਿੱਖ, ਜੀਤੂ ਸਿੰਘ ਕੁਲਾਰ, ਧਰਮਵੀਰ ਸਿੰਘ ਜੈਲਦਾਰ , ਹਰਪ੍ਰੀਤ ਸਿੰਘ ਘਰਾਗਣਾ ਵੱਲੋ ਸ: ਅਰਜਨ ਸਿੰਘ ਬਾਦਲ ਦਾ ਸਤਿਕਾਰ ਕਰਦੇ ਹੋਏ ਉਹਨਾ ਨੂੰ ਦੋ ਜਗ੍ਹਾਂ ਤੇ ਲੱਡੂਆ ਨਾਲ ਤੋਲਿਆ ਅਤੇ ਇਸ ਮੋਕੇ ਵੱਡੀ ਗਿਣਤੀ ਵਿੱਚ ਸਮਰੱਥਕ ਹਾਜ਼ਰ ਸਨ।

WRITTEN BY