ਨਵੀਂ ਦਿੱਲੀ/ਚੰਡੀਗੜ੍ਹ, 9 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਲੋਕ ਸਭਾ ਚੋਣਾਂ ਦੇ ਤੀਸਰੇ ਪੜਾਅ ਦੇ ਤਹਿਤ 10 ਅਪ੍ਰੈਲ ਨੂੰ ਦਿੱਲੀ, ਚੰਡੀਗੜ੍ਹ, ਉ¤ਤਰ ਪ੍ਰਦੇਸ਼ ਅਤੇ ਹਰਿਆਣਾ ਸਮੇਤ 14 ਰਾਜਾਂ ਦੀਆਂ 91 ਸੀਟਾਂ ਲਈ ਵੋਟਰ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਇਸ ਪੜਾਅ ਵਿੱਚ ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਕਈ ਚਰਚਿਤ ਆਗੂਆਂ ਦੀ ਕਿਸਮਤ ਦਾ ਫੈਸਲਾ ਹੋਣਾ ਹੈ। ਦਿੱਲੀ ਦੀਆਂ ਸਾਰੀਆਂ 7 ਸੀਟਾਂ ਉ¤ਪਰ ਵੋਟਾਂ ਪੈਣਗੀਆਂ। ਇੱਥੇ ਕੇਂਦਰੀ ਮੰਤਰੀ ਕਪਿੱਲ ਸਿੱਬਲ, ਸਾਬਕਾ ਕੇਂਦਰੀ ਮੰਤਰੀ ਅਜੇ ਮਾਕਨ, ਕਾਂਗਰਸ ਆਗੂ ਸੰਦੀਪ ਦੀਕਸ਼ਤ, ਭਾਜਪਾ ਬੁਲਾਰਾ ਮਿਨਾਕਸ਼ੀ ਲੇਖੀ, ਭੋਜਪੁਰੀ ਗਾਇਕ ਮਨੋਜ ਤਿਵਾੜੀ, ਦਿੱਲੀ ਭਾਜਪਾ ਪ੍ਰਦੇਸ਼ ਦੇ ਪ੍ਰਧਾਨ ਡਾ. ਹਰਸ਼ਵਰਧਨ, ਆਪ ਨੇਤਾ ਰਾਜ ਮੋਹਨ
ਗਾਂਧੀ ਅਤੇ ਸਾਬਕਾ ਪੱਤਰਕਾਰ ਆਸ਼ੂਤੋਸ਼ ਚੋਣ ਮੈਦਾਨ ਵਿੱਚ ਹਨ।
ਚੰਡੀਗੜ੍ਹ ਲੋਕ ਸਭਾ ਹਲਕੇ ਲਈ ਭਲਕੇ 10 ਅਪ੍ਰੈਲ ਨੂੰ ਵੋਟਾਂ ਪਾਈਆਂ ਜਾਣਗੀਆਂ। ਇਸ ਵਾਰ 6,13,938 ਮਤਦਾਤਾ ਆਪਣੇ ਹੱਕ ਦਾ ਇਸਤੇਮਾਲ ਕਰਨਗੇ। ਚੰਡੀਗੜ੍ਹ ਤੋਂ 17 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਨ੍ਹਾਂ ਵਿਚੋਂ ਅੱਠ ਉਮੀਦਵਾਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਹਨ ਅਤੇ 9 ਆਜ਼ਾਦ ਹਨ। ਇਸ ਤੋਂ ਪਹਿਲਾਂ ਕੱਲ੍ਹ ਸ਼ਾਮ 6 ਵਜੇ ਇਥੇ ਚੋਣ ਪ੍ਰਚਾਰ ਬੰਦ ਹੋ ਗਿਆ ਸੀ। ਵੋਟਾਂ ਦੇ ਮੱਦੇਨਜ਼ਰ ਸ਼ਹਿਰ ਵਿਚ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਮੁੱਖ ਮੁਕਾਬਲਾ ਕਾਂਗਰਸ ਦੇ ਪਵਨ ਕੁਮਾਰ ਬਾਂਸਲ, ਭਾਜਪਾ ਦੀ ਕਿਰਨ ਖੇਰ ਅਤੇ ਆਮ ਆਦਮੀ ਪਾਰਟੀ ਦੀ ਗੁਲ ਪਨਾਗ ਵਿਚਕਾਰ ਬਣਿਆ ਹੋਇਆ ਹੈ। ਬਾਕੀ ਉਮੀਦਵਾਰਾਂ ’ਚੋਂ ਬਸਪਾ ਦੀ ਜੰਨਤ ਜਹਾਂ ਸਖ਼ਤ ਟੱਕਰ ਦੇਣ ਲਈ ਤਿਆਰ ਹੈ। ਇਸ ਤੋਂ ਇਲਾਵਾ ਇਥੇ ਜਨਤਾ ਦਲ ਵੱਲੋਂ ਸੁਰਿੰਦਰ ਭਾਰਤਵਾਜ, ਸੀ.ਪੀ.ਆਈ ਐਮ.ਐਲ ਵੱਲੋਂ ਕੰਵਲਜੀਤ ਸਿੰਘ, ਹਿੰਦੋਸਤਾਨ ਏਕਤਾ ਪਾਰਟੀ ਵੱਲੋਂ ਧਰਮਿੰਦਰ ਸਿੰਘ, ਇਨਕਲਾਬੀ ਵਿਕਾਸ ਦਲ ਵਲੋਂ ਕੇ.ਐਲ ਬਾਂਸਲ ਅਤੇ ਹਿੰਦੋਸਤਾਨ ਕ੍ਰਾਂਤੀਕਾਰੀ ਦਲ ਵੱਲੋਂ ਅਮਰਜੀਤ ਕੌਰ ਚੋਣ ਲੜ ਰਹੇ ਹਨ। ਵੋਟਾਂ ਦੀ ਗਿਣਤੀ 16 ਮਈ ਨੂੰ ਹੋਵੇਗੀ।
ਚੰਡੀਗੜ੍ਹ ਲੋਕ ਸਭਾ ਹਲਕੇ ਦੇ ਕੁੱਲ 6,143,938 ਵੋਟਰਾਂ ਵਿਚੋਂ 3,32,888 ਪੁਰਸ਼ ਅਤੇ 2,81,050 ਮਹਿਲਾਵਾਂ ਹਨ। ਚੰਡੀਗੜ੍ਹ ਤੋਂ ਕਾਂਗਸ ਨੇ ਸੱਤ ਵਾਰੀ ਚੋਣ ਜਿੱਤੀ ਹੈ, ਇਸ ਵਿਚੋਂ ਚਾਰ ਵਾਰੀ ਪਵਨ ਕੁਮਾਰ ਬਾਂਸਲ ਚੁਣੇ ਗਏ ਹਨ।



