ਦਿੜ੍ਹਬਾ, 5 ਫ਼ਰਵਰੀ (ਕੁਲਸੀਰ ਔਜਲਾ)- ਦਮਦਮੀ ਟਕਸਾਲ ਦੇ 14ਵੇਂ ਮੁਖੀ ਅਤੇ 20 ਸਦੀ ਦੇ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਹਰ ਸਾਲ ਮਨਾਏ ਜਾਦੇ ਜਨਮ ਦਿਹਾੜੇ ਮੌਕੇ ਤੇ ਸੰਗਤਾਂ ਵਡੀ ਗਿਣਤੀ ਚ ਸਾਮਲ ਹੋਣ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੋ?ਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਆਗੂ ਹਰਕਿ?ਸ਼ਨ ਸਿੰਘ , ਸੰਸਾਰ ਸਿੰਘ, ਗੁਰਪ੍ਰੀਤ ਸਿੰਘ ਗੋਗੀ ਨੇ ਮੀਡੀਆ ਨਾਲ ਗਲਬਾਤ ਕਰਦਿਆਂ ਕਿਹਾ ਕਿ ਇਹ ਮਹਾਨ ਸਮਾਗਮ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ ਸ੍ਰ ਮਾਨ ਹਮੇਸ਼ਾ ਘਟ ਗਿਣਤੀਆਂ ਤੇ ਗਰੀਬ ਮਜਲੂਮਾਂ ਤੇ ਹੋਏ ਧਕੇ ਦਾ ਇੰਨਸਾਫ ਲੈਣ ਲਈ ਅਵਾਜ ਬੁਲੰਦ ਕਰਦੇ ਆ ਰਹੇ ਹਨ ।ਉਹਨਾਂ ਕਿਹਾ ਸਿਖ ਕੌਮ ਅਤੇ ਪੰਜਾਬ ਦੇ ਹਕਾਂ ਦੀ ਪ੍ਰਾਪਤੀ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਮਹਾਨ ਸਿਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਾ ਜੀ ਦੇ ਹਰ ਸਾਲ ਮਨਾਏ ਜਾਂਦੇ ਹਨ ਇਸ ਵਾਰ 72 ਵੇਂ ਜਨਮ ਦਿਨ ਨੂੰ ਮੁਖ ਰਖਦੇ ਹੋਏ ਸਿਖ ਸੰਗਤਾਂ ਵਡੀ ਗਿਣਤੀ ਚ ਫਤਹਿਗੜ੍ਹ ਸਾਹਿਬ ਵਿਖੇ ਪਹੁੰਚਣ ਤਾ ਜੋ ਦੁਨੀਆ ਨੂੰ ਮਹਾਨ ਸ਼ਖਸੀਅਤ ਵਾਰੇ ਪਤਾ ਚਲ ਸਕੇ ਜਿਸਨੂੰ ਹੁਣ ਤਕ ਹਿੰਦੂਤਵੀ ਸਰਕਾਰ ਕਦੇ ਅਤਵਾਦੀ ਕਦੇ ਵਖਵਾਦੀ ਕਹਿਕੇ ਝੂਠਾ ਬਦਨਾਮ ਕਰਦੀ ਰਹੀ ਉਹਨਾ ਕਿਹਾ ਕਿ ਇਸ ਮੋਕੇ ਹਿੰਦੂ ਭਾਈਚਾਰੇ ਨੂੰ ਵੀ ਵਡੀ ਗਿਣਤੀ ਚ ਹਾਜਰੀ ਭਰਨੀ ਚਾਹੀਦੀ ਹੈ ਕਿਉਂਕਿ ਸੰਤ ਜੀ ਕਦੀ ਵੀ ਕਿਸੇ ਹਿੰਦੂ ਮੁਸਲਮਾਨ ਦੇ ਵਿਰੋਧੀ ਨਹੀ ਸੀ ਉਹ ਤਾ ਹੋ ਰਹੇ ਅਤਿਆਚਾਰ ਦੇ ਵਿਰੋਧੀ ਸੀ ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਪ?ਧਾਨ ਲਾਲ ਸਿੰਘ ਲਾਲੀ, ਬਲਜਿੰਦਰ ਸ਼ਰਮਾ, ਪ੍ਰਗਟ ਸਿੰਘ ਮਹਿਰਾ, ਰਾਜਿੰਦਰ ਸਿੰਘ ਢਿਲੋਂ, ਬਲਜਿੰਦਰ ਸਿੰਘ ਢਿਲੋਂ, ਗੁਰਪਿਆਰ ਸਿੰਘ, ਕਾਲਾ ਸਿੰਘ ਟੇਲਰ ਆਦਿ ਹਾਜਰ ਸਨ।