ਦੇਸ਼ ’ਚ ਕਾਂਗਰਸ ਪਾਰਟੀ ਦੀ ਸਰਕਾਰ ਬਣਨਾ ਤੈਅ
ਧਨੌਲਾ, 5 ਫਰਵਰੀ (ਰਾਮ ਸਿੰਘ ਧਨੌਲਾ)- ਕੇਂਦਰ ਦੀ ਮੋਦੀ ਸਰਕਾਰ ਕਿਸਾਨਾ ਦੀ ਕਮਜੋਰ ਆਰਥਿਕ ਹਾਲਤ ਦਾ ਮਜਾਕ ਬਣਾ ਰਹੀ ਹੈ। ਜਿਸਦਾ ਜਵਾਬ ਦੇਸ਼ ਭਰ ਦੇ ਲੋਕ ਆਉਣ ਵਾਲੀਆ ਲੋਕ ਸਭਾ ਚੋਂਣਾ ਵਿੱਚ ਦੇਣਗੇ। ਇਨ੍ਹਾਂ ਗੱਲਾ ਦਾ ਪ੍ਰਗਟਾਵਾਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਆਪਣੇ ਅਖਰੀਲੇ ਬਜ਼ਟ ਵਿੱਚ ਪੰਜ ਏਕੜ ਤੋ ਘੱਟ ਜਮੀਨ ਵਾਲੇ ਕਿਸਾਨਾ ਨੂੰ 6 ਹਜਾਰ ਰੁਪਏ ਪ੍ਰਤੀ ਪਰਿਵਾਰ ਦੇਣ ਦੀ ਘੋਸਣਾ ਕੀਤੀ ਹੈ। ਜੋ ਕਿ ਕਿਸਾਨਾ ਦੀ ਕਮਜੋਰ ਹਾਲਤ ਦਾ ਮਜਾਕ ਹੈ। ਉਨ੍ਹਾਂ ਕਿਹਾ ਕਿ ਇੱਕ ਕਾਂਗਰਸ ਪਾਰਟੀ ਹੀ ਅਜਿਹੀ ਪਾਰਟੀ ਹੈ। ਜੋ ਦੇਸ ਦੀ ਆਰਥਿਕ ਸਥਿਤੀ ਨੂੰ ਸਹੀ ਢੰਗ ਨਾਲ ਚਲਾ ਸਕਦੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਪੰਜ ਸਾਲ ਦੇ ਕਾਰਜ਼ਕਾਲ ਦੋਰਾਨ ਆਰਥਿਕ ਸਥਿਤੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹਰ ਵਰਗ ਦੇ ਲੋਕ ਦੋ ਸਮੇਂ ਦੀ ਰੋਟੀ ਤੋ ਮੁਥਾਜ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ 2019 ’ਚ ਰਾਹੁਲ ਗਾਧੀ ਜੀ ਦੀ ਅਗਵਾਈ ਵਾਲੀ ਸਰਕਾਰ ਬਣੇਗੀ ਤਦ ਹੀ ਦੇਸ਼ ਖੁਸ਼ਹਾਲੀ ਦੇ ਰਸਤੇ ’ਤੇ ਤੁਰੇਗਾ।