May 12, 2026 1:25 pm

ਮੈਨੇਜਰ ਰਿਆੜ ਦਾ ਤਬਾਦਲਾ ਨਿੰਦਣਯੋਗ : ਬ੍ਰਹਮਪੁਰਾ

ਗੋਇੰਦਵਾਲ ਸਾਹਿਬ, 5 ਫਰਵਰੀ (ਰਣਜੀਤ ਦਿਓਲ)- ਟਕਸਾਲੀ ਅਕਾਲੀ ਦਲ ਦੇ ਆਗੂ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਡਾ ਰਤਨ ਸਿੰਘ ਅਜਨਾਲਾ ਸੇਵਾ ਸਿੰਘ ਸੇਖਵਾਂ ਵਲੋਂ ਬਾਦਲ ਪਰਿਵਾਰ ਅਤੇ ਉਨ੍ਹਾਂ ਦੇ ਚਹੇਤਿਆਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਗਲਤ ਵਰਤੋਂ ਕਰਨ ਅਤੇ ਸ਼੍ਰੋਮਣੀ ਕਮੇਟੀ ਦੇ ਸਿਆਸੀ ਕਰਨ ਦਾ ਜੋ ਮੁਦਾ ਉਠਾਇਆ ਜਾਂਦਾ ਰਿਹਾ ਹੈ ਉਹ ਜਗ ਜ਼ਾਹਰ ਹੋ ਗਿਆ ਹੈ ਜਿਸ ਦੀ ਤਾਜ਼ਾ ਮਿਸਾਲ ਸ਼੍ਰੋਮਣੀ ਕਮੇਟੀ ਵਲੋਂ ਗੁਰਦੁਆਰਾ ਬਾਉਲੀ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਰਿਆੜ ਦੀ ਬਦਲੀ ਤੋਂ ਮਿਲਦੀ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪਤਰਕਾਰਾਂ ਨਾਲ ਗਲਬਾਤ ਦੌਰਾਨ ਕੀਤਾ ਉਨ੍ਹਾਂ ਕਿਹਾ ਕਿ ਮੈਨੇਜਰ ਸਤਨਾਮ ਸਿੰਘ ਰਿਆੜ ਬਹੁਤ ਹੀ ਮਿਹਨਤੀ ਅਤੇ ਇਮਾਨਦਾਰ ਇਨਸਾਨ ਹਨ ਅਤੇ ਉਨ੍ਹਾਂ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਬਤੌਰ ਮੈਨੇਜਰ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਉਂਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਵਿਚ ਕੀਤੇ ਵਖ ਵਖ ਸੁਧਾਰਾਂ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਖਰਚੇ ਚ ਕੰਟਰੋਲ ਕੀਤਾ ਅਤੇ ਆਮਦਨ ਵਿਚ ਵਾਧਾ ਕੀਤਾ ਪਰ ਇਹ ਗਲਾਂ ਕਈ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਰਾਸ ਨਹੀਂ ਆਈਆਂ ਕਿਉਂਕਿ ਮੈਨੇਜਰ ਰਿਆੜ ਜਿੰਨੀ ਮਾਇਆ ਗੋਲਕ ਵਿਚੋਂ ਨਿਕਲਦੀ ਉਹਨੇ ਦੀ ਹੀ ਰਸੀਦ ਕਟਵਾਉਂਦੇ ਸਨ ਪਰ ਪਹਿਲਾਂ ਇਥੇ ਗੋਲਕ ਦਾ ਹਿਸਾਬ ਆਪਣੇ ਤਰੀਕੇ ਨਾਲ ਲਿਖਿਆ ਜਾਂਦਾ ਸੀ ਇਸੇ ਕਰਕੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਗੁਰਦੁਆਰਾ ਸਾਹਿਬ ਅੰਦਰ ਮੈਨੇਜਰ ਸਤਨਾਮ ਸਿੰਘ ਰਿਆੜ ਵਲੋਂ ਕੀਤੇ ਸੁਧਾਰਾਂ ਦਾ ਇਨਾਮ ਉਨ੍ਹਾਂ ਨੂੰ ਉਨ੍ਹਾਂ ਦੀ ਬਦਲੀ ਕਰਕੇ ਦਿਤਾ ਬ੍ਰਹਮਪੁਰਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਇਨ੍ਹਾਂ ਵਡੇ ਆਗੂਆਂ ਦੀ ਪਕੜ ਦੀ ਇਕ ਹੋਰ ਮਿਸਾਲ ਤਰਨਤਾਰਨ ਦਰਬਾਰ ਸਾਹਿਬ ਤੋਂ ਮਿਲਦੀ ਹੈ ਇਥੋਂ ਦੇ ਹੈਡ ਗ੍ਰੰਥੀ ਨੂੰ ਸੰਗਤਾਂ ਦੇ ਵਿਰੋਧ ਕਰਨ ਤੇ ਬਦਲ ਦਿਤਾ ਗਿਆ ਸੀ ਪਰ ਇਥੇ ਵੀ ਹੈਂਕੜਬਾਜ਼ ਅਧਿਕਾਰੀਆਂ ਦੇ ਹੁਕਮ ਤੇ ਫਿਰ ਉਸੇ ਹੈਡ ਗ੍ਰੰਥੀ ਨੂੰ ਤਰਨ ਤਾਰਨ ਦਰਬਾਰ ਸਾਹਿਬ ਨਿਯੁਕਤ ਕੀਤਾ ਗਿਆ ਜੋ ਕਿ ਸੰਗਤ ਨਾਲੋਂ ਆਪਣੀ ਹਉਮੇ ਨੂੰ ਉਪਰ ਰਖਣਾ ਸਾਫ਼ ਹੁੰਦਾ ਹੈ ਬ੍ਰਹਮਪੁਰਾ ਨੇ ਕਿਹਾ ਕਿ ਟਕਸਾਲੀ ਅਕਾਲੀ ਦਲ ਮੈਨੇਜਰ ਸਤਨਾਮ ਸਿੰਘ ਰਿਆੜ ਦੀ ਬਦਲੀ ਨੂੰ ਅਤ ਨਿੰਦਣਯੋਗ ਫ਼ੈਸਲਾ ਕਰਾਰ ਦਿੰਦੇ ਹਨ।

Send this to a friend