Skip to content
Independent perspectives. Global stories.
BREAKING

ਪੂਰੇ ਦੇਸ਼ ’ਚੋਂ ਮੋਦੀ ਸਮੇਤ ਭਾਜਪਾ ਦੀ ਲਹਿਰ ਖਤਮ ਹੋ ਚੁੱਕੀ ਹੈ : ਭੱਠਲ

Share this story

image ਲਹਿਰਾਗਾਗਾ, 9 ਅਪ੍ਰੈਲ (ਸੁਨੀਲ ਗੋਇਲ, ਦਿਆ ਸਿੰਘ ਚੋਟੀਆਂ)-ਅਕਾਲੀ ਦਲ ਬਾਦਲ ਭਾਜਪਾ ਨਾਲ ਦੋਗਲੀ ਨੀਤੀ ਅਪਣਾ ਰਿਹਾ ਹੈ ਕਿਉਂਕਿ ਇੱਥੇ ਭਾਂਜਪਾ ਦੀ ਤਾਰੀਫ ਕਰਦੇ ਹਨ। 10 ਕਿਲੋਮੀਟਰ ਦੂਰ ਹਰਿਆਣੇ ਚ ਜਾ ਕੇ ਭਾਜਪਾ ਨੂੰ ਭੰਡਦੇ ਹਨ ਤੇ ਦੇਵੀ ਲਾਲ, ਓਮ ਪ੍ਰਕਾਸ਼ ਚੋਟਾਲਾ ਦੇ ਗੁਣਗਾਣ ਕਰਦੇ ਨਹੀਂ ਥੱਕਦੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਇਸ ਹਲਕੇ ਦੀ ਵਿਧਾਇਕਾ ਬੀਬੀ ਰਾਜਿੰਦਰ ਕੋਰ ਨੇ ਸਥਾਨਕ ਸ਼ਹਿਰ ਚ ਆਪਣੀ ਰਿਹਾਇਸ਼ਗਾਹ ਵਿਖੇ ਪ੍ਰੈਸ ਕਾਨਫਰੰਸ ਦੋਰਾਨ ਕੀਤਾ। ਊਨ੍ਹਾਂ ਕਿਹਾ ਕਿ ਪੰਜਾਬ ਚੋਂ ਹੀ ਨਹੀਂ ਪੂਰੇ ਦੇਸ਼ ਚੋਂ ਮੋਦੀ ਸਮੇਤ ਭਾਜਪਾ ਦੀ ਲਹਿਰ ਖਤਮ ਹੋ ਚੁੱਕੀ ਹੈ। ਉਨ੍ਹਾਂ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਤੇ ਸ਼ਬਦੀ ਬਾਣ ਚਲਾਊਂਦਿਆਂ ਕਿਹਾ ਕਿ ਇਨ੍ਹਾਂ ਨੇ ਪੂਰੇ ਪੰਜਾਬ ਨੂੰ

