May 12, 2026 8:19 pm

ਮੂਣਕ ਦਾ ਸਰਕਾਰੀ ਹਸਪਤਾਲ ਰੈਫਰ ਸੈਂਟਰ ਬਣ ਕੇ ਰਹਿ ਗਿਆ : ਭਗਵੰਤ ਮਾਨ

ਮੂਣਕ, 8 ਫਰਵਰੀ (ਕੁਲਵੰਤ ਸਿੰਘ ਦੇਹਲਾ)- ਬੀਤੇ ਦਿਨੀਂ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਵਲੋਂ ਮੂਣਕ ਅਤੇ ਨਜਦੀਕੀ ਪਿੰਡ ਮਨਿਆਣਾ ਅਤੇ ਮੰਡਵੀਂ ਵਿਖੇ ਆਪ ਆਪਣੀਆਂ ਰੂ – ਬ – ਰੂ ਪ੍ਰੋਗਰਾਮ ਤਹਿਤ ਆਮ ਲੋਕਾਂ ਨਾਲ ਗਲਬਾਤ ਕੀਤੀ ਇਸ ਮੌਕੇ ਸ਼ਹਿਰ ਅੰਦਰ ਜੈਨ ਧਰਮ ਵਲੋਂ ਕਰਵਾਏ ਗਏ ਸਮਾਗਮ ਵਿਚ ਹਿਸਾ ਲੈਣ ਉਪਰੰਤ ਸਰਕਾਰੀ ਹਸਪਤਾਲ ਮੂਣਕ ਦਾ ਦੋਰਾ ਕਰਨ ਤੋਂ ਪਤਰਕਾਰ ਨਾਲ ਕਰਦਿਆਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਪੰਜਾਬ ਸਰਕਾਰ ਦੀ ਅਣਦੇਖੀ ਕਾਰਨ ਮੂਣਕ ਦਾ ਸਿਵਲ ਹਸਪਤਾਲ ਖੁਦ ਹੀ ਬੀਮਾਰ ਹੈ। ਹਸਪਤਾਲ ਵਿਚ ਡਾਕਟਰਾਂ ਦੀ ਕਮੀ ਅਤੇ ਬੁਨਿਆਦੀ ਸਹੂਲਤਾਂ ਨਾ ਹੋਣ ਕਾਰਨ ਲੋਕਾਂ ਨੂੰ ਇਲਾਜ ਲਈ ਬਾਹਰ ਜਾਣਾ ਪੈਂਦਾ ਹੈ। ਡਾਕਟਰਾਂ ਦੀ ਕਮੀ ਕਾਰਨ ਇਹ ਹਸਪਤਾਲ ਸਿਰਫ ਰੈਫਰ ਹਸਪਤਾਲ ਬਣ ਕੇ ਰਹਿ ਗਿਆ ਹੈ ਜਦੋਂ ਕਿ ਇਸ ਹਸਪਤਾਲ ਨਾਲ ਸਭ ਤੋਂ ਜ਼ਿਆਦਾ ਪਿੰਡ ਜੁੜੇ ਹੋਏ ਹਨ ਪਰ ਸਹੂਲਤਾਂ ਇਥੇ ਨਾਮਾਤਰ ਹਨ।ਉਨ੍ਹਾਂ ਕਿਹਾ ਕਿ ਇਥੇ ਕੁਝ ਸਮਾਂ ਪਹਿਲਾਂ ਐਂਬੂਲੈਂਸ ‘ਆਪਣੇ ਐਮ.ਪੀ. ਲੈਡ ਸਕੀਮ ਅਧੀਨ ਮੂਣਕ ਹਸਪਤਾਲ ਨੂੰ ਦਿਤੀ ਸੀ ਉਸ ਸਬੰਧੀ ਵੀ ਆਮ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਉਸ ਸੰਬੰਧੀ ਵੀ ਵਿਭਾਗ ਦੇ ਅਧਿਕਾਰੀਆਂ ਨਾਲ ਗਲਬਾਤ ਕੀਤੀ ਗਈ ਹੈ ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਜਲਦੀ ਹੀ ਇਸ ਦਾ ਹਲ ਕਰਵਾ ਦਿਤਾ ਜਾਵੇਗਾ ਇਸ ਮੌਕੇ ਹਲਕਾ ਇੰਚਾਰਜ ਸ੍ਰ ਜਸਵੀਰ ਸਿੰਘ ਕੁਦਨੀ, ਅਰੁਣ ਜਿੰਦਲ, ਜਗਸੀਰ ਮਲਾਣਾ, ਰਾਜ ਘਮੂਰਘਾਟ, ਮੁਨੀਸ਼ ਜੈਨ ਅਮਨ ਕੁਦਨੀ, ਬਿਟੂ ਰਾਓ ਵਿਕਰਮ ਜੈਨ ਆਦਿ ਹਾਜ਼ਰ ਸਨ

Send this to a friend