May 12, 2026 3:00 pm

ਸ੍ਰੀ ਗੁਰੂ ਹਰਗੋਬਿੰਦ ਜੀ ਸੇਵਾ ਸੁਸਾਇਟੀ ਵੱਲੋਂ ਵਕੀਲ ਹਰਪ੍ਰੀਤ ਹੁੰਦਲ ਦਾ ਸਨਮਾਨ

ਦਸੂਹਾ, 6 ਫ਼ਰਵਰੀ (ਬੰਟੀ ਮਰਵਾਹਾ)- ਦਸੂਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਹਰਪ੍ਰੀਤ ਸਿੰਘ ਹੁੰਦਲ ਦਾ ਸਮਰਪਨ ਟੀਮ ਦੇ ਲੀਗਲ ਸਲਾਹਕਾਰ ਬਣਨ ’ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੁਸਾਇਟੀ ’ਚ ਸਨਮਾਨ ਕੀਤਾ। ਇਸ ਸਮੇਂ ਸ: ਕਾਲਾ ਨੇ ਕਿਹਾ ਕਿ ਸ: ਹੁੰਦਲ ਵੱਲੋਂ ਸਮਾਜ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੇ ਬਦਲੇ ਸੁਸਾਇਟੀ ਵੱਲੋਂ ਸਨਮਾਨ ਕੀਤਾ ਗਿਆ ਹੈ ਅਤੇ ਹੋਰ ਵੀ ਸਮਾਜ ਸੇਵਕਾਂ ਦਾ ਸਨਮਾਨ ਸੁਸਾਇਟੀ ਵੱਲੋਂ ਜਲਦੀ ਕੀਤਾ ਜਾਵੇਗਾ। ਇਸ ਮੌਕੇ ਚਰਨਜੀਤ ਸਿੰਘ, ਸਤਪਾਲ ਸਿੰਘ ਪੰਮਾ, ਮਾਸਟਰ ਵਰਿੰਦਰ ਸਿੰਘ, ਫਾਰੂਕ ਅਲੀ, ਰਾਜਵੀਰ ਸਿੰਘ ਐਨ.ਆਰ.ਆਈ., ਰੁਪਿੰਦਰ ਸਿੰਘ ਨਾਗਰਾ ਵੀ ਹਾਜ਼ਰ ਸੀ।

Send this to a friend