ਲੁੱਟਿਆ ਹੈ ਕਿਧਰੇ ਪ੍ਰਾਪਰਟੀ ਟੈਕਸ, ਰੇਤਾ ਬਜਰੀ ਮਹਿੰਗੇ, ਕਿਧਰੇ ਟਰਾਂਸਪੋਰਟ ਨੂੰ ਕਬਜੇ ਵਿੱਚ ਲੈ ਲਿਆ ਹੈ। ਲੋਕ ਇਹਨਾਂ ਨੂੰ ਸਬਕ ਸਿਖਾਉਣ ਲਈ ਤਿਆਰ ਬੈਠੇ ਹਨ। ਇਨ੍ਹਾਂ ਨੇ ਪਿਛਲੀਆਂ ਚੋਣਾਂ ਦੋਰਾਨ ਲੋਕਾਂ ਨਾਲ 300 ਵਾਅਦੇ ਕੀਤੇ ਸਨ ਪਰ ਪੁਰੇ 30 ਵੀ ਨਹੀਂ ਕੀਤੇ। ਇਸ ਹਲਕੇ ਤੋਂ ਅਕਾਲੀ ਊਮੀਦਵਾਰ ਸ. ਸੁਖਦੇਵ ਸਿੰਘ ਢੀਂਡਸਾ ਦੇ ਮੁਕਾਬਲੇ ਵਿਜੈਇੰਦਰ ਸਿੰਗਲਾ 100 ਗੁਣਾ ਵੱਧ ਪ੍ਰੋਜੈਕਟ ਲਿਆਕੇ ਇਸ ਹਲਕੇ ਨੂੰ ਦਿੱਤੇ ਜਿਨ੍ਹਾਂ ਕੰਮ ਆਪਣੇ ਹਲਕੇ ਵਿੱਚ ਵਿਜੈਇੰਦਰ ਸਿੰਗਲਾ ਨੇ ਕੀਤਾ ਹੈ ਉਹਨਾ ਕਿਸੇ ਅਕਾਲੀ ਮੰਤਰੀ ਨੇ ਵੀ ਨਹੀਂ ਕੀਤਾ। ਇਸ ਲਈ ਇਸ ਹਲਕੇ ਦੇ ਵੋਟਰ ਕੀਤੇ ਕੰਮਾਂ ਦਾ ਮੁੱਲ ਪਾਉਣਗੇ।
ਬੀਬੀ ਭੱਠਲ ਨੇ ਕਿਹਾ ਕਿ ਮੇਰੇ ਪਹਿਲੇ ਹੀ ਦੋਰੇ ਦੋਰਾਨ ਇਸ ਹਲਕੇ ਦੇ 100 ਤੋਂ ਵੱਧ ਪਰਿਵਾਰ ਵੱਖ ਵੱਖ ਪਾਰਟੀਆਂ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹਨ। ਇਹ ਸਭ ਸਾਡੀਆਂ ਵਧੀਆ ਨੀਤੀਆਂ ਦਾ ਨਤੀਜਾ ਹੈ। ਸਾਡੀ ਸਰਕਾਰ ਆਉਣ ਤੇ 10 ਕਰੋੜ ਲੋਕਾਂ ਨੂੰ ਰੁਜਗਾਰ, ਫੂਡ ਬਿਲ, ਸਸਤਾ ਅਨਾਜ, ਜਮੀਨ ਦੇ ਰੇਟ ਮਾਰਕਿਟ ਰੇਟ ਤੋਂ 4 ਗੁਣਾ ਦਿੱਤੇ ਜਾਣਗੇ। ਕੇਂਦਰ ਵਿੱਚ ਯੂ.ਪੀ.ਏ. ਦੀ ਸਰਕਾਰ ਫਿਰ ਬਣਨ ਜਾ ਰਹੀ ਹੈ ਜਿਸ ਕਰਕੇ ਅਕਾਲੀ ਭਾਜਪਾ ਵਾਲੇ ਬੋਖਲਾ ਗਏ ਹਨ।
