May 12, 2026 8:19 pm

60 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ 2 ਕਾਬੂ

ਲੁਧਿਆਣਾ, 8 ਫਰਵਰੀ (ਜਸਪਾਲ ਅਰੋੜਾ)- ਐਂਟੀ ਨਾਰਕੋਟਿਕਸ ਸਟਾਫ ਦੀ ਪੁਲਸ ਪਾਰਟੀ ਨੇ ਵਖ ਵਖ ਜਗ੍ਹਾ ਤੇ ਨਾਕੇਬੰਦੀ ਦੌਰਾਨ 2 ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਚੋ 60 ਪੇਟੀਆ ਨਾਜਾਇਜ ਸ਼ਰਾਬ ਕਾਰ ਅਤੇ ਐਕਟਿਵਾ ਸਕੂਟਰੀ ਬਰਾਮਦ ਕੀਤੀ ਹੈ ਜਿਸ ਤੇ ਦੋਸ਼ੀ ਸ਼ਰਾਬ ਤਸਕਰੀ ਕਰਕੇ ਲਿਜਾਂਦੇ ਸੀ। ਐਂਟੀ ਨਾਰਕੋਟਿਕਸ ਸਟਾਫ ਦੇ ਮੁਖੀ ਸੁਰਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪਹਿਲੇ ਮਾਮਲੇ ਚ ਓਹਨਾ ਦੇ ਸਬ ਇੰਸਪੈਕਟਰ ਕਸ਼ਮੀਰਾ ਸਿੰਘ ਨੂੰ ਗੁਪਤ ਸੁਚਨਾ ਮਿਲੀ ਕਿ ਤਾਜਪੁਰ ਰੋਡ ਸੰਜੇ ਗਾਂਧੀ ਕਾਲੋਨੀ ਵਲ ਨੂੰ 2 ਨਸ਼ਾ ਤਸਕਰ ਕਾਰ ਚ ਭਾਰੀ ਮਾਤਰਾ ਵਿਚ ਨਾਜਾਇਜ ਸ਼ਰਾਬ ਤਸਕਰੀ ਕਰਕੇ ਲਿਆ ਰਹੇ ਨੇ ਉਹਨਾਂ ਨੇ ਤੁਰੰਤ ਉਥੇ ਆਪਣੀ ਪੁਲਸ ਪਾਰਟੀ ਸਮੇਤ ਨਾਕੇਬੰਦੀ ਕਰਕੇ ਕਾਰ ਸਵਾਰ 1 ਤਸਕਰ ਨੂੰ 40 ਪੇਟੀਆ ਨਾਜਾਇਜ ਸ਼ਰਾਬ ਸਮੇਤ ਕਾਬੂ ਕਰ ਲਿਆ ਜਦੋਂ ਕਿ ਤਸਕਰ ਦਾ ਦੂਸਰਾ ਸਾਥੀ ਭਜਨ ਚ ਕਾਮਯਾਬ ਹੋ ਗਿਆ ਫੜੇ ਦੋਸ਼ੀ ਦੀ ਪਹਿਚਾਣ ਮੁੰਡਿਆਂ ਕਲਾ ਕੁਨਾਲ ਇੰਨਕਲੇਵ ਨਿਵਾਸੀ ਨਰਿੰਦਰਜੀਤ ਸਿੰਘ ਉਰਫ ਨਰਿੰਦਰ ਵਜੋਂ ਹੋਈ ਜਦ ਕਿ ਉਸ ਦੇ ਫਰਾਰ ਸਾਥੀ ਦੀ ਪਹਿਚਾਣ ਗੁਰੂ ਅਰਜੁਨ ਦੇਵ ਨਗਰ ਨਿਵਾਸੀ ਹੈਪੀ ਵਜੋਂ ਹੋਈ ਇਸੇ ਤਰਾਂ ਦੂਸਰੇ ਮਾਮਲੇ ਚ ਓਹਨਾ ਦੇ ਸਬ ਇੰਸਪੈਕਟਰ ਮੇਜਰ ਸਿੰਘ ਨੇ ਪਿੰਡ ਡੇਹਲੋਂ ਪਖੋਵਾਲ ਰੋਡ ਰੇਲਵੇ ਫਾਟਕ ਕੋਲ ਨਾਕੇਬੰਦੀ ਕਰਕੇ ਐਕਟਿਵਾ ਸਕੂਟਰ ਸਵਾਰ ਤਸਕਰ ਕੋਲੋ 20 ਪੇਟੀਆ ਨਾਜਾਇਜ ਸ਼ਰਾਬ ਬਰਾਮਦ ਕੀਤੀਆਂ ਹਨ ਫੜੇ ਦੋਸ਼ੀ ਦੀ ਪਹਿਚਾਣ ਜਗਰਾਉ ਦੇ ਪਿੰਡ ਗੁਜ਼ਰਵਾਲ ਨਿਵਾਸੀ ਗਗਨ ਸਿੰਘ ਵਜੋਂ ਹੋਈ ਪੁਲਸ ਨੇ ਦੋਨੋ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ

Send this to a friend