May 12, 2026 8:19 pm

ਹਰਿਆਣਾ ਵਾਸੀਆਂ ਨੂੰ ਧਿਆਨ ’ਚ ਰਖ ਕੇ ਬਣਾਇਆ ਜਾ ਰਿਹੈ ਬਜਟ : ਖਜ਼ਾਨਾ ਮੰਤਰੀ

ਚੰਡੀਗੜ 8 ਫਰਵਰੀ (ਨਾਗਪਾਲ)- ਹਰਿਆਣਾ ਦੇ ਖਜਾਨਾ ਮੰਤਰੀ ਕੈਪਟਨ ਅਭਿਮਨਿਊ ਨੇ ਕਿਹਾ ਕਿ ਆਉਣ ਵਾਲੇ ਬਜਟ ਸੈਸ਼ਨ ਦੌਰਾਨ ਪੇਸ਼ ਕੀਤਾ ਜਾਣ ਵਾਲਾ ਬਜਟ ਮੌਜ਼ੂਦਾ ਸਰਕਾਰ ਦੀ ਸਭ ਕਾ ਸਾਥ, ਸਭ ਦਾ ਵਿਕਾਸ ਦੀ ਨੀਤੀ ਨੂੰ ਸਾਕਾਰ ਕਰੇਗਾ। ਸਾਰੇ ਹਰਿਆਣਾ ਵਾਸੀਆਂ ਨੂੰ ਧਿਆਨ ਵਿਚ ਰਖ ਕੇ ਇਸ ਵਾਰ ਦਾ ਬਜਟ ਬਣਾਇਆ ਜਾ ਰਿਹਾ ਹੈ। ਉਹ ਅਜ ਗੁਰੂਗ੍ਰਾਮ ਵਿਚ ਦੀਨਬੰਧੂ ਸਰ ਛੋਟੂਰਾਮ
ਭਵਨ ਵਿਚ ਬਸੰਤ ਪੰਚਮੀ ਤੇ ਛੋਟੂਰਾਮ ਜੈਯੰਤੀ ਦੇ ਮੌਕੇ ਆਯੋਜਿਤ ਪ੍ਰੋਗ੍ਰਾਮ ਨੂੰ ਸੰਬੋਧਤ ਕਰਨ ਤੋਂ ਬਾਅਦ ਪਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ? ਗੜੇਮਾਰੀ ਨਾਲ ਫਸਲਾਂ ਨੂੰ ਹੋਏ ਨੁਕਸਾਨ ਨਾਲ ਸਬੰਧਤ ਸੁਆਲ ਦੇ ਜਵਾਬ ਵਿਚ ਉਨਾਂ ਕਿਹਾ ਕਿ ਪਿਛਲੇ ਚਾਰ ਸਾਲ ਵਿਚ ਮੌਜ਼ੂਦਾ ਸੂਬਾ ਸਰਕਾਰ ਨੇ ਕਿਸਾਨ ਨੂੰ ਕਦੇ ਵੀ ਤਕਲੀਫ ਵਿਚ ਇਕਲਾ ਨਹੀਂ ਛਡਿਆ? ਸਰਕਾਰ ਹਮੇਸ਼ਾ ਕਿਸਾਨ ਨਾਲ ਖੜੀ ਰਹੀ ਹੈ? ਉਨਾਂ ਕਿਹਾ ਕਿ ਮੌਜ਼ੂਦਾ ਸਰਕਾਰ ਨੇ ਪਿਛਲੀ ਸਰਕਾਰਾਂ ਦੀ ਤੁਲਨਾ ਵਿਚ ਕੁਦਰਤੀ ਆਫਤ ਨਾਲ ਖਰਾਬ ਹੋਈ ਫਸਲਾਂ ਦੇ ਨੁਕਸਾਨ ਦਾ 10 ਗੁਣਾ ਵਧ ਮੁਆਵਜਾ ਦਿਤਾ ਹੈ।

Send this to a friend