ਬੀਬੀ ਭੱਠਲ ਨੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਸ਼੍ਰੀ ਆਨੰਦਪੂਰ ਸਾਹਿਬ ਤੋਂ ਚੋਣ ਲੜਾਊਣ ਬਾਰੇ ਪੁੱਛੇ ਸਵਾਲ ਦੇ ਜਵਾਬ ਚ ਕਿਹਾ ਕਿ ਪ੍ਰੋਫੈਸਰ ਦਾ ਕੋਈ ਠਿਕਾਨਾ ਨਹੀਂ। ਬਾਦਲ ਸਾਹਿਬ ਕਦੇ ਇਨ੍ਹਾਂ ਨੂੰ ਲਹਿਰਾ ਹਲਕੇ ਤੋਂ, ਕਦੇ ਪਟਿਆਲੇ ਤੋਂ ਹੁਣ ਸ਼੍ਰੀ ਆਨੰਦਪੁਰ ਸਾਹਿਬ ਤੋਂ ਚੋਣ ਲੜਾ ਰਹੇ ਹਨ। ਅਗਲੀ ਵਾਰੀ ਚੰਦੂਮਾਜਰਾ ਸਾਹਿਬ ਨੂੰ ਹਿਮਾਚਲ ਪ੍ਰਦੇਸ਼ ਤੋਂ ਚੋਣ ਲੜਨ ਲਈ ਭੇਜਣਗੇ। ਉਨ੍ਹਾਂ ਮਜਾਕੀਆ ਲਹਿਜੇ ਚ ਕਿਹਾ ਕਿ ਪਹਿਲਾ ਜਿਹੜਾ ਚੰਦੂਮਾਜਰਾ ਕਹਿੰਦਾ ਸੀ ਕਿ ਮੈਂ ਬਾਦਲ ਦੀ ਮੜੀ ਤੇ ਨਹੀਂ ਜਾਉਂਗਾ ਹੁਣ ਸਵੇਰੇ ਊ¤ਠ ਕੇ ਬਾਦਲ ਦੇ ਜ਼ੋੜੇ ਪਾਲਿਸ਼ ਕਰਦਾ ਹੈ। ਉਨ੍ਹਾਂ ਚੰਦੂਮਾਜਰਾ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਇਹਨਾਂ ਨੂੰ ਔਰਤਾਂ ਪ੍ਰਤੀ ਬੋਲੀ ਸੁਧਾਰਨੀ ਚਾਹੀਦੀ ਹੈ ਜਾਂ ਤਾ ਮਾੜੇ ਸ਼ਬਦ ਬੋਲਣਾ ਬੰਦ ਕਰ ਦੇਣ ਜਾਂ ਆਪਣੇ ਨਾਮ ਨਾਲੋ ਪ੍ਰੋਫੈਸਰ ਸ਼ਬਦ ਹਟਾ ਲੈਣ। ਉਹਨਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕਮੇਡੀ ਕਲਾਕਾਰ ਭਗਵੰਤ ਮਾਨ ਬਾਰੇ ਕਿਹਾ ਕਿ ਚੁਟਕਲੇ ਸੁਣਾਕੇ ਸਰਕਾਰ ਨਹੀਂ ਬਣਾਈ ਜਾ ਸਕਦੀ। ਕੇਜਰੀਵਾਲ ਨੇ ਦਿੱਲੀ ਚ ਸਰਕਾਰ ਬਣਾਈ ਪਰ ਚਲਾਊਣੀ ਨਹੀਂ ਆਈ ਜੋ ਪਹਿਲਾਂ ਕਹਿੰਦੇ ਸੀ ਕਿ ਘਰ ਨਹੀਂ ਲੈਣਾ ਊਹ ਬੰਗਲੇ ਦੇਖਣ ਲੱਗ ਪਿਆ, ਸਕਿਉਰਟੀ ਵੀ ਲੈ ਲਈ ਪਰ ਸਰਕਾਰ ਫਿਰ ਵੀ ਨਹੀਂ ਚੱਲੀ। ਇਸ ਸਮੇਂ ਰਾਹੁਲ ਇੰਦਰ ਸਿੰਘ ਸਿੱਧੂ, ਸਨਮੀਕ ਹੈਨਰੀ, ਗੁਰਤੇਜ਼ ਤੇਜੀ, ਸੋਮਨਾਥ ਸਿੰਗਲਾ, ਕਾਹਨ ਚੰਦ ਬਾਂਸਲ, ਗੁਰਤੇਜ਼ ਸਿੰਘ ਬਾਬਾ, ਤਰਸੇਮ ਚੰਦ ਗੁਲੂ, ਪ੍ਰਵੀਨ ਕੁਮਾਰ ਰੋਡਾ ਅਤੇ ਦੀਵਾਨ ਚੰਦ ਸੰਗਤਪੂਰੇ ਵਾਲੇ ਹਾਜਰ ਸਨ।

WRITTEN